ਸੁੰਦਰਤਾ ਹੀ ਨਹੀਂ ਸਿਹਤ ਲਈ ਵੀ ਐਲੋਵੇਰਾ ਦੇ ਹਨ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਐਲੋਵੇਰਾ ਇਕ ਅਜਿਹੀ ਦਵਾਈ ਹੈ, ਜੋ ਸਾਡੀ ਸਿਹਤ ਦੀ ਸੁਰੱਖਿਆ ਲਈ ਬਹੁਤ ਲਾਭਦਾਇਕ ਹੈ।

Aloe vera

ਚੰਡੀਗੜ੍ਹ: ਐਲੋਵੇਰਾ ਇਕ ਅਜਿਹੀ ਦਵਾਈ ਹੈ, ਜੋ ਸਾਡੀ ਸਿਹਤ ਦੀ ਸੁਰੱਖਿਆ ਲਈ ਬਹੁਤ ਲਾਭਦਾਇਕ ਹੈ। ਇਸ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਖ਼ਤਮ ਹੋ ਜਾਂਦੀਆਂ ਹਨ। ਇਹ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਹੈ।

 ਐਲੋਵੇਰਾ ਦੇ ਕੁਦਰਤੀ ਫ਼ਾਇਦੇ:

  • ਐਲੋਵੀਰਾ ਚਿਹਰੇ 'ਤੇ ਲਾਉਣ ਨਾਲ ਚਿਹਰਾ ਸੁੰਦਰ ਰਹਿੰਦਾ ਹੈ।
  •  ਪੀਲੀਆ ਰੋਗ ਨਾਲ ਪੀੜਤ ਰੋਗੀ ਲਈ ਵੀ ਐਲੋਵੀਰਾ ਫ਼ਾਇਦੇਮੰਦ ਹੈ।
  •  ਸਿਰਦਰਦ ਤੋਂ ਆਰਾਮ ਮਿਲਦਾ ਹੈ।

  •  ਐਲੋਵੀਰਾ ਨੂੰ ਵਾਲਾਂ 'ਤੇ ਲਾਉਣ ਨਾਲ ਵਾਲ ਮਜ਼ਬੂਤ ਰਹਿੰਦੇ ਹਨ।
  • ਮੋਟਾਪਾ ਘਟਦਾ ਹੈ।
  • ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ।
  • ਸੱਟ ਵਾਲੀ ਥਾਂ 'ਤੇ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

  • ਐਲੋਵੇਰਾ ਦਾ ਜੂਸ ਖ਼ੂਨ ਵਿਚ ਹੀਮੋਗਲੋਬਿਨ ਦੀ ਕਮੀ ਨੂੰ ਦੂਰ ਕਰਦਾ ਹੈ।
  • ਮੱਛਰ ਕੱਟਣ ਨਾਲ ਹੋਣ ਵਾਲੀ ਇਨਫ਼ੈਕਸ਼ਨ ਨੂੰ ਵੀ ਖ਼ਤਮ ਕਰਦਾ ਹੈ।

  • ਜੋੜਾਂ ਦੇ ਦਰਦ ਨੂੰ ਵੀ ਖ਼ਤਮ ਕਰਦਾ ਹੈ।
  • ਗੰਜੇਪਨ ਦੀ ਸਮੱਸਿਆ ਨੂੰ ਵੀ ਖ਼ਤਮ ਕਰਦਾ ਹੈ।
  • ਕਬਜ਼ ਨੂੰ ਦੂਰ ਕਰਦਾ ਹੈ।