ਬਿਹਾਰ ਦੇ ਆਟੋ ਚਾਲਕ ਦੇ ਅੰਗ ਦਾਨ ਨਾਲ ਦਿੱਲੀ 'ਚ ਚਾਰ ਲੋਕਾਂ ਨੂੰ ਮਿਲੀ ‘ਨਵੀਂ ਜ਼ਿੰਦਗੀ’

ਏਜੰਸੀ

ਜੀਵਨ ਜਾਚ, ਸਿਹਤ

45 ਸਾਲਾ ਆਟੋ ਚਾਲਕ ਦੇ ਬ੍ਰੇਨ ਡੈੱਡ ਹੋਣ ਤੋਂ ਬਾਅਦ ਡਾਕਟਰਾਂ ਦੀ ਸਲਾਹ 'ਤੇ ਪਰਿਵਾਰ ਵੱਲੋਂ ਕੀਤੇ ਅੰਗ ਦਾਨ ਕਾਰਨ ਚਾਰ ਲੋਕਾਂ ਨੂੰ ਨਵਾਂ ਜੀਵਨ ਮਿਲਿਆ ਹੈ

Bihar auto driver saves 4 lives

 

ਨਵੀਂ ਦਿੱਲੀ: 45 ਸਾਲਾ ਆਟੋ ਚਾਲਕ ਦੇ ਬ੍ਰੇਨ ਡੈੱਡ ਹੋਣ ਤੋਂ ਬਾਅਦ ਡਾਕਟਰਾਂ ਦੀ ਸਲਾਹ 'ਤੇ ਪਰਿਵਾਰ ਵੱਲੋਂ ਕੀਤੇ ਅੰਗ ਦਾਨ ਕਾਰਨ ਚਾਰ ਲੋਕਾਂ ਨੂੰ ਨਵਾਂ ਜੀਵਨ ਮਿਲਿਆ ਹੈ। ਡਾਕਟਰਾਂ ਨੇ ਦੱਸਿਆ ਕਿ ਕਾਰੂ ਸਿੰਘ ਨਾਂ ਦਾ ਵਿਅਕਤੀ, ਜਿਸ ਦੇ ਅੰਗ ਏਮਜ਼ 'ਚ ਦਾਨ ਕੀਤੇ ਗਏ ਸਨ, ਪਿਛਲੇ ਹਫਤੇ ਇਹ ਪਤਾ ਕਰਨ ਲਈ ਦਿੱਲੀ ਆਇਆ ਸੀ ਕਿ ਉਸ ਦੀ ਬੇਟੀ ਦਾ ਬਿਹਾਰ ਤੋਂ ਵਿਆਹ ਹੋ ਰਿਹਾ ਹੈ ਜਾਂ ਨਹੀਂ। ਦਿੱਲੀ 'ਚ ਉਹ ਆਪਣੇ ਇਕ ਰਿਸ਼ਤੇਦਾਰ ਕੋਲ ਠਹਿਰਿਆ ਅਤੇ ਰਾਤ ਨੂੰ ਛੱਤ 'ਤੇ ਸੌਂ ਗਿਆ। ਰਾਤ ਨੂੰ ਉੱਠਣ ਸਮੇਂ ਉਹ ਛੱਤ ਤੋਂ ਹੇਠਾਂ ਡਿੱਗ ਗਿਆ।

Organ donation

ਉਸ ਨੂੰ ਸ਼ੁੱਕਰਵਾਰ ਦੁਪਹਿਰ 1 ਵਜੇ ਏਮਜ਼ ਦੇ ਟਰਾਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ ਸੀ। ਉਸ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਹਾਲਤ ਵਿਚ ਸੁਧਾਰ ਨਹੀਂ ਹੋਇਆ। ਸ਼ਾਮ ਨੂੰ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਇਸ ਤੋਂ ਬਾਅ, ਅੰਗ ਪ੍ਰਾਪਤੀ ਬੈਂਕਿੰਗ ਸੰਸਥਾ (ORBO), ਏਮਜ਼ ਦੇ ਡਾਕਟਰਾਂ ਅਤੇ ਕੋਆਰਡੀਨੇਟਰਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕੀਤਾ। ਪਰਿਵਾਰ ਦੀ ਸਹਿਮਤੀ ਤੋਂ ਬਾਅਦ ਕਾਰੂ ਸਿੰਘ ਦਾ ਦਿਲ, ਲੀਵਰ, ਦੋਵੇਂ ਗੁਰਦੇ ਅਤੇ ਕੋਰਨੀਆ ਕੱਢ ਦਿੱਤੇ ਗਏ।

Organ donation

ਇਸ ਤੋਂ ਬਾਅਦ ਉਸ ਦਾ ਦਿਲ 40 ਸਾਲਾ ਔਰਤ ਵਿਚ, ਜਿਗਰ 62 ਸਾਲਾ ਵਿਅਕਤੀ ਵਿਚ, ਇਕ ਗੁਰਦਾ 56 ਸਾਲਾ ਔਰਤ ਵਿਚ ਅਤੇ ਦੂਜਾ ਗੁਰਦਾ 37 ਸਾਲਾ ਔਰਤ ਵਿਚ ਟਰਾਂਸਪਲਾਂਟ ਕੀਤਾ ਗਿਆ। ਜਿਸ ਕਾਰਨ ਇਹਨਾਂ ਚਾਰ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਉਹ ਲੰਬੇ ਸਮੇਂ ਤੋਂ ਅੰਗਦਾਨ ਦੀ ਉਡੀਕ ਕਰ ਰਹੇ ਸਨ। ਇਸ ਦੇ ਨਾਲ ਹੀ ਮ੍ਰਿਤਕ ਦਾ ਕੋਰਨੀਆ ਏਮਜ਼ ਦੇ ਨੈਸ਼ਨਲ ਆਈ ਬੈਂਕ ਵਿਚ ਰੱਖਿਆ ਗਿਆ ਹੈ। ਏਮਜ਼ ਔਰਬੀਓ ਦੀ ਮੁਖੀ ਡਾ.ਆਰਤੀ ਵਿੱਜ ਨੇ ਕਿਹਾ ਕਿ ਦੇਸ਼ ਵਿਚ ਅੰਗਾਂ ਦੀ ਮੰਗ ਅਤੇ ਉਪਲਬਧਤਾ ਵਿਚ ਬਹੁਤ ਵੱਡਾ ਅੰਤਰ ਹੈ। ਪਰ ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਔਖੇ ਸਮੇਂ ਵਿਚ ਅਜਿਹੇ ਨੇਕ ਫੈਸਲਿਆਂ ਨਾਲ ਅਜਿਹੀ ਸਥਿਤੀ ਨੂੰ ਖਤਮ ਕੀਤਾ ਜਾ ਸਕਦਾ ਹੈ।

Bihar auto driver saves 4 lives


ਇਹਨਾਂ ਅੰਗਾਂ ਨੂੰ ਕੀਤਾ ਜਾ ਸਕਦਾ ਹੈ ਦਾਨ

ਅੰਗ: ਜਿਗਰ, ਗੁਰਦੇ, ਪੈਨਕ੍ਰੀਅਸ, ਦਿਲ, ਫੇਫੜੇ ਅਤੇ ਅੰਤੜੀ
ਟਿਸ਼ੂ: ਕੋਰਨੀਆ, ਹੱਡੀਆਂ, ਚਮੜੀ, ਦਿਲ ਦੇ ਵਾਲਵ, ਖੂਨ ਦੀਆਂ ਨਾੜੀਆਂ, ਨਸਾਂ ਆਦਿ।

ਅੰਗ ਦਾਨ ਦੀਆਂ ਕਿਸਮਾਂ

ਜੀਵਤ ਦਾਨੀ: ਇਕ 18 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਆਪਣੇ ਜੀਵਨ ਦੌਰਾਨ ਇਕ ਗੁਰਦਾ, ਪੈਨਕ੍ਰੀਅਸ ਦਾ ਇਕ ਹਿੱਸਾ ਅਤੇ ਜਿਗਰ ਦਾ ਇਕ ਹਿੱਸਾ ਦਾਨ ਕਰ ਸਕਦਾ ਹੈ।
ਮ੍ਰਿਤਕ ਦਾਨੀ: ਇਕ ਵਿਅਕਤੀ ਬ੍ਰੇਨ-ਸਟੈਮ/ਦਿਲ ਦੀ ਮੌਤ ਤੋਂ ਬਾਅਦ ਕਈ ਅੰਗਾਂ ਅਤੇ ਟਿਸ਼ੂਆਂ ਨੂੰ ਦਾਨ ਕਰ ਸਕਦਾ ਹੈ

ਦਾਨ ਲਈ ਉਮਰ ਸੀਮਾ

ਇਕ ਜੀਵਤ ਦਾਨੀ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ।
ਮ੍ਰਿਤਕ ਦਾਨੀ (70 ਸਾਲ ਤੱਕ) ਲਈ ਉਮਰ ਸੀਮਾ ਦੇ ਅੰਦਰ ਗੁਰਦੇ ਅਤੇ ਜਿਗਰ ਦਾਨ ਕਰ ਸਕਦਾ ਹੈ; ਦਿਲ, ਫੇਫੜੇ (50 ਸਾਲ ਤੱਕ); ਪੈਨਕ੍ਰੀਅਸ, ਅੰਤੜੀ (60-65 ਸਾਲ ਤੱਕ); ਕੋਰਨੀਆ, ਚਮੜੀ (100 ਸਾਲ ਤੱਕ); ਦਿਲ ਦੇ ਵਾਲਵ (50 ਸਾਲ ਤੱਕ); ਹੱਡੀਆਂ (70 ਸਾਲ ਤੱਕ)