ਗਰਮੀਆਂ ਵਿਚ ਵਜ਼ਨ ਘੱਟ ਕਰਨ ਲਈ ਵਰਤੋ ਇਹ ਡਰਿੰਕਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜੇਕਰ ਤੁਸੀਂ ਆਪਣਾ ਵਜ਼ਨ ਘਟਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਆਪਣੀ ਡਾਈਟ ਵਿਚ ਸਮਰੀ ਡਿਟੋਕਸ ਡਰਿੰਕਸ ਨੂੰ ਸ਼ਾਮਿਲ ਕਰ ਸਕਦੇ ਹੋ।

Summer detox drinks

ਵਜ਼ਨ ਘੱਟ ਕਰਨ ਲਈ ਗਰਮੀ ਦਾ ਮੌਸਮ ਸਭ ਤੋਂ ਵਧੀਆ ਹੈ। ਇਹ ਮੌਸਮ ਨਾ ਸਿਰਫ ਖੇਡਾਂ ਅਤੇ ਬਾਹਰੀ ਗਤੀਵਿਧਿਆਂ ਲਈ ਉਤਸ਼ਾਹਿਤ ਕਰਦਾ ਹੈ ਬਲਕਿ ਇਹ ਮੌਸਮ ਆਪਣੇ ਸ਼ਰੀਰ ਨੂੰ ਹਾਈਡ੍ਰੇਟਡ ਅਤੇ ਟੌਕਸਿਨ ਮੁਕਤ ਰੱਖਣ ਲਈ ਵੀ ਫਾਇਦੇਮੰਦ ਹੈ। ਇਸ ਲਈ ਜੇਕਰ ਤੁਸੀਂ ਆਪਣਾ ਵਜ਼ਨ ਘਟਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਆਪਣੀ ਡਾਈਟ ਵਿਚ ਸਮਰੀ ਡਿਟੋਕਸ ਡਰਿੰਕਸ ਨੂੰ ਸ਼ਾਮਿਲ ਕਰ ਸਕਦੇ ਹੋ। ਇਹ ਤੁਹਾਡੇ ਸ਼ਰੀਰ ਨੂੰ ਹਾਈਡ੍ਰੇਟਡ ਰੱਖਣਗੇ ਅਤੇ ਤੁਹਾਡੇ ਸ਼ਰੀਰ ਨੂੰ ਫੈਟ ਬਰਨਿੰਗ ਮਸ਼ੀਨ ਵਿਚ ਬਦਲ ਦੇਣਗੇ।

ਨਿੰਬੂ, ਪੁਦੀਨਾ, ਖੀਰਾ ਅਤੇ ਨਿੰਬੂ ਪਾਣੀ ਕੁਝ ਅਜਿਹੇ ਡਰਿੰਕਸ ਹਨ ਜੋ ਬਣਾਉਣ ਵਿਚ ਵੀ ਆਸਾਨ ਹੁੰਦੇ ਹਨ।

ਨਿੰਬੂ-ਪੁਦੀਨਾ-ਖੀਰਾ

ਖੀਰੇ ਨੂੰ ਬਰੀਕ ਟੁਕੜਿਆਂ ਵਿਚ ਕੱਟ ਕੇ ਪਾਣੀ ਦੇ ਬਰਤਨ ਵਿਚ ਪਾ ਲਓ। ਇਸ ਵਿਚ ਨਿੰਬੂ ਦੇ ਬਰੀਕ ਟੁਕੜੇ ਅਤੇ ਪੁਦੀਨੇ ਦੇ ਕੁਝ ਪੱਤੇ ਵੀ ਮਿਲਾ ਲਓ। ਇਸ ਪਾਣੀ ਨੂੰ ਰਾਤ ਭਰ ਫਰਿੱਜ ਵਿਚ ਰੱਖੋ ਅਤੇ ਅਗਲੇ ਦਿਨ ਪੀ ਲਓ।

ਸੇਬ-ਦਾਲਚੀਨੀ

ਸੇਬ ਅਤੇ ਦਾਲਚੀਨੀ ਇਕ ਅਜਿਹਾ ਮਿਸ਼ਰਣ ਹੈ ਜੋ ਗਰਮੀਆਂ ਵਿਚ ਚਰਬੀ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ। ਇਕ ਚਮਚ ਐਪਲ ਸਾਈਡਰ ਸਿਰਕੇ ਨਾਲ ਤੁਸੀਂ ਚਰਬੀ ਨੂੰ ਘਟਾ ਸਕਦੇ ਹੋ।

ਮੱਖਣ-ਪੁਦੀਨਾ-ਧਨੀਆ

ਮੱਖਣ ਨੂੰ ਇਕ ਬਰਤਨ ਵਿਚ ਪਾਓ ਅਤੇ ਪੁਦੀਨੇ ਦੀਆਂ ਪੱਤੀਆਂ, ਧਨੀਆ ਅਤੇ ਗਾਜਰ ਦੇ ਛੋਟੇ ਟੁਕੜਿਆਂ ਨੂੰ ਉਸ ਵਿਚ ਮਿਲਾ ਲਓ। ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸ ਵਿਚ ਇਕ ਚੁਟਕੀ ਨਮਕ ਅਤੇ ਭੁੰਨਿਆ ਹੋਇਆ ਜ਼ੀਰਾ ਪਾਓ। ਮੱਖਣ, ਜ਼ੀਰਾ, ਗਾਜਰ, ਧਨੀਆ ਅਤੇ ਪੁਦੀਨੇ ਦਾ ਇਹ ਮਿਸ਼ਰਣ ਹਾਜਮੇ ਨੂੰ ਸਹੀ ਰੱਖਦਾ ਹੈ ਅਤੇ ਭਾਰ ਘਟਾਉਣ ਵਿਚ ਵੀ ਮਦਦ ਕਰਦਾ ਹੈ।

ਮੇਥੀ ਨਿੰਬੂ 

ਇਕ ਚਮਚ ਮੇਥੀ ਦੇ ਬੀਜਾਂ ਨੂੰ ਇਕ ਗਿਲਾਸ ਪਾਣੀ ਵਿਚ ਪਾ ਕੇ ਰਾਤ ਭਰ ਲਈ ਭਿਓ ਦੇਵੋ। ਅਗਲੀ ਸਵੇਰ ਨੂੰ ਮੇਥੀ ਦੇ ਬੀਜ ਬਾਹਰ ਕੱਢ ਕੇ ਉਸ ਵਿਚ ਨਿੰਬੂ ਪਾਣੀ ਮਿਲਾਕੇ ਉਸਦੀ ਵਰਤੋ ਕਰੋ।