ਭੀੜ ਹਿੰਸਾ ਨੂੰ ਰੋਕਣ 'ਚ ਅਸਫ਼ਲ ਰਹੀ ਹੈ ਸਰਕਾਰ : ਮਾਇਆਵਤੀ

ਏਜੰਸੀ

ਖ਼ਬਰਾਂ, ਰਾਜਨੀਤੀ

ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਲਾਤ ਹਨ ਉਸ ਤੋਂ ਅਜਿਹਾ ਲਗਦਾ ਹੈ ਕਿ ਭਾਜਪਾ ਸਰਕਾਰ ਵੀ ਉਹ ਹੀ ਗ਼ਲਤੀਆਂ ਕਰ ਰਹੀ ਹੈ ਜੋ ਪਹਿਲਾਂ ਕਾਂਗਰਸ ਦੀ ਸਰਕਾਰ 'ਚ ਹੋਇਆ ਕਰਦਾ ਸੀ

Mayawati

ਲਖਨਊ : ਬਹੁਜਨ ਸਮਾਜ ਪਾਰਟੀ (ਬੀਐਸਪੀ) ਮੁਖੀ ਮਾਇਆਵਤੀ ਨੇ ਕਿਹਾ ਕਿ ਕਾਨੂੰਨ ਹੱਥ 'ਚ ਲੈ ਕੇ ਅਰਾਜਕਤਾ, ਹਿੰਸਾ ਅਤੇ ਤਣਾਅ ਫੈਲਾਉਣ ਦੇ ਨਾਲ-ਨਾਲ ਭੀੜ ਵਲੋਂ ਹਤਿਆ ਆਦਿ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ 'ਚ ਸਰਕਾਰ ਦੀ ਅਸਫ਼ਲਤਾ ਨੇ ਪੂਰੀ ਦੁਨੀਆਂ ਦਾ ਧਿਆਨ ਖਿਚਿਆ ਹੈ ਅਤੇ ਅਜਿਹੇ ਵਿਚ ਪਾਰਟੀ ਦੇ ਵਰਕਰਾਂ ਅਤੇ ਸਮਰੱਥਕਾਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਮਾਇਆਵਤੀ ਇਥੇ ਪ੍ਰਦੇਸ਼ ਇਕਾਈ ਦੀ ਬੈਠਕ ਵਿਚ ਪਾਰਟੀ ਦੇ ਕੰਮਾਂ ਦੀ ਸਮੀਖਿਆ ਕੀਤੀ।

ਬੈਠਕ ਤੋਂ ਬਾਅਦ ਜਾਰੀ ਇਕ ਬਿਆਨ ਅਨੁਸਾਰ, ''ਦੇਸ਼ ਅਤੇ ਖ਼ਾਸ ਕਰ ਕੇ ਉੱਤਰ ਪ੍ਰਦੇਸ਼ ਦੇ ਸਿਆਸੀ ਮਾਹੌਲ ਅਤੇ ਉਦਾਸੀਨ ਸਰਕਾਰੀ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਮਾਇਆਵਤੀ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਲੋਕ ਅਜਿਹਾ ਕੋਈ ਕੰਮ ਵੀ ਨਾ ਕਰਨ  ਜਿਸ ਨਾਲ ਸਿਆਸੀ ਬਦਲੇ ਦੀ ਭਾਵਨਾ ਕਾਰਨ ਕਾਰਵਾਈ ਦਾ ਕੋਈ ਮੌਕਾ ਮਿਲੇ। ਉਨ੍ਹਾਂ ਕਿਹਾ ਕਿ ਖ਼ਾਸ ਕਰ ਭੀੜ ਹਿੰਸਾ, ਜਾਤੀਵਾਦੀ ਜ਼ੁਲਮ-ਤਸ਼ੱਦਦ, ਔਰਤਾਂ ਦਾ ਸ਼ੋਸ਼ਣ ਅਤੇ ਸੁਰੱਖਿਆ ਸਬੰਧੀ ਵੱਧ ਰਹੀਆਂ ਸਮੱਸਿਆਵਾਂ ਨੇ ਸੂਬਿਆਂ, ਦੇਸ਼ ਅਤੇ ਸਮਾਜ ਨੂੰ ਕਾਫ਼ੀ ਚਿੰਤਤ ਅਤੇ ਪ੍ਰੇਸ਼ਾਨ ਕੀਤਾ ਹੈ।  

ਇਸ ਦੇ ਸ਼ਿਕਾਰ ਸਾਰੇ ਸਮਾਜ ਦੇ ਲੋਕਾਂ ਨੂੰ ਮਦਦ ਸਥਾਨਕ ਪੱਧਰ 'ਤੇ ਕਾਨੂੰਨੀ ਦਾਇਰੇ ਵਿਚ ਹੀ ਕਰਨੀ ਚਾਹੀਦੀ ਹੈ। ਇਯ ਸਬੰਧੀ ਵਿਸ਼ੇਸ਼ ਕਰ ਕੇ ਧਾਰਾ 144 ਦੀਆਂ ਸਰਕਾਰੀ ਪਾਬੰਦੀਆਂ ਦਾ ਉਲੰਘਨ ਬਿਲਕੁਲ ਨਹੀਂ ਕਰਨਾ ਚਾਹੀਦਾ। ਅਜਿਹਾ ਕਰ ਕੇ ਸਰਕਾਰੀ ਮਨਸੂਬਿਆਂ ਅਤੇ ਸਾਜ਼ਸ਼ਾਂ ਨੂੰ ਅਸਫ਼ਲ ਕੀਤਾ ਜਾ ਸਕਦਾ ਹੈ।  ਮਾਇਆਵਤੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਅਪਰਾਧ ਰੋਕਥਾਮ ਅਤੇ ਕਾਨੂੰਨ ਵਿਵਸਥਾ ਦੀ ਹਾਲਤ ਕਾਫ਼ੀ ਜ਼ਿਆਦਾ ਖ਼ਰਾਬ ਹੈ ਅਤੇ ਵੱਧ ਰਹੀ ਗ਼ਰੀਬੀ ਅਤੇ ਬੇਰੁਜ਼ਗਾਰੀ ਆਦਿ ਦੀ ਸਮੱਸਿਆ ਹੋਰ ਗੰਭੀਰ ਹੋ ਕੇ ਅਪਰਾਧਾਂ ਦੇ ਵਾਧੇ ਦਾ ਕਾਰਨ ਬਣ ਰਹੀ ਹੈ। ਅਜਿਹੇ 'ਚ ਅਪਣੀਆਂ ਅਸਫ਼ਲਤਾਵਾਂ ਤੋਂ ਲੋਕਾਂ ਦਾ ਧਿਆਨ ਭੰਗ ਕਰਨ ਲਈ ਸਰਕਾਰ ਹਰ ਤਰ੍ਹਾਂ ਦੇ ਹਥਕੰਡੇ ਅਪਣਾ ਰਹੀ ਹੈ।

ਉਨ੍ਹਾਂ ਕਿਹਾ ਕਿ ਦੇਸ਼ ਅਤੇ ਖ਼ਾਸ ਕਰ ਯੂ.ਪੀ. ਵਿਚ ਜੋ ਵਿਗੜੇ ਹਾਲਾਤ ਹਨ ਉਸ ਤੋਂ ਅਜਿਹਾ ਲਗਦਾ ਹੈ ਕਿ ਸੱਤਾਧਾਰੀ ਭਾਜਪਾ ਅਤੇ ਉਸ ਦੀ ਸਰਕਾਰ ਵੀ ਉਹ ਹੀ ਗ਼ਲਤੀਆਂ ਕਰ ਰਹੀ ਹੈ ਜੋ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ 'ਚ ਹੋਇਆ ਕਰਦਾ ਸੀ ਅਤੇ ਜਿਸ ਤੋਂ ਨਿਰਾਸ਼ ਹੋ ਕੇ ਜਨਤਾ ਨੇ ਉਨ੍ਹਾਂ ਨੂੰ ਨਾਕਾਰ ਦਿਤਾ ਮਸਲਨ ਉਨ੍ਹਾਂ ਨੂੰ ਸੱਤਾ ਗਵਾਉਣੀ ਪਈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।