ਈਸਟਰ ਹਮਲੇ ਤੋਂ ਬਾਅਦ ਸ਼੍ਰੀਲੰਕਾ ਜਾਣ ਵਾਲੇ ਦੁਨੀਆ ਦੇ ਪਹਿਲੇ ਨੇਤਾ ਹੋਣਗੇ ਪੀਐਮ ਮੋਦੀ...

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਅਪਣੀ ਵਿਦੇਸ਼ ਯਾਤਰਾ ਲਈ ਸ਼੍ਰੀਲੰਕਾ ਤੇ ਮਾਲਦੀਵ ਜਾਣ ਵਾਲੇ ਹਨ। ਸ਼੍ਰੀਲੰਕਾ ਵਿਚ...

PM Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਅਪਣੀ ਵਿਦੇਸ਼ ਯਾਤਰਾ ਲਈ ਸ਼੍ਰੀਲੰਕਾ ਤੇ ਮਾਲਦੀਵ ਜਾਣ ਵਾਲੇ ਹਨ। ਸ਼੍ਰੀਲੰਕਾ ਵਿਚ ਕੁਝ ਮਹੀਨੇ ਪਹਿਲਾਂ ਹੀ ਈਸਟਰ ਦੇ ਮੌਕੇ ‘ਤੇ ਬੰਬ ਧਮਾਕੇ ਹੋ ਸਨ। ਜਿਸ ਤੋਂ ਬਾਅਦ ਸ਼੍ਰੀਲੰਕਾ ਦੀ ਯਾਤਰਾ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਦੁਨੀਆਂ ਦੇ ਪਹਿਲੇ ਨਾਤੇ ਹੋਣਗੇ। 21 ਅਪ੍ਰੈਲ ਨੂੰ ਈਸਟਰ ਦੇ ਦਿਨ ਸ਼੍ਰੀਲੰਕਾ ‘ਚ ਬੰਬ ਧਮਾਕੇ ਹੋਏ ਹਨ। ਜਿਸ ਤੋਂ ਬਾਅਦ ਸ਼੍ਰੀਲੰਕਾ ਵਿਚ ਕਾਫ਼ੀ ਤਣਾਅ ਪੈਦਾ ਹੋ ਗਿਆ ਸੀ। ਉਥੇ ਹੀ ਦੇਸ਼ ਦੀ ਅਰਥਵਿਵਸਥਾ ਵੀ ਸੁਸਤ ਹੋ ਗਈ। ਹੁਣ ਮੋਦੀ ਸ਼੍ਰੋਲੰਕਾ ਦੀ ਯਾਤਰਾ ‘ਤੇ ਜਾਣ ਵਾਲੇ ਹਨ।

ਵਿਦੇਸ਼ੀ ਸਕੱਤਰ ਵਿਜੇ ਗੋਖਲੇ ਨੇ ਦੱਸਿਆ ਕਿ ਸ਼੍ਰੀਲੰਕਾ ਵਿਚ ਹੋਏ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੁਨੀਆਂ ਦੇ ਅਜਿਹੇ ਪਹਲੇ ਨੇਤਾ ਹਨ, ਜੋ ਸ਼੍ਰੀਲੰਕਾ ਜਾ ਰਹੇ ਹਨ। ਇਹ ਜਿਥੇ ਇਕਜੁਟਤਾ ਦਾ ਸੰਦੇਸ਼ ਹਨ। ਉਥੇ ਹੀ ਭਾਰਤ-ਸ਼੍ਰੀਲੰਕਾ ਨੂੰ 280 ਆਪਾਤਕਾਲੀਨ ਐਂਬੂਲੈਂਸ ਮੁਹੱਈਆ ਕਰਵਾਏਗਾ।  ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਵਿਚ 21 ਅਪ੍ਰੈਲ ਨੂੰ 3 ਮਿਰਜਾਘਰਾਂ ਦੇ ਤਿੰਨ ਲਗਜ਼ਰੀ ਹੋਟਲਾਂ ਵਿਚ ਆਤਮਘਾਤੀ ਹਮਲੇ ਹੋਏ ਸਨ। ਇਨ੍ਹਾਂ ਹਮਲਿਆਂ ਵਿਚ 250 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ 500 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ।

ਇਸ ਹਮਲੇ ਦੀ ਜ਼ਿੰਮੇਵਾਰੀ ਆਈਐਸਆਈਐਸ ਨੇ ਲਈ ਸੀ। ਹਾਲਾਂਕਿ ਸਥਾਨਕ ਚਰਮਪੰਥੀਸੰਗਠਨਾਂ ‘ਤੇ ਹਮਲੇ ਦੇ ਦੋਸ਼ ਲੱਗੇ ਸਨ। ਇਸ ਹਮਲੇ ਤੋਂ ਬਾਅਦ ਸ਼੍ਰੀਲੰਕਾ ਵਿਚ ਬੁਰਕੇ ‘ਤੇ ਵੀ ਪਾਬੰਦੀ ਲਗਾ ਦਿੱਤੀ ਗੀ ਸੀ, ਨਾਲ ਹੀ ਹਮਲੇ ਤੋਂ ਬਾਅਦ ਸ਼੍ਰੀਲੰਕਾ ਵਿਚ ਵੱਡੇ ਪੈਮਾਨੇ ‘ਤੇ ਦੰਗੇ ਵੀ ਭੜਕੇ ਸਨ। ਉਥੇ ਸ਼੍ਰੀਲੰਕਾ ਦੀ ਯਾਤਰਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦੀ ਯਾਤਰਾ ਕਰਨਗੇ। ਮੋਦੀ 8 ਜੂਨ ਨੂੰ ਮਾਲਦੀਵ ਦੀ ਸੰਸਦ ਨੂੰ ਵੀ ਸੰਬੰਥਿਤ ਨੂੰ ਵੀ ਸੰਭੋਧਿਤ ਕਰਨਗੇ।