ਤ੍ਰਿਕੋਣ ਆਸਣ ਤੋਂ ਬਾਅਦ ਪੀਐਮ ਮੋਦੀ ਨੇ ਦੱਸੇ ਤਾੜ ਆਸਣ ਦੇ ਫਾਇਦੇ
ਦੂਸਰੀ ਵਾਰ ਸਹੁੰ ਚੁੱਕਣ ਤੋਂ ਬਾਅਦ ਨਰਿੰਦਰ ਮੋਦੀ ਦਾ ਇਹ ਪਹਿਲਾ ਵੱਡਾ ਸਮਾਜਿਕ ਈਵੈਂਟ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਜੂਨ ਨੂੰ International Yoga Day 2019 ਦੇ ਮੌਕੇ ਤੇ ਇਕ animated ਵੀਡੀਓ ਟਵੀਟ ਕੀਤਾ। ਇਸ 2.18 ਸੈਕਿੰਡ ਦੇ ਵੀਡੀਓ ਵਿਚ ਉਹਨਾਂ ਨੇ ਤਾੜ ਆਸਣ ਕਰਨ ਦੇ ਫਾਇਦੇ ਅਤੇ ਤਰੀਕੇ ਦੱਸੇ। ਉਹਨਾਂ ਨੇ ਇਸ ਵੀਡੀਓ ਵਿਚ ਦੱਸਿਆ ਕਿ ਕਿਵੇਂ ਇਸ ਆਸਣ ਨੂੰ ਕਰਨ ਨਾਲ ਸ਼ਰੀਰਕ ਅਤੇ ਮਾਨਸਿਕ ਸੰਤੁਲਨ ਕਾਇਮ ਰਹਿੰਦਾ ਹੈ।
ਉਹਨਾਂ ਨੇ ਟਵੀਟ ਵਿਚ ਲਿਖਿਆ ਕਿ ਇਸ ਆਸਣ ਨੂੰ ਕਰਨ ਨਾਲ ਤੁਹਾਨੂੰ ਹੋਰ ਕਈ ਆਸਣ ਕਰਨ ਵਿਚ ਵੀ ਆਸਾਨੀ ਹੋਵੇਗੀ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤ੍ਰਿਕੋਣ ਆਸਣ ਦੇ ਫਾਇਦੇ ਅਤੇ ਇਸ ਨੂੰ ਕਰਨ ਦੇ ਤਰੀਕੇ ਦੱਸੇ। ਆਪਣੇ ਇਸ ਵੀਡੀਓ ਦੇ ਨਾਲ ਉਹਨਾਂ ਨੇ ਲਿਖਿਆ ਕਿ 21 ਜੂਨ ਨੂੰ International Yoga Day 2019 ਮਨਾਇਆ ਜਾਵੇਗਾ। ਮੈਂ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਤੁਹਾਡਾ ਸਾਰਿਆ ਦਾ ਧੰਨਵਾਦ ਕਰਦਾ ਹਾਂ।
ਸਰਕਾਰ ਨੇ ਇਸ ਸਾਲ International Yoga Day ਤੇ ਰਾਸ਼ਟਰੀ ਯੋਜਨਾਵਾਂ ਸੰਗਠਿਤ ਕਰਨ ਦੇ ਲਈ ਸ਼ਿਮਲਾ, ਮੈਸੁਰ, ਅਹਿਮਦਾਬਾਦ ਅਤੇ ਰਾਂਚੀ ਸ਼ਹਿਰਾਂ ਨੂੰ ਚੁਣਿਆ। ਪ੍ਰਧਾਨ ਮੰਤਰੀ ਦੇ ਪਦ ਦੀ ਦੂਸਰੀ ਵਾਰ ਸਹੁੰ ਚੁੱਕਣ ਤੋਂ ਬਾਅਦ ਨਰਿੰਦਰ ਮੋਦੀ ਦਾ ਇਹ ਪਹਿਲਾ ਵੱਡਾ ਸਮਾਜਿਕ ਈਵੈਂਟ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਨਰਿੰਦਰ ਮੋਦੀ ਨੇ ਯੋਗ ਕਰਦੇ ਹੋਏ ਆਪਣੇ ਕਈ ਵੀਡੀਓ ਟਵੀਟ ਕੀਤੇ ਸਨ।