ਸਰਕਾਰੀ ਨੌਕਰੀ ਛੱਡ ਸ਼ੁਰੂ ਕੀਤੀ ਐਲੋਵੇਰਾ ਦੀ ਖੇਤੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸਾਡੇ ਸੂਬੇ ਦੇ ਕਈ  ਨੌਜਵਾਨ ਅੱਜ ਵੀ ਸਰਕਾਰੀ ਨੌਕਰੀਆਂ ਪਾਉਣ ਦੇ ਪਿੱਛੇ ਬੇਰੁਜ਼ਗਾਰ ਤੁਰੇ ਫਿਰਦੇ ਹਨ।  ਪਰ ਇਕ ਵੱਖਰਾ ਹੀ ਨੌਜਵਾਨ ਜਿਸ ਨੇ ਸਰਕਾਰੀ ਨੌਕਰੀ ਛੱਡ ਕੇ ਖੇਤੀ..

Aloe Vera Farming

ਸਾਡੇ ਸੂਬੇ ਦੇ ਕਈ  ਨੌਜਵਾਨ ਅੱਜ ਵੀ ਸਰਕਾਰੀ ਨੌਕਰੀਆਂ ਪਾਉਣ ਦੇ ਪਿੱਛੇ ਬੇਰੁਜ਼ਗਾਰ ਤੁਰੇ ਫਿਰਦੇ ਹਨ।  ਪਰ ਇਕ ਵੱਖਰਾ ਹੀ ਨੌਜਵਾਨ ਜਿਸ ਨੇ ਸਰਕਾਰੀ ਨੌਕਰੀ ਛੱਡ ਕੇ ਖੇਤੀ ਵੱਲ ਮੁੜ ਗਿਆ। ਤੁਹਾਨੂੰ ਦਸ ਦੇਈਏ  ਕੇ ਅੱਜ ਉਹ ਨਾ ਸਿਰਫ਼ ਸਰਕਾਰੀ ਨੌਕਰੀ ‘ਤੋਂ ਮਿਲਣ ਵਾਲੀ ਤਨਖਾਹ ਨਾਲੋਂ ਵੱਧ ਕਮਾ ਰਿਹਾ ਹੈ, ਸਗੋਂ ਨੌਕਰੀ ਕਰਨ ਨਾਲੋਂ ਵਧੇਰੇ ਖੁਸ਼ ਹੈ। ਕਿਹਾ ਜਾ ਰਿਹਾ ਹੈ ਕੇ ਹਰੀਸ਼ ਦਾ ਸਾਰਾ ਪਰਿਵਾਰ ਖੇਤੀਬਾੜੀ ਹੀ ਕਰਦਾ ਰਿਹਾ ਹੈ. ਘਰ ਵਾਲਿਆਂ ਦੇ ਕਹਿਣ ‘ਤੇ ਉਸ ਨੇ ਸਰਾਕਰੀ ਨੌਕਰੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਨਗਰ ਨਿਗਮ ਵਿੱਚ ਜੂਨੀਅਰ ਇੰਜੀਨੀਅਰ ਵੱਜੋਂ ਨੌਕਰੀ ਲੱਗ ਗਿਆ। ਮਿਲੀ ਜਾਣਕਾਰੀ ਮੁਤਾਬਕ  ਹਰੀਸ਼ ਦਾ  ਕਹਿਣਾ ਹੈ ਕੇ ਮੈਂ ਨੌਕਰੀ ਨਹੀਂ ਕਰਨਾ ਚਾਹੁੰਦਾ ਸੀ. ਮੈਂ ਤਾਂ ਖੇਤੀਬਾੜੀ ਕਰਨ ਦਾ ਸ਼ੌਕੀਨ ਸੀ.

ਮੈਂ ਨੌਕਰੀ ਕਰ ਤਾਂ ਰਿਹਾ ਸੀ ਪਰ ਖੁਸ਼ ਨਹੀਂ ਸੀ. ਪਰ ਮੈਨੂੰ ਕੋਈ ਰਾਹ ਦਿੱਸ ਵੀ ਨਹੀਂ ਰਹੀ ਸੀ। ਦਸਿਆ ਜਾ ਰਿਹਾ ਹੈ ਕੇ ਇੱਕ ਵਾਰ ਓਹ ਦਿੱਲੀ ‘ਚ ਲੱਗੇ ਖੇਤੀਬਾੜੀ ਮੇਲੇ ਐਗਰੀ-ਏਕਸਪੋ ‘ਚ ਗਿਆ. ਬੱਸ ਉਹੀ ਉਸ ਦੇ ਜੀਵਨ ਵਿੱਚ ਬਦਲਾਵ ਲਿਆਉਣ ਵਾਲਾ ਦਿਨ ਸੀ. ਹਰੀਸ਼ ਨੇ ਨੌਕਰੀ ਛੱਡ ਕੇ ਖੇਤੀ ਕਰਨ ਦਾ ਦ੍ਰਿੜ੍ਹ ਨਿਸ਼ਚੈ ਕਰ ਲਿਆ. ਉਸ ਨੇ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਨਾਲ ਆਪਣੀ ਜ਼ਮੀਨਾਂ ਵਿੱਚ ਅਲੋਵੇਰਾ ਅਤੇ ਹੋਰ ਫਸਲਾਂ ਪੈਦਾ ਕਰਨੀ ਸ਼ੁਰੂ ਕੀਤੀ।ਤੁਹਾਨੂੰ ਦਸ ਦੇਈਏ ਕੇ ਹਰੀਸ਼ ਰਾਜਸਥਾਨ ਦੇ ਜੈਸਲਮੇਰ ਦੇ ਇੱਕ ਪਿੰਡ ‘ਚ ਰਹਿੰਦਾ ਹੈ। ਉਸ ਦੇ ਖੇਤਾਂ ਦੀ ਅਲੋਵੇਰਾ ਦੀ ਫ਼ਸਲ ਹਰਿਦਵਾਰ ਦੇ ਪਤੰਜਲੀ ਫ਼ੂਡ ਪ੍ਰੋਡਕਟਸ ਨੂੰ ਜਾਂਦੀ ਹੈ ਜਿੱਥੇ ਉਸ ਦਾ ਇਸਤੇਮਾਲ ਅਲੋਵੇਰਾ ਜੂਸ ਬਣਾਉਣ ਲਈ ਹੁੰਦਾ ਹੈ।

ਹਰੀਸ਼ ਦਾ ਕਹਿਣਾ ਹੈ ਕੇ ਇਸ ਨਾਲ ਉਸ ਦੀ ਸਾਲਾਨਾ ਆਮਦਨ ਡੇਢ ਤੋਂ ਦੋ ਕਰੋੜ ਰੁਪਏ ਬਣਦੀ ਹੈ। ਹਰੀਸ਼ ਦੇ ਮੁਤਾਬਿਕ ਐਗਰੋਏਕਸਪੋ ‘ਚ ਜਾ ਕੇ ਉਸਨੂੰ ਪਤਾ ਲੱਗਾ ਕੇ ਰਾਜਸਥਾਨੀ ਟਿੱਬਿਆਂ ‘ਚ ਪੈਦਾ ਹੋਣ ਵਾਲੀ ਅਲੋਵੇਰਾ ਦੀ ਕੁਆਲਿਟੀ ਕਿੱਤੇ ਵਧੇਰੇ ਚੰਗੀ ਮੰਨੀ ਜਾਂਦੀ ਹੈ,ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉਸ ਦੀ ਡਿਮਾੰਡ ਵੀ ਜਿਆਦਾ ਹੈ। ਹਰੀਸ਼ ਦਾ ਕਹਿਣਾ ਹੈ ਕੇ ਜੈਸਲਮੇਰ ਨਗਰ ਨਿਗਮ ‘ਚ ਜੂਨੀਅਰ ਇੰਜੀਨੀਅਰ ਦੀ ਨੌਕਰੀ ਵਧੀਆ ਸੀ ਪਰ ਮੇਰਾ ਮਨ ਮੈਨੂੰ ਖੇਤਾਂ ਵੱਲ ਖਿੱਚਦਾ ਸੀ। ਮੈਂ ਆਪਣੇ ਮਨ ਦੀ ਗੱਲ ਸੁਣੀ. ਜਦੋਂ ਮੈਂ ਫ਼ੈਸਲਾ ਕੀਤਾ ਉਸ ਵੇਲੇ ਮੇਰੇ ਕੋਲ ਜ਼ਮੀਨ ਸੀ, ਪਾਣੀ ਵੀ ਸੀ ਪਰ ਇਹ ਜਾਣਕਾਰੀ ਨਹੀਂ ਸੀ ਕੇ ਕੀ ਕਰਨਾ ਹੈ. ਐਗਰੋਏਕਸਪੋ ‘ਚ ਮੈਨੂੰ ਅਲੋਵੇਰਾ ਅਤੇ ਆਂਵਲਾ ਦੀ ਪੈਦਾਵਾਰ ਕਰਨ ਬਾਰੇ ਸਲਾਹ ਦਿੱਤੀ ਗਈ। ਹੁਣ ਉਹ ਅਲੋਵੇਰਾ ਦੀ ‘ਬੇਬੀ ਡੇੰਸਿਸ’ ਕਿਸਮ ਦੀ ਖੇਤੀ ਕਰਦਾ ਹੈ ਜਿਸਦੀ ਬ੍ਰਾਜ਼ੀਲ, ਹਾੰਗਕਾੰਗ ਅਤੇ ਅਮਰੀਕਾ ਵਿੱਚ ਬਹੁਤ ਡਿਮਾੰਡ ਹੈ। ਸ਼ੁਰੂ ਵਿਚ ਹਰੀਸ਼ ਨੇ 80,000 ਐਲੋਵੇਰਾ ਦੇ ਪੌਦੇ ਲਗਾਏ ਸੀ ਜੋ ਹੁਣ ਵੱਧ ਕੇ 7 ਲੱਖ ਹੋ ਗਏ ਹਨ।