ਕੰਪਨੀ ਨੇ ਆਪਣੇ ਸਟਾਫ਼ ਮੈਂਬਰਾ ਨੂੰ ਦਿੱਤਾ ਕੁੱਝ ਅਜਿਹਾ, ਵੇਖ ਮੈਂਬਰਾਂ ਦੀ ਅੱਖਾਂ 'ਚੋਂ ਆ ਗਏ ਹੰਝੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੰਪਨੀ ਦੇ ਚੰਗੇ ਪ੍ਰਦਰਸ਼ਨ ਕਰਕੇ ਦਿੱਤਾ ਗਿਆ ਇਹ ਤੋਹਫ਼ਾ

File Photo

ਨਵੀਂਂ ਦਿੱਲੀ : ਇਕ ਰੀਅਲ ਸਟੇਟ ਕੰਪਨੀ ਨੇ ਆਪਣੇ ਸਟਾਫ਼ ਨੂੰ ਲਗਭਗ 35-35 ਲੱਖ ਰੁਪਏ ਬੋਨਸ ਦੇ ਰੂਪ ਵਿਚ ਦਿੱਤੇ ਹਨ। ਕੰਪਨੀ ਨੇ ਆਪਣੇ ਸਾਰੇ 198 ਮੈਂਬਰੀ ਸਫ਼ਾਫ ਨੂੰ ਬੋਨਸ ਦੇਣ ਵਿਚ 71 ਕਰੋੜ ਰੁਪਏ ਖਰਚ ਕੀਤੇ ਹਨ। ਬੋਨਸ ਦਾ ਚੈੱਕ ਲੈਣ ਤੋਂ ਬਾਅਦ ਸਟਾਫ਼ ਹੈਰਾਨ ਰਹਿ ਗਿਆ ਅਤੇ ਕਈਂ ਮੈਂਬਰਾ ਦੀ ਅੱਖਾਂ ਵਿਚ ਖੁਸ਼ੀ ਦੇ ਹੰਝੂ ਆ ਗਏ ।

ਅਮਰੀਕਾ ਦੇ ਬਲਟੀਮੋਕ ਦੀ ਸੈਂਟ ਜੋਨ ਪ੍ਰੋਪਰਟੀਜ਼ ਨਾਮ ਦੀ ਕੰਪਨੀ ਨੇ ਇਕ ਹੋਲੀਡੇ ਪਾਰਟੀ ਦੇ ਮੌਕੇ 'ਤੇ ਬੋਨਸ ਦਾ ਐਲਾਨ ਕੀਤਾ। ਨਿਉਯੋਰਕ ਪੋਸਟ ਦੀ ਰਿਪੋਰਟ ਮੁਤਾਬਕ ਸਟਾਫ਼ ਨੇ ਉਸ ਦੇ ਕਾਰਜਕਾਲ ਦੇ ਹਿਸਾਬ ਨਾਲ ਬੋਨਸ ਦੀ ਰਕਮ ਮਿਲੇਗੀ ਪਰ ਜ਼ਿਆਦਾਤਰ ਸਟਾਫ 35 ਲੱਖ ਰੁਪਏ ਪਾਉਣਗੇ।

ਕੰਪਨੀ ਦਾ ਕਹਿਣ ਹੈ ਕਿ ਉਹ ਸਟਾਫ਼ ਨੂੰ ਵੱਧ ਪੈਸੇ ਦੇਣ ਵਿਚ ਇਸ ਲਈ ਕਾਮਯਾਬ ਹੋਈ ਕਿਉਂਕਿ ਕੰਪਨੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਮਰੀਕਾ ਦੇ 8 ਸੂਬਿਆਂ ਵਿਚ ਕੰਪਨੀ ਨੇ ਦਫ਼ਤਰ, ਰਿਟੇਲ ਸਟੋਰ ਅਤੇ ਗੌਦਾਮ ਦੇ ਲਈ 2 ਕਰੋੜ ਵਰਗ ਫੀਟ ਦੇ ਮਕਾਨ ਤਿਆਰ ਕੀਤੇ ਹਨ।

ਕੰਪਨੀ ਵੱਲੋਂ ਜਾਰੀ ਇਕ ਵੀਡੀਓ ਅਕਾਊਂਟ ਸਪੈਸ਼ਲਿਸਟ ਡੈਨੀਅਲ ਵੇਲੇਨਜੀਆ ਨੇ ਕਿਹਾ ਕਿ ਇਹ ਜਿੰਦਗੀ ਬਦਲਣ ਵਾਲੀ ਚੀਜ਼ ਹੈ। ਉਹ 19 ਸਾਲਾਂ ਵਿਚ ਕੰਪਨੀ ਨਾਲ ਕੰਮ ਕਰਦੇ ਰਹੇ ਹਨ।

ਖਾਸ ਗੱਲ ਇਹ ਹੈ ਕਿ ਇਹ ਹੋਲੀਡੇ ਬੋਨਸ ਕੰਪਨੀ ਵੱਲੋਂ ਸਲਾਨਾ ਦਿੱਤੇ ਜਾਣ ਵਾਲੇ ਬੋਨਸ ਤੋਂ ਬਿਲਕੁੱਲ ਵੱਖ ਹੈ। ਬੋਨਸ ਦਾ ਐਲਾਨ ਕਰਦੇ ਹੋਏ ਕੰਪਨੀ ਦੇ ਫਾਊਂਡ਼ਰ ਅਤੇ ਚੇਅਰਮੈਨ ਸੈਂਟ ਜੋਨ ਨੇ ਕਿਹਾ ਮੈ ਇਸਨੂੰ ਸੈਲੀਬਰੇਟ ਕਰਨਾ ਚਾਹੁੰਦਾ ਸੀ ਅਤੇ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ ਉਨ੍ਹਾਂ ਦੇ ਲਈ ਕੁੱਝ ਅਲੱਗ ਕਰਨਾ ਚਾਹੁੰਦਾ ਸੀ।