ਚੀਨੀਆਂ ਨੂੰ ਕੋਰੋਨਾ ਵਾਇਰਸ ਕਿਵੇਂ ਹੋਇਆ, ਇਸ ਵਿਅਕਤੀ ਨੇ ਫ਼ੜੀ ਕੋਰੋਨਾ ਦੀ ਜੜ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨ ਵਿਚ ਕੋਰੋਨਾ ਵਾਇਰਸ ‘ਤੇ ਦਿੱਤੇ ਆਪਣੇ ਇਕ ਵਿਵਾਦਤ ਬਿਆਨ ਨੂੰ ਲੈ ਕੇ ਇਟਲੀ...

Luca Zaia

ਨਵੀਂ ਦਿੱਲੀ: ਚੀਨ ਵਿਚ ਕੋਰੋਨਾ ਵਾਇਰਸ ‘ਤੇ ਦਿੱਤੇ ਆਪਣੇ ਇਕ ਵਿਵਾਦਤ ਬਿਆਨ ਨੂੰ ਲੈ ਕੇ ਇਟਲੀ ਦੇ ਇੱਕ ਨੇਤਾ ਨੇ ਮੁਆਫ਼ੀ ਮੰਗੀ ਹੈ। ਇਟਲੀ ਦੇ ਰਾਜ ਵੇਨੇਟੋ ਦੇ ਗਵਰਨਰ ਲੁਕਾ ਜਾਈਆ ਨੇ ਇੱਕ ਟੀਵੀ ਚੈਨਲ ਦੇ ਮਾਧੀਅਮ ਨਾਲ ਕੋਰੋਨਾ ਵਾਇਰਸ ਦੇ ਲਈ ਚੀਨ ਦੀ ਸੰਸਕ੍ਰਿਤੀ ਨੂੰ ਜਿੰਮੇਵਾਰ ਦੱਸਿਆ ਸੀ। ਉਨ੍ਹਾਂ ਨੇ ਲੋਕਾਂ ਦੇ ਖਾਣ-ਪਾਣ ਦੀ ਆਦਤਾਂ ਵਿਚ ਦੋਸ਼ ਕੱਢਦੇ ਹੋਏ ਕਿਹਾ ਸੀ ਕਿ ਇਹ ਲੋਕ ਜਿਉਂਦੇ ਚੂਹੇ ਤੱਕ ਖਾ ਜਾਂਦੇ ਹਨ।

ਜਾਇਆ ਨੇ ਇੱਕ ਲੋਕਲ ਟੀਵੀ ਚੈਨਲ ਦੇ ਮਾਧਿਅਮ ਤੋਂ ਕਿਹਾ ਸੀ, ਵੇਨੇਟਾ ਅਤੇ ਇਟਲੀ ਦੇ ਲੋਕ ਕਾਫ਼ੀ ਸਾਫ਼-ਸੁਥਰੇ ਹੁੰਦੇ ਹਨ। ਨਹਾਉਣਾ ਅਤੇ ਚੰਗੀ ਤਰ੍ਹਾਂ ਹੱਥ ਧੋਣ ਦੀ ਇਹ ਸਿੱਖਿਆ ਸਾਨੂੰ ਆਪਣੀ ਸੰਸਕ੍ਰਿਤੀ ਤੋਂ ਹੀ ਮਿਲੀ ਹੈ। ਜਾਇਆ ਨੇ ਚੀਨ ਦੀ ਸੰਸਕ੍ਰਿਤੀ ਵਿੱਚ ਦੋਸ਼ ਕੱਢਦੇ ਹੋਏ ਕਿਹਾ ਸੀ,  ਇਹ ਚੀਨ ਦੀ ਸੰਸਕ੍ਰਿਤੀ ਦੀ ਉਹ ਸੱਚਾਈ ਹੈ ਜਿਸਨੂੰ ਅੱਜ ਪੂਰਾ ਦੇਸ਼ ਕੋਰੋਨਾ ਵਾਇਰਸ ਦੇ ਰੂਪ ਵਿੱਚ ਭੁਗਤ ਰਿਹਾ ਹੈ।

ਅਸੀਂ ਆਪਣੇ ਆਪ ਉਨ੍ਹਾਂ ਲੋਕਾਂ ਨੂੰ ਜਿਉਂਦੇ ਚੂਹੇ ਖਾਂਦੇ ਵੇਖਿਆ ਹੈ। ਹਾਲਾਂਕਿ ਚੀਨੀ ਲੋਕ ਕਈ ਤਰ੍ਹਾਂ ਦੇ ਗ਼ੈਰ-ਮਾਮੂਲੀ ਚੀਜਾਂ ਖਾਣ ਲਈ ਜਾਣੇ ਜਾਂਦੇ ਹਨ ਜਿਸ ਵਿੱਚ ਕੁੱਤਾ ਵੀ ਸ਼ਾਮਿਲ ਹੈ,  ਇਹ ਟਿੱਪਣੀ ਰੋਮ ਸਥਿਤ ਚੀਨੀ ਦੂਤਾਵਾਸ ਨੂੰ ਚੁਭ ਗਈ। ਚੀਨ ਦੂਤਾਵਾਸ ਨੇ ਇਸਦਾ ਜਵਾਬ ਦਿੰਦੇ ਹੋਏ ਇੱਕ ਫੇਸਬੁਕ ਪੋਸਟ ਵਿੱਚ ਲਿਖਿਆ, ਚੀਨ ਅਤੇ ਇਟਲੀ ਇਸ ਮਹਾਮਾਰੀ ਨਾਲ ਨਿੱਬੜਨ ਲਈ ਅੱਜ ਨਾਲ-ਨਾਲ ਖੜੇ ਹਨ ਅਤੇ ਇੱਕ ਨੇਤਾ ਇਸਦੇ ਲਈ ਚੀਨ ਦੇ ਲੋਕਾਂ ਨੂੰ ਹੀ ਬਦਨਾਮ ਕਰ ਰਹੇ ਹਨ।

ਇਹ ਇੱਕ ਗੰਭੀਰ ਹਮਲਾ ਹੈ ਜੋ ਸਾਨੂੰ ਸਥਿਰ ਕਰ ਦਿੰਦਾ ਹੈ। ਦੱਸ ਦਈਏ ਕਿ ਇਟਲੀ ਦੇ ਨਾਰਥ-ਈਸਟਰਨ ਪ੍ਰਾਂਤ ਵੇਨੇਟੋ ਵਿੱਚ ਕੋਰੋਨਾ ਵਾਇਰਸ ਦਾ ਭਿਆਨਕ ਅਸਰ ਦੇਖਣ ਨੂੰ ਮਿਲਿਆ ਹੈ। ਪੂਰੇ ਦੇਸ਼ ਵਿੱਚ ਹੁਣ ਤੱਕ ਕਰੀਬ 1576 ਲੋਕ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਹਨ। ਇਸ ਵਾਇਰਸ ਦੇ ਚਲਦੇ ਇੱਥੇ ਹੁਣ ਤੱਕ 34 ਲੋਕਾਂ ਦੀ ਮੌਤ ਹੋਈ ਹੈ।

ਕੁਲ ਮਿਲਾਕੇ ਵੇਖੀਆ ਜਾਵੇ ਤਾਂ ਚੀਨ  ਤੋਂ ਬਾਅਦ ਹਾਂਗਕਾਂਗ, ਮਕਾਊ ਅਤੇ ਸਾਉਥ ਕੋਰੀਆ ਤੋਂ ਬਾਅਦ ਇਟਲੀ ਪੰਜਵਾਂ ਅਜਿਹਾ ਦੇਸ਼ ਹੈ ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਸਭ ਤੋਂ ਜ਼ਿਆਦਾ ਪਿਆ ਹੈ। ਚੀਨੀ ਦੂਤਾਵਾਸ ਤੋਂ ਬਿਆਨ ਜਾਰੀ ਹੋਣ ਤੋਂ ਬਾਅਦ ਜਾਇਆ ਨੇ ਆਪਣੇ ਸ਼ਬਦ ਵਾਪਸ ਲੈਂਦੇ ਹੋਏ ਮਾਫੀ ਮੰਗੀ ਹੈ। ਜਾਇਆ ਨੇ ਕਿਹਾ, ਜੇਕਰ ਮੇਰੇ ਸ਼ਬਦਾਂ ਤੋਂ ਕਿਸੇ ਵਿਅਕਤੀ ਨੂੰ ਠੇਸ ਪਹੁੰਚੀ ਹੋਵੇ ਤਾਂ ਇਸਦੇ ਲਈ ਮਾਫੀ ਮੰਗਦਾ ਹਾਂ।

ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜਦੋਂ ਖਾਦ ਸਿਹਤ ਅਤੇ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਹਰ ਦੇਸ਼ ਉਸਨੂੰ ਆਪਣੇ ਤਰੀਕੇ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।