ਖਤਮ ਹੋ ਸਕਦਾ ਹੈ ਜ਼ਰੂਰੀ ਦਵਾਈਆਂ ਦਾ ਸਟਾਕ, ਡਾਕਟਰਾਂ ਦੀ ਵਧ ਰਹੀ ਹੈ ਚਿੰਤਾ

ਏਜੰਸੀ

ਜੀਵਨ ਜਾਚ, ਸਿਹਤ

ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਵਿਚਾਕਾਰ ਸਰਕਾਰ ਨੇ ਉਹਨਾਂ ਜ਼ਰੂਰੀ ਦਵਾਈਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦਾ ਸਟਾਕ ਖਤਮ ਹੋ ਸਕਦਾ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਵਿਚਾਕਾਰ ਸਰਕਾਰ ਨੇ ਉਹਨਾਂ ਜ਼ਰੂਰੀ ਦਵਾਈਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦਾ ਸਟਾਕ ਖਤਮ ਹੋ ਸਕਦਾ ਹੈ। ਇਹਨਾਂ ਵਿਚ ਅਮੋਕਸਿਸਿਲਿਨ, ਮੋਕਸੀਫਲੋਕਸੈਸਿਨ, ਡੋਕਸੀਸਾਈਕਲਾਈਨ ਆਦਿ ਐਂਟੀਬਾਇਓਟਿਕ ਅਤੇ ਟਿਊਬਰਕਲਾਸਿਸ (ਟੀਬੀ) ਦੀ ਦਵਾਈ ਰਿਫਾਮਪਸੀਨ ਸ਼ਾਮਲ ਹੈ।

ਦਰਅਸਲ ਦਵਾਈਆਂ ਨੂੰ ਬਣਾਉਣ ਵਿਚ ਚੀਨੀ ਪਦਾਰਥਾਂ ਦੀ ਵਰਤੋਂ ਹੁੰਦੀ ਹੈ ਅਤੇ ਕੋਰੋਨਾ ਦੇ ਕਾਰਨ ਚੀਨੀ ਸਪਲਾਈ ‘ਤੇ ਅਸਰ ਪੈ ਰਿਹਾ ਹੈ। ਉੱਧਰ ਇਕ ਉੱਚ ਪੱਧਰੀ ਸਰਕਾਰੀ ਕਮੇਟੀ ਨੇ ਪਿਛਲੇ ਹਫ਼ਤੇ ਅਪਣੀ ਰਿਪੋਰਟ ਫਾਰਮਾਸਿਊਟੀਕਲ ਵਿਭਾਗ ਨੂੰ ਸੌਂਪੀ ਸੀ। ਉਹਨਾਂ ਵਿਚ 54 ਦਵਾਈਆਂ ਦੀ ਸਮੀਖਿਆ ਕੀਤੀ ਗਈ ਸੀ।

ਉਹਨਾਂ ਵਿਚੋਂ 32 ਨੂੰ ਬੇਹੱਦ ਜਰੂਰੀ ਦੱਸਿਆ ਗਿਆ ਸੀ। ਇਹਨਾਂ ਵਿਚ 15 ਦਵਾਈਆਂ ਨਾਨ-ਕ੍ਰਿਟਿਕਲ ਸ਼੍ਰੇਣੀ ਦੀਆਂ ਹਨ। ਪੈਨਲ ਨੇ ਕੁਝ ਸਮਾਂ ਪਹਿਲਾਂ ਇੰਡੀਅਨ ਕਾਂਊਸਿਲ ਆਫ ਮੈਡੀਕਲ ਰਿਸਰਚ ਨੂੰ ਕੁਝ ਅਜਿਹੀਆਂ ਦਵਾਈਆਂ ਦੀ ਸਮੀਖਿਆ ਕਰਨ ਲਈ ਕਿਹਾ ਸੀ, ਜਿਨ੍ਹਾਂ ਦੇ ਏਪੀਆਈ (Active Pharma Ingredients) ਲਈ ਭਾਰਤ ਪੂਰੀ ਤਰ੍ਹਾਂ ਚੀਨ ‘ਤੇ ਨਿਰਭਰ ਹੈ।

ਕਾਂਊਸਿਲ ਨੂੰ ਅਜਿਹੀਆਂ ਦਵਾਈਆਂ ਦੇ ਵਿਕਲਪ ਸੁਝਾਉਣ ਲਈ ਵੀ ਕਿਹਾ ਗਿਆ ਸੀ। ਰਿਪੋਰਟ ਵਿਚ ਦੱਸਿਆ ਗਿਆ, ‘ਰਿਵਿਊ ਕੀਤੀਆਂ ਗਈਆਂ ਦਵਾਈਆਂ ਵਿਚੋਂ 32 ਅਜਿਹੀਆਂ ਦਵਾਈਆਂ ਹਨ, ਜਿਨ੍ਹਾਂ ਦਾ ਕੋਈ ਵਿਕਲਪ ਨਹੀਂ ਹੈ’। ਇਹ ਦਵਾਈਆਂ ਕਈ ਸ਼੍ਰੇਣੀਆਂ ਦੀਆਂ ਹਨ।

ਚੀਨ ਵਿਚ ਕੋਰੋਨਾ ਵਾਇਰਸ ਫੈਲਣ ਕਾਰਨ ਉਤਪਾਦਨ ਬੰਦ ਹੈ। ਇਸ ਦੇ ਮੱਦੇਨਜ਼ਰ ਕੰਪਨੀਆਂ ਨੇ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਹੁਣ ਡਾਕਟਰਾਂ ਨੂੰ ਵੀ ਚਿੰਤਾ ਹੈ ਕਿ ਟੀਬੀ ਦੇ ਇਲਾਜ ਵਿਚ ਕੰਮ ਆਉਣ ਵਾਲੀਆਂ ਜਰੂਰੀ ਦਵਾਈਆਂ ਦੀ ਕਮੀ ਖਤਰਨਾਕ ਸਾਬਿਤ ਹੋ ਸਕਦੀ ਹੈ।