ਗਰਮੀਆਂ ਵਿਚ ਮੁਟਾਪੇ ਨੂੰ ਘੱਟ ਕਰਨ ਲਈ ਇਹਨਾਂ ਚੀਜਾਂ ਦੀ ਕਰੋ ਵਰਤੋਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇੰਝ ਰੱਖੋ ਅਪਣੀ ਸਿਹਤ ਦਾ ਖਿਆਲ

Health/Weight loss 4 foods in summer

ਨਵੀਂ ਦਿੱਲੀ: ਬੇਸ਼ੱਕ ਕਈਆਂ ਨੂੰ ਗਰਮੀਆਂ ਪਸੰਦ ਨਹੀ ਹਨ, ਪਰ ਤੁਸੀਂ ਗਰਮੀਆਂ ਦਾ ਫਾਈਦਾ ਆਪਣਾ ਵਧਿਆ ਹੋਇਆ ਵਜ਼ਨ ਘੱਟ ਕਰਨ ਲਈ ਚੁੱਕ ਸਕਦੇ ਹੋ। ਇਸ ਮੌਸਮ ‘ਚ ਆੳਣੁ ਵਾਲੇ ਜ਼ਿਆਦਾ ਫਲ ਪਤਣੀ ਨਾਲ ਭਰਪੂਰ ਹੁੰਦੇ ਹਨ। ਜੋ ਤੁਹਾਨੂੰ ਹਾਈਡ੍ਰੈਟ ਕਰਦੇ ਹਨ ਅਤੇ ਵਜ਼ਨ ਨੂੰ ਕੰਟ੍ਰੋਲ ਕਰਨ ਵਿਚ ਮਦਦ ਕਰਦੇ ਹਨ। ਵਜ਼ਨ ਘੱਟ ਕਰਨ ਲਈ ਤੁਸੀਂ ਆਪਣੀ ਡਾਈਟ ਵਿਚ ਘੱਟ ਕੈਲੋਰੀ ਅਤੇ ਹੋਲ ਗ੍ਰੇਨਸ ਨੂੰ ਸ਼ਾਮਲ ਕਰ ਸਕਦੇ ਹੋ। ਅਜਿਹੇ ਵਿਚ ਵਜ਼ਰ ਘੱਟਨ ਕਰਨ ਲਈ ਸਿਰਫ ਉਨ੍ਹਾਂ ਖਾਣ-ਪੀਣ ਦੀ ਚੀਜ਼ਾਂ ਦੀ ਵਰਤੋਂ ਕਰੋ ਜਿਨ੍ਹਾਂ ਨਾਲ ਵਜ਼ਨ ਘੱਟ ਹੋਣ ਦੇ ਨਾਲ ਸ਼ਰੀਰ ਨੂੰ ਸਾਰੇ ਪੋਸ਼ਕ ਤੱਤ ਮਿਲਣ।

ਅੱਜ ਅਸੀ ਤੁਹਾਨੂੰ ਕੁਝ ਫਲ-ਸਬਜ਼ੀਆਂ ਬਾਰੇ ਦੱਸਾਂਗੇ ਜਿਨ੍ਹਾਂ ਨਾਲ ਤੁਸੀਂ ਗਰਮੀਆਂ ‘ਚ ਆਪਣੇ ਵਜ਼ਨ ਨੂੰ ਘੱਟ ਕਰ ਸਕਦੇ ਹੋ। ਹਰੀ ਸਬਜ਼ੀਆਂ ਵਿਚ ਸ਼ਾਮਲ ਬੀਂਸ ਇੱਕ ਅਜਿਹੀ ਸਬਜ਼ੀ ਹੈ ਜੋ ਤੁਹਾਡਾ ਵਜ਼ਨ ਘੱਟ ਕਰਨ ਵਿਚ ਪੂਰੀ ਮਦਦ ਕਰਦੀ ਹੈ। ਬੀਂਸ ਵਿਚ ਘੱਟ ਕੈਲੋਰੀ ਅਤੇ ਆਈਰਨ-ਫਾਈਬਰ ਜ਼ਿਆਦਾ ਹੁੰਦੇ ਹੈ ਅਤੇ ਨਾਲ ਹੀ ਇਹ ਫੈਟ ਫਰੀ ਵੀ ਹੈ। ਗਰਮੀਆਂ ਵਿਚ ਅੰਬ ਦੀ ਭਰਮਾਰ ਹੁੰਦੀ ਹੈ, ਨਾਲ ਹੀ ਇਹ ਫਲਾਂ ਦਾ ਰਾਜਾ ਹੈ ਜਿਸ ਨੂੰ ਸਿਰਫ ਸਵਾਦ ਲਈ ਹੀ ਨਹੀ ਸਗੋਂ ਆਪਣਾ ਵਜ਼ਨ ਘੱਟ ਕਰਨ ਵਿਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਅੰਬ ਵਿਚ ਮੌਜੂਦ ਪੋਸ਼ਣ ਤੱਤਾਂ ਨਾਲ ਇਹ ਭੂੱਖ ਨੂੰ ਕੰਟ੍ਰੋਲ ਰੱਖਦਾ ਹੈ।

ਕਰੇਲਾ ਵੀ ਤੁਹਾਡੀ ਕਲੋਰੀ ਇਨਟੇਕ ਨੁੰ ਘੱਟ ਕਰਦਾ ਹੈ। ਨਾਲ ਹੀ ਇਹ ਇੰਸੁਲਿਨ ਨੂੰ ਰਿਲੀਜ਼ ਕਰਨ ਵਿਚ ਵੀ ਮਦਦ ਕਰਦਾ ਹੈ। ਜਿਸ ਨਾਲ ਵਜ਼ਨ ‘ਤੇ ਵੀ ਕੰਟ੍ਰੋਲ ਰਹਿੰਦਾ ਹੈ ਅਤੇ ਕਰੇਲਾ ਫੈਟ ਬਰਨ ਕਰਨ ਵਿਚ ਵੀ ਮਦਦਗਾਰ ਹੈ। ਤਰਬੂਜ਼ ਗਰਮੀਆਂ ਵਿਚ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ। ਨਾਲ ਹੀ ਇਸ ਵਿਚ ਮੌਜੂਦ ਐਂਟੀਆਕਸੀਡੇਂਟ ਲਾਈਕੋਪਿਨ ਐਕਸਟ੍ਰਾ ਫੈਟ ਬਰਨ ਵੀ ਕਰਦਾ ਹੈ। ਇਸ ਵਿਚ ਵੀ ਫੈੱਟ ਨਹੀ ਹੁੰਦੀ। ਤਰਬੂਜ਼ ਨੂੰ ਤੁਸੀ ਆਪਣੇ ਡਾਈਟ ਚਾਰਟ ਵਿਚ ਸਲਾਦ ਦੇ ਤੌਰ ‘ਤੇ ਵੀ ਖਾ ਸਕਦੇ ਹੋ।