ਅੱਖਾਂ ਨੂੰ ਰੱਖਣਾ ਹੈ ਤੰਦਰੁਸਤ ਤਾਂ ਕਰੋ ਆਈ ਰੋਲਿੰਗ 

ਏਜੰਸੀ

ਜੀਵਨ ਜਾਚ, ਸਿਹਤ

ਅੱਖਾਂ ਲਈ ਇਸ ਕਸਰਤ ਨੂੰ ਕਾਫ਼ੀ ਵਧੀਆ ਮੰਨਿਆ ਜਾਂਦਾ ਹੈ। ਇਹ ਤੁਹਾਡੀਆਂ ਅੱਖਾਂ ਨੂੰ ਤੰਦੁਰੁਸਤ ਬਣਾਉਣ ਦੇ ਨਾਲ-ਨਾਲ ਉਸਦੀ ਥਕਾਵਟ ਨੂੰ ਵੀ ਦੂਰ ਕਰਦਾ ਹੈ।

File Photo

ਅਜੋਕੇ ਸਮੇਂ ‘ਚ ਲੋਕ ਜ਼ਿਆਦਾਤਰ ਸਮਾਂ ਸਕਰੀਨ ਦੇ ਸਾਹਮਣੇ ਬਿਤਾਉਂਦੇ ਹਨ। ਇਸ ‘ਚ ਨਾ ਸਿਰਫ ਛੋਟੇ ਬੱਚੇ ਸ਼ਾਮਲ ਹੁੰਦੇ ਹਨ, ਬਲਕਿ ਬੱਚਿਆਂ ਦੇ ਨਾਲ-ਨਾਲ ਵੱਡ-ਵਡੇਰੇ ਵੀ ਕੰਪਿਊਟਰ ਅਤੇ ਸਮਾਰਟ ਫੋਨਾਂ ‘ਤੇ ਸਮਾਂ ਬਿਤਾਉਂਦੇ ਹਨ। ਸਕਰੀਨ ‘ਤੇ ਲਗਾਤਾਰ ਸਮਾਂ ਬਿਤਾਉਣ ਨਾਲ ਤੁਹਾਨੂੰ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਨ੍ਹਾਂ ਵਿੱਚੋਂ ਇੱਕ ਹੈ ਕਮਜ਼ੋਰ ਅੱਖਾਂ, ਜੋ ਲੋਕ ਆਪਣੀਆਂ ਅੱਖਾਂ ਦੀ ਸਹੀ ਦੇਖਭਾਲ ਨਹੀਂ ਕਰਦੇ, ਉਨ੍ਹਾਂ ਦੀ ਨਜ਼ਰ ਘੱਟ ਉਮਰ ਵਿਚ ਹੀ ਕਮਜ਼ੋਰ ਹੋ ਜਾਂਦੀ ਹੈ। ਦੇਰ ਰਾਤ ਤਕ ਹਨੇਰੇ ‘ਚ ਸਮਾਰਟ ਫੋਨ ‘ਤੇ ਨਜ਼ਰਾਂ ਲਾਈ ਰੱਖਣ ਨਾਲ ਨੌਜਵਾਨਾਂ ‘ਚ ਅੰਨ੍ਹਾਪਣ ਦੇ ਨਾਲ ਹੀ ਮੋਤੀਆ ਬਿੰਦ ਅਤੇ ਕਾਲਾ ਮੋਤੀਆ, ਯੂਵਾਇਟਿਸ ਅਤੇ ਪੁਤਲੀ ਦੇ ਲੈਨਜ਼ ਨਾਲ ਚਿਪਕ ਜਾਣ ਵਰਗੀਆਂ ਅੱਖਾਂ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ।

ਇਕ ਅਨੁਮਾਨ ਮੁਤਾਬਿਕ ਸੂਬੇ ‘ਚ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਕੋਲ ਸੌ ਤੋਂ ਵੱਧ ਨੌਜਵਾਨ ਇਲਾਜ ਲਈ ਪਹੁੰਚਦੇ ਹਨ। ਜ਼ਿਆਦਾਤਰ 25 ਸਾਲ ਤੋਂ ਘੱਟ ਉਮਰ ਦੇ ਅਜਿਹੇ ਨੌਜਵਾਨ ਹਨ, ਜਿਹੜੇ ਦੇਰ ਰਾਤ ਤਕ ਜਾਂ ਤਾਂ ਆਪਣੇ ਸਮਾਰਟ ਫੋਨ ਨਾਲ ਚਿਪਕੇ ਰਹਿੰਦੇ ਹਨ ਜਾਂ ਫਿਰ ਲੈਪਟਾਪ ‘ਤੇ। 

ਆਈ ਰੋਲਿੰਗ- ਅੱਖਾਂ ਲਈ ਇਸ ਕਸਰਤ ਨੂੰ ਕਾਫ਼ੀ ਵਧੀਆ ਮੰਨਿਆ ਜਾਂਦਾ ਹੈ। ਇਹ ਤੁਹਾਡੀਆਂ ਅੱਖਾਂ ਨੂੰ ਤੰਦੁਰੁਸਤ ਬਣਾਉਣ ਦੇ ਨਾਲ-ਨਾਲ ਉਸਦੀ ਥਕਾਵਟ ਨੂੰ ਵੀ ਦੂਰ ਕਰਦਾ ਹੈ। ਇਸਦੇ ਲਈ ਤੁਸੀਂ ਆਪਣੀਆਂ ਅੱਖਾਂ ਨੂੰ ਪਹਿਲਾਂ ਕਲਾਕਵਾਇਜ ਘੁਮਾਓ ਅਤੇ ਫਿਰ ਐਂਟੀ-ਕਲਾਕਵਾਇਜ ਘੁਮਾਓ। ਇੱਕ ਮਿੰਟ ਤੱਕ ਅਜਿਹਾ ਕਰਨ ਤੋਂ ਬਾਅਦ ਤੁਸੀਂ ਆਪਣੀ ਅੱਖਾਂ ਨੂੰ ਬੰਦ ਕਰ ਲਓ। ਠੀਕ ਇਸੇ ਤਰ੍ਹਾਂ ਤੁਸੀਂ ਘੱਟ ਤੋਂ ਘੱਟ 30-30 ਸੈਕਿੰਡ ਤੱਕ ਅੱਖਾਂ ਨੂੰ ਉਪਰ-ਹੇਠਾਂ ਵੀ ਜਰੂਰ ਘੁਮਾਓ।