ਕੰਨ ਛਿਦਵਾਉਣਾ ਸਿਰਫ ਫ਼ੈਸ਼ਨ ਨਹੀਂ, ਫਾਇਦੇ ਵੀ ਜਾਣ ਲਓ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੰਨ ਛਿਦਵਾਉਣਾ ਫ਼ੈਸ਼ਨ ਦੇ ਰੂਪ ਵਿਚ ਲਿਆ ਜਾਂਦਾ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੇ ਕਈ ਫਾਇਦੇ ਵੀ ਹੁੰਦੇ ਹਨ। ਆਯੁਰਵੇਦ ਦੇ ਮੁਤਾਬਕ, ਕੰਨ...

Ear piercing

ਕੰਨ ਛਿਦਵਾਉਣਾ ਫ਼ੈਸ਼ਨ ਦੇ ਰੂਪ ਵਿਚ ਲਿਆ ਜਾਂਦਾ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੇ ਕਈ ਫਾਇਦੇ ਵੀ ਹੁੰਦੇ ਹਨ। ਆਯੁਰਵੇਦ ਦੇ ਮੁਤਾਬਕ, ਕੰਨ ਛਿਦਵਾਉਣ ਨਾਲ ਰਿਪ੍ਰੋਡਕਟਿਵ ਆਰਗਨ ਸਿਹਤਮੰਦ ਰਹਿੰਦੇ ਹਨ। ਨਾਲ ਹੀ ਇੰਮਿਊਨ ਸਿਸਟਮ ਵੀ ਮਜ਼ਬੂਤ ਬਣਦਾ ਹੈ। ਕੰਨ ਛਿਦਵਾਉਣਾ ਭਾਰਤੀ ਸਭਿਆਚਾਰ ਦੀ ਇਕ ਮਹੱਤਵਪੂਰਣ ਪਰੰਪਰਾ ਹੈ। ਇਹ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ ਕੰਨ ਛਿਦਵਾਉਣ ਦੇ ਇਸ ਟ੍ਰੈਂਡ ਵਿਚ ਸਿਰਫ਼ ਔਰਤਾਂ ਹੀ ਨਹੀਂ ਸਗੋਂ ਮਹਿਲਾ ਵੀ ਸ਼ਾਮਿਲ ਹੈ। ਇਹਨਾਂ ਦਿਨਾਂ ਮਰਦ ਵੀ ਫ਼ੈਸ਼ਨ ਦੇ ਚਲਦੇ ਅਪਣਾ ਇਕ ਜਾਂ ਫਿਰ ਦੋਹੇਂ ਕੰਨ ਵਿਚ ਪਿਅਰਸਿੰਗ ਕਰਾਉਣ ਲਗੇ ਹਨ। 

ਕੰਨ ਛਿਦਵਾਉਣਾ ਦੇ ਫਾਇਦੇ :

ਬੋਲਾਪਣ - ਕੰਨ ਛਿਦਵਾਉਣ ਨਾਲ ਬੋਲੇਪਣ ਦਾ ਖ਼ਤਰਾ ਘੱਟ ਰਹਿੰਦਾ ਹੈ। ਐਕਿਊਪ੍ਰੈਸ਼ਰ ਮਾਹਰ ਦੇ ਮੁਤਾਬਕ, ਕੰਨ ਦੇ ਹੇਠਲੇ ਹਿੱਸੇ 'ਤੇ ਮਾਸਟਰ ਸੈਂਸੋਰਲ ਅਤੇ ਮਾਸਟਰ ਸੈਰੇਬਰਲ ਨਾਮ ਦੇ ਦੋ ਇਅਰ ਲੋਬਸ ਹੁੰਦੇ ਹਨ। ਕੰਨ ਦੇ ਇਸ ਹਿੱਸੇ ਨੂੰ ਛਿਦਵਾਉਣ ਨਾਲ ਬੋਲਾਪਣ ਦੂਰ ਹੋ ਜਾਂਦਾ ਹੈ।

ਅੱਖਾਂ ਦੀ ਰੋਸ਼ਨੀ - ਕੰਨ ਛਿਦਵਾਉਣ ਦਾ ਅਸਰ ਅੱਖਾਂ ਦੀ ਰੋਸ਼ਨੀ 'ਤੇ ਵੀ ਪੈਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਕੰਨ ਦੇ ਹੇਠਲੇ ਹਿੱਸੇ ਵਿਚ ਇਕ ਅਜਿਹਾ ਪੁਆਂਇੰਟ ਹੁੰਦਾ ਹੈ, ਜਿਥੋਂ ਅੱਖਾਂ ਦੀਆਂ ਨਸਾਂ ਲੰਘਦੀਆਂ ਹਨ। ਕੰਨ ਦੇ ਇਸ ਹਿੱਸੇ ਨੂੰ ਛਿਦਵਾਉਣ 'ਤੇ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।  

ਤਨਾਅ ਘੱਟ -  ਕੰਨ ਛਿਦਵਾਉਣ ਨਾਲ ਤਨਾਅ ਵੀ ਘੱਟ ਰਹਿੰਦਾ ਹੈ। ਅਜਿਹਾ ਇਸ ਲਈ ਕਿਉਂਕਿ ਜਦੋਂ ਕੰਨ ਦੇ ਹੇਠਲੇ ਹਿੱਸੇ 'ਤੇ ਦਬਾਅ ਪੈਂਦਾ ਹੈ ਤਾਂ ਟੈਂਸ਼ਨ ਘੱਟ ਹੁੰਦੀ ਹੈ। 

ਲਕਵਾ - ਵਿਗਿਆਨੀਆਂ ਦੀਆਂ ਮੰਨੀਏ ਤਾਂ ਕੰਨ ਛਿਦਵਾਉਣ ਨਾਲ ਲਕਵਾ ਵਰਗੀਆਂ ਗੰਭੀਰ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਸੁੰਨ ਪੈਣ ਅਤੇ ਪੈਰਾਲਿਸਿਸ ਵਰਗੇ ਰੋਗ ਤੋਂ ਬਚਾਅ ਹੁੰਦਾ ਹੈ।

ਦਿਮਾਗ ਤੇਜ਼ - ਕੰਨ ਦੇ ਹੇਠਲੇ ਹਿੱਸੇ ਵਿਚ ਮੌਜੂਦ ਕੁੱਝ ਨਸਾਂ ਦਿਮਾਗ ਨਾਲ ਜੁਡ਼ੀਆਂ ਹੁੰਦੀਆਂ ਹਨ। ਇਸ ਹਿੱਸੇ 'ਤੇ ਕੰਨ ਛਿਦਵਾਉਣ ਦਿਮਾਗ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ। ਇਹੀ ਕਾਰਨ ਹੈ ਕਿ ਛੋਟੀ ਉਮਰ ਵਿਚ ਹੀ ਬੱਚਿਆਂ ਦੇ ਕੰਨ ਛਿਦਵਾ ਦਿਤੇ ਜਾਂਦੇ ਹਨ।

ਪਾਚਣ ਕਿਰਿਆ -  ਕੰਨ ਦੇ ਜਿਸ ਹਿੱਸੇ ਨੂੰ ਛਿਦਾਵਾਇਆ ਜਾਂਦਾ ਹੈ, ਉਥੇ ਇਕ ਪੁਆਇੰਟ ਅਜਿਹਾ ਹੁੰਦਾ ਹੈ ਜੋ ਦਿਮਾਗ ਨੂੰ ਭੁੱਖ ਲੱਗਣ ਲਈ ਪ੍ਰੇਰਿਤ ਕਰਦਾ ਹੈ। ਇਹੀ ਕਾਰਨ ਹੈ ਕਿ ਕੰਨ ਛਿਦਵਾਉਣ ਨਾਲ ਪਾਚਣ ਕਿਰਿਆ ਠੀਕ ਬਣੀ ਰਹਿੰਦੀ ਹੈ। ਆਯੁਰਵੇਦ ਦੇ ਅਨੁਸਾਰ ਕੰਨ ਛਿਦਵਾਉਣ ਨਾਲ ਰਿਪ੍ਰੋਡਕਟਿਵ ਆਰਗਨ ਸਿਹਤਮੰਦ ਬਣਦੇ ਹਨ। ਨਾਲ ਹੀ ਇੰਮਿਊਨ ਸਿਸਟਮ ਵੀ ਮਜ਼ਬੂਤ ਹੋਣ ਵਿਚ ਮਦਦ ਮਿਲਦੀ ਹੈ।