ਗੁੜ ਖਾਣ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ ਦੂਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗੁੜ ਵਿਚ ਕਈ ਅਜਿਹੇ ਤੱਤ ਹੁੰਦੇ ਹਨ ਜਿਹੜੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ।

Jaggery


ਖਾਣਾ ਖਾਣ ਤੋਂ ਬਾਅਦ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਮਿੱਠਾ ਖਾਣਾ ਪਸੰਦ ਕਰਦੇ ਹਨ। ਅੱਜਕਲ ਲੋਕ ਆਈਸ ਕਰੀਮ ਅਤੇ ਚਾਕਲੇਟ ਦਾ ਸੇਵਨ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਪੁਰਾਣੇ ਸਮਿਆਂ ਵਿਚ ਲੋਕ ਖਾਣਾ ਖਾਣ ਤੋਂ ਬਾਅਦ ਗੁੜ ਜ਼ਰੂਰ ਖਾਂਦੇ ਸਨ, ਜਿਸ ਨਾਲ ਖਾਧਾ-ਪੀਤਾ ਹਜ਼ਮ ਹੋ ਜਾਂਦਾ ਸੀ।

ਗੁੜ ਵਿਚ ਕਈ ਅਜਿਹੇ ਤੱਤ ਹੁੰਦੇ ਹਨ ਜਿਹੜੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਆਯੂਰਵੇਦਿਕ ਮਾਹਰਾਂ ਦਾ ਕਹਿਣਾ ਹੈ ਕਿ ਗੁੜ ਵਿਚ ਮੌਜੂਦ ਤੱਤ ਸਰੀਰ ’ਚੋਂ ਤੇਜ਼ਾਬ ਨੂੰ ਖ਼ਤਮ ਕਰ ਦਿੰਦੇ ਹਨ ਜਦਕਿ ਸ਼ੱਕਰ ਦੇ ਸੇਵਨ ਨਾਲ ਸਰੀਰ ਵਿਚ ਤੇਜ਼ਾਬ ਦੀ ਮਾਤਰਾ ਵਧ ਜਾਂਦੀ ਹੈ, ਜਿਸ ਕਰ ਕੇ ਕਈ ਬੀਮਾਰੀਆਂ ਲੱਗ ਜਾਂਦੀਆਂ ਹਨ।

ਗੁੜ ਖਾਣ ਨਾਲ ਸਾਡੇ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਕਿਉਂਕਿ ਇਸ ਵਿਚ ਕੈਲਸ਼ੀਅਮ ਦੇ ਨਾਲ ਫ਼ਾਸਫੋਰਸ ਵੀ ਹੁੰਦਾ ਹੈ। ਇਕ ਹਫ਼ਤਾ ਗੁੜ ਖਾਣ ਨਾਲ ਤੁਹਾਡੀ ਚਮੜੀ ਦਾ ਰੰਗ ਸਾਫ਼  ਹੋ ਜਾਵੇਗਾ ਅਤੇ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।