ਸ਼ੇਰਨੀ ਨੇ ਆਪਣੇ ਹੀ ਬੱਚਿਆਂ ਨਾਲ ਕਰਤਾ ਅਜਿਹਾ ਕਾਰਾ,ZOO ਅਧਿਕਾਰੀ ਵੀ ਰਹਿ ਗਏ ਅੱਖਾਂ ਮਲਦੇ !

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ੇਰਨੀ ਨੇ 15 ਦਿਨ ਪਹਿਲਾਂ ਹੀ ਦਿੱਤਾ ਸੀ ਬੱਚਿਆਂ ਨੂੰ ਜਨਮ

File Photo

ਇੰਦੋਰ : ਇੱਥੋਂ  ਦੇ ਕਮਲਾ ਨਹਿਰੂ ਚਿੜੀਆ ਘਰ ਵਿਚ ਇਕ ਸ਼ੇਰਨੀ ਦੇ ਆਪਣੇ ਹੀ ਦੋ ਨਵਜੰਮੇ ਬੱਚੇ ਉਸ ਦਾ ਭੋਜਨ ਬਣ ਗਏ। ਹੈਰਾਨ ਕਰਨ ਵਾਲੀ ਇਹ ਘਟਨਾ ਪਿਛਲੇ ਹਫ਼ਤੇ ਦੀ ਹੈ ਪਰ ਇਸ ਦਾ ਪਤਾ ਸੋਮਵਾਰ ਨੂੰ ਲੱਗਿਆ। ਜਾਣਕਾਰੀ ਅਨੁਸਾਰ ਬਿਜਲੀ ਨਾਮ ਦੀ ਸ਼ੇਰਨੀ ਨੇ ਲਗਭਗ ਪੰਦਰਾਂ ਦਿਨ ਪਹਿਲਾਂ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਸੀ। ਚਿੜੀਆ ਘਰ ਦੇ ਅਧਿਕਾਰੀਆਂ ਨੇ ਮਾਂ ਅਤੇ ਉਸ ਦੇ ਨਵਜੰਮੇ ਬੱਚਿਆਂ ਨੂੰ ਇਕ ਪਿੰਜਰੇ ਵਿਚ ਰੱਖਿਆ ਸੀ।

ਕਹਿੰਦੇ ਹਨ ਕਿ ਮਾਂ ਆਪਣੇ ਬੱਚਿਆ ਦੇ ਖਾਤਰ ਕੁੱਝ ਵੀ ਕਰ ਸਕਦੀ ਹੈ ਉਹ ਵੱਡੀ ਤੋਂ ਵੱਡੀ ਕੁਰਬਾਨੀ ਵੀ ਦਿੰਦੀ ਹੈ ਅਤੇ ਉਨ੍ਹਾਂ ਨੂੰ ਹਰ ਹਾਲ ਵਿਚ ਸੁਰੱਖਿਅਤ ਰੱਖਦੀ ਹੈ। ਪਰ ਇੰਦੋਰ ਦੇ ਚਿੜੀਆ ਘਰ ਵਿਚੋਂ ਇਸ ਦੇ ਉਲਟ ਘਟਨਾ ਸਾਹਮਣੇ  ਆਈ ਹੈ। ਸੋਮਵਾਰ ਨੂੰ ਰੱਖ-ਰਖਾਅ ਕਰਨ ਵਾਲੇ ਚਿੜੀਆ ਘਰ ਦੇ ਕਮਚਾਰੀਆਂ ਨੇ ਦੇਖਿਆ ਕਿ ਦੋ ਨਵਜੰਮੇ ਬੱਚੇ ਗਾਇਬ ਹਨ ਉਨ੍ਹਾਂ ਨੇ ਪਾਇਆ ਕਿ ਸ਼ੇਰਨੀ ਨੇ ਉਨ੍ਹਾਂ ਨੂੰ ਮਾਰ ਕੇ ਖਾ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਘਟਨਾ ਦਾ ਦੋ-ਤਿੰਨ ਦਿਨ ਤੱਕ ਪਤਾ ਨਹੀਂ ਚੱਲ ਸਕਿਆ। ਜਿਸ ਪਿੰਜਰੇ ਵਿਚ ਸ਼ੇਰਨੀ ਅਤੇ ਉਸ ਦੇ ਨਵਜਨਮੇ ਬੱਚਿਆਂ ਨੂੰ ਰੱਖਿਆ ਗਿਆ ਸੀ ਉੱਥੇ ਸੀਸੀਟੀਵੀ ਨਹੀਂ ਸੀ।

ਜੂ ਦੇ ਇੰਚਾਰਜ ਡਾ. ਉੱਤਮ ਯਾਦਵ ਨੇ ਕਿਹਾ ਕਿ ''ਇਸ ਤਰ੍ਹਾਂ ਦੀ ਘਟਨਾ ਆਮ ਤੌਰ 'ਤੇ ਨਹੀਂ ਹੁੰਦੀ ਹੈ ਪਰ ਇਹ ਪੂਰੀ ਤਰ੍ਹਾਂ ਅਸਧਾਰਨ ਵੀ ਨਹੀਂ ਹੈ''। ਉਨ੍ਹਾਂ ਨੇ ਦੱਸਿਆ ਕਿ ''ਇਸ ਤਰ੍ਹਾਂ ਦੀਆਂ ਘਟਨਾਵਾਂ ਪਾਲਤੂ ਜਾਨਵਰਾਂ ਜਿਵੇਂ ਕੁੱਤੇ ਅਤੇ ਬਿੱਲੀਆਂ ਵਿਚ ਵੀ ਹੁੰਦੀਆਂ ਹਨ। ਜੰਗਲੀ ਜੀਵਾਂ ਨੂੰ ਜਦੋਂ ਕੈਦ ਰੱਖਿਆ ਜਾਂਦਾ ਹੈ ਤਾਂ ਉਨ੍ਹਾਂ ਵਿਚ ਆਪਣਿਆਂ ਨੂੰ ਹੀ ਖਾਣ ਦੀ ਪਰੰਪਰਾ ਵੱਧ ਜਾਂਦੀ ਹੈ''।

ਉਨ੍ਹਾਂ ਨੇ ਕਿਹਾ ''ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਸ਼ੇਰਨੀ ਕਾਫ਼ੀ ਹਮਲਾਵਰ ਹੋ ਗਈ ਸੀ। ਇਹ ਸਪੱਸ਼ਟ ਨਹੀਂ ਹੈ ਕਿ ਉਸ ਨੇ ਖੁਦ ਉਨ੍ਹਾਂ ਨੂੰ ਮਾਰ ਕੇ ਖਾ ਲਿਆ ਹੋਵੇਗਾ ਜਾਂ ਬੱਚੇ ਕਮਜ਼ੋਰ ਪੈਦਾ ਹੋਏ ਸਨ''। ਡਾ. ਯਾਦਵ ਨੇ ਦੱਸਿਆ ਕਿ ''ਮਾਂ ਅਤੇ ਉਸ ਦੇ ਬੱਚਿਆਂ ਨੂੰ ਇੱਕਠੇ ਰੱਖਿਆ ਗਿਆ ਸੀ ਕਿਉਂਕਿ ਪੈਦਾ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਸ਼ਾਂਤੀ ਭੰਗ ਕਰਨਾ ਠੀਕ ਨਹੀਂ ਸੀ''। ਉਨ੍ਹਾਂ ਨੇ ਕਿਹਾ ਕਿ ''ਤੀਜਾ ਬੱਚਾ ਸੁਰੱਖਿਅਤ ਹੈ ਅਤੇ ਸ਼ੇਰਨੀ ਉਸ ਦੀ ਚੰਗੇ ਤਰੀਕੇ ਨਾਲ ਦੇਖਭਾਲ ਕਰ ਰਹੀ ਹੈ''।