‘ਅਦਰਕ’ ਖਾਣ ਨਾਲ ਮਾਈਗਰੇਨ ਤੋਂ ਮਿਲਦਾ ਹੈ ਛੁਟਕਾਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਦਰਕ ਦਾ ਇਸਤੇਮਾਲ ਖਾਣ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਇਸਦੇ ਇਲਾਵਾ ਕਈ ਲੋਕਾਂ ....

Ginger Benefits

ਚੰਡੀਗੜ੍ਹ (ਭਾਸ਼ਾ) :  ਅਦਰਕ ਦਾ ਇਸਤੇਮਾਲ ਖਾਣ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਇਸਦੇ ਇਲਾਵਾ ਕਈ ਲੋਕਾਂ ਨੂੰ ਅਦਰਕ ਵਾਲੀ ਚਾਹ ਪੀਣਾ ਬਹੁਤ ਪਸੰਦ ਹੁੰਦਾ ਹੈ। ਖਾਸ ਕਰਕੇ ਸਰਦੀਆਂ ਦੇ ਮੌਸਮ ਵਿਚ ਸਰੀਰ ਨੂੰ ਗਰਮ ਰੱਖਣ ਅਤੇ ਸਰਦੀ ਜੁਕਾਮ ਤੋਂ ਬਚਾਅ ਲਈ ਅਦਰਕ ਦਾ ਇਸਤੇਮਾਲ ਕੀਤਾ ਜਾਂਦਾ ਹੈ, ਪਰ ਕੀ ਤੁਸੀ ਜਾਣਦੇ ਹੋ ਕਿ ਅਦਰਕ ਦਰਦ ਤੋਂ ਛੁਟਕਾਰਾ ਦਵਾਉਣ ਵਿੱਚ ਵੀ ਮਦਦ ਕਰਦਾ ਹੈ। ਅਦਰਕ ਦੇ ਰਸ ਵਿਚ ਭਰਪੂਰ ਮਾਤਰਾ ਵਿਚ ਦਰਦ ਨਿਵਾਰਕ ਗੁਣ ਮੌਜੂਦ ਹੁੰਦੇ ਹੈ। ਇਸਦੇ ਇਲਾਵਾ ਅਦਰਕ ਵਿਚ ਸ਼ਕਤੀਸ਼ਾਲੀ ਐਂਟੀਆਕਸੀਡੈਂਟਸ ਦੀ ਵੀ ਭਰਪੂਰ ਮਾਤਰਾ ਪਾਈ ਜਾਂਦੀ ਹੈ।

ਜੋ  Lipid Peroxidation ਅਤੇ ਡੀਐਨਏ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਦੀ ਹੈ।  ਕੱਚੇ ਅਦਰਕ ਨੂੰ ਪੀਸ ਕੇ ਦਰਦ ਵਾਲੀ ਜਗ੍ਹਾ ਉਤੇ ਲਗਾਉਣ ਨਾਲ ਮਾਸ ਪੇਸ਼ੀਆਂ ਦੀ ਸੋਜ, ਨਸਾਂ ਦੀ ਸੋਜ, ਮੋਚ ਅਤੇ ਗਠੀਏ ਦੇ ਦਰਦ ਤੋਂ ਆਰਾਮ ਮਿਲਦਾ ਹੈ।  ਅਦਰਕ ਵਿਚ ਨੈਚੁਰਲ ਗੁਣ ਮੌਜੂਦ ਹੁੰਦੇ ਹਨ ਇਸ ਲਈ ਇਸਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ ਹੈ। ਆਯੁਰਵੈਦ ਵਿਚ ਅਦਰਕ ਨੂੰ ਜੋੜਾਂ ਦਾ ਦਰਦ, ਘਬਰਾਹਟ ਵਰਗੀ ਸਮੱਸਿਆਵਾਂ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ।  ਮਾਈਗਰੇਨ ਦੀ ਸਮੱਸਿਆ ਹੋਣ ਉੱਤੇ ਅਦਰਕ ਨੂੰ ਪੀਸ ਕੇ ਆਪਣੇ ਸਿਰ ਵਿੱਚ ਲਗਾਓ। ਅਜਿਹਾ ਕਰਨ ਨਾਲ ਤੁਹਾਨੂੰ ਦਰਦ ਤੋਂ ਆਰਾਮ ਮਿਲੇਗਾ।

 ਨਹਾਉਣ ਦੇ ਪਾਣੀ ਵਿਚ ਅਦਰਕ ਦਾ ਰਸ ਮਿਲਾ ਕੇ ਨਹਾਉਣ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਹ ਗਠੀਏ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅਦਰਕ ਵਿੱਚ ਜਿੰਜਰੋਲ ਨਾਮ ਦਾ ਤੱਤ ਮੌਜੂਦ ਹੁੰਦਾ ਹੈ ਜੋ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਨੂੰ ਘੱਟ ਕਰਦਾ ਹੈ। ਇਕ ਰਿਸਰਚ ਦੇ ਮੁਤਾਬਕ  Osteoarthritis ਤੋਂ ਪੀੜਤ ਮਰੀਜ਼ਾਂ ਨੂੰ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਆਰਾਮ ਮਿਲੇਗਾ।