ਕੋਰੋਨਾ ਵਾਇਰਸ ਦਾ ਭਰਮ ਦੂਰ ਕਰਨ ਲਈ ਲਾਇਆ ਚਿਕਨ ਮੇਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੋਰਖਪੁਰ ਸਿਰਫ 30 ਰੁਪਏ ਵਿੱਚ ਚਿਕਨ ਦੀ ਇੱਕ ਪੂਰੀ ਪਲੇਟ - ਇਹ ਇੱਕ ਹੈਰਾਨੀ ਵਾਲੀ ਗੱਲ ਹੋ ਸਕਦੀ ਹੈ।

file photo

ਨਵੀਂ ਦਿੱਲੀ :ਗੋਰਖਪੁਰ ਸਿਰਫ 30 ਰੁਪਏ ਵਿੱਚ ਚਿਕਨ ਦੀ ਇੱਕ ਪੂਰੀ ਪਲੇਟ - ਇਹ ਇੱਕ ਹੈਰਾਨੀ ਵਾਲੀ ਗੱਲ ਹੋ ਸਕਦੀ ਹੈ ਪਰ ਗੋਰਖਪੁਰ ਵਿੱਚ ਚਿਕਨ ਪ੍ਰੇਮੀਆਂ ਦਾ ਸੁਪਨਾ ਉਦੋਂ ਸੱਚ ਹੋਇਆ ਜਦੋਂ ਪੋਲਟਰੀ ਫਾਰਮ ਐਸੋਸੀਏਸ਼ਨ ਨੇ ਸ਼ਨੀਵਾਰ ਨੂੰ ਇੱਥੇ ਇੱਕ ਮੁਰਗੀ ਮੇਲਾ ਲਗਾਇਆ। ਐਸੋਸੀਏਸ਼ਨ ਨੇ ਉਹਨਾਂ ਅਫਵਾਹਾਂ ਨੂੰ ਖਾਰਜ ਕਰਨ ਲਈ ਇਹ ਆਯੋਜਨ ਕੀਤਾ ਕਿ ਕੋਰੋਨਾ ਵਾਇਰਸ ਪੰਛੀਆਂ ਦੁਆਰਾ ਫੈਲਦਾ ਹੈ।

ਪੋਲਟਰੀ ਫਾਰਮ ਐਸੋਸੀਏਸ਼ਨ ਦੇ ਪ੍ਰਧਾਨ ਵਿਨੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਡਰ ਕਾਰਨ ਲੋਕਾਂ ਨੇ ਪਿਛਲੇ ਇਕ ਮਹੀਨੇ ਤੋਂ ਮੁਰਗੀ ਖਾਣਾ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਅਸੀਂ ਇਸ ਮੇਲੇ ਦਾ ਆਯੋਜਨ ਕੀਤਾ ਜਿਸ ਵਿੱਚ ਅਸੀਂ ਲੋਕਾਂ ਨੂੰ ਚਿਕਨ ਖਾਣ ਲਈ ਬੁਲਾਇਆ । ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕੋਰੋਨਾ ਵਾਇਰਸ ਚਿਕਨ, ਮਟਨ ਜਾਂ ਮੱਛੀ ਖਾਣ ਨਾਲ ਨਹੀਂ ਹੁੰਦਾ।

ਅਸੀਂ ਮੇਲੇ ਲਈ ਤਕਰੀਬਨ ਇੱਕ ਹਜ਼ਾਰ ਕਿਲੋਗ੍ਰਾਮ ਚਿਕਨ ਪਕਾਇਆ ਅਤੇ ਸਾਰਾ ਸਟਾਕ ਖਤਮ ਹੋ ਗਿਆ ।ਗੋਰਖਪੁਰ ਰੇਲਵੇ ਸਟੇਸ਼ਨ ਦੇ ਸਾਹਮਣੇ ਲਗਾਏ ਗਏ ਚਿਕਨ ਮੇਲੇ ਵਿਚ ਵੱਡੀ ਗਿਣਤੀ ਵਿਚ ਭੀੜ ਲੱਗੀ ਹੋਈ ਸੀ ਅਤੇ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ ਕਈ ਘੰਟੇ ਬੰਦ ਰਹੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।