ਸਵੇਰੇ ਗਰਮ ਪਾਣੀ ਵਿਚ ਹਲਦੀ ਮਿਲਾ ਕੇ ਪੀਓ, ਹੋ ਸਕਦੇ ਨੇ ਹੈਰਾਨ ਕਰਨ ਵਾਲੇ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਰੋਜ਼ਾਨਾ ਸਵੇਰੇ ਖਾਲੀ ਪੇਟ ਗਰਮ ਪਾਣੀ ਦਾ ਸੇਵਨ ਜਾ ਸਾਦੇ ਪਾਣੀ ਦਾ ਸੇਵਨ ਕਰਨ ਦੀ ਸਲਾਹ ਸਾਰੇ ਦਿੰਦੇ ਹਨ ਅਤੇ ਇਹ ਇਕ ਚੰਗੀ ਆਦਤ ਵੀ ਹੈ ਕਿਉਂਕਿ ਇਸ...

Turmeric with Water

ਚੰਡੀਗੜ੍ਹ : ਰੋਜ਼ਾਨਾ ਸਵੇਰੇ ਖਾਲੀ ਪੇਟ ਗਰਮ ਪਾਣੀ ਦਾ ਸੇਵਨ ਜਾ ਸਾਦੇ ਪਾਣੀ ਦਾ ਸੇਵਨ ਕਰਨ ਦੀ ਸਲਾਹ ਸਾਰੇ ਦਿੰਦੇ ਹਨ ਅਤੇ ਇਹ ਇਕ ਚੰਗੀ ਆਦਤ ਵੀ ਹੈ ਕਿਉਂਕਿ ਇਸ ਵਿਚ ਤੁਹਾਡੇ ਸ਼ਰੀਰ ਨੂੰ ਕਈ ਲਾਭ ਹੁੰਦੇ ਹਨ। ਉਥੇ ਹੀ ਜੇਕਰ ਤੁਸੀਂ ਇਸੇ ਪਾਣੀ ਵਿਚ ਅੱਧਾ ਚੱਮਚ ਹਲਦੀ ਮਿਲਾ ਕੇ ਸੇਵਨ ਕਰਦੇ ਹੋ ਤਾਂ ਇਸਦੇ ਫ਼ਾਇਦੇ ਹੋਰ ਵੀ ਵਧ ਜਾਂਦੇ  ਹਨ।

ਹਲਦੀ ਵਿਚ ਪਾਏ ਜਾਣ ਵਾਲੇ ਪ੍ਰਮੁੱਖ ਤੱਤ ਕੁਰਕੁਮਿਨ ਐਂਟੀ ਇੰਫ਼ਲੇਮੇਟ੍ਰੀ ਅਤੇ ਐਂਟੀਆਕਸੀਡੇਂਟਸ ਗੁਣਾਂ ਨਾਲ ਭਰਪੂਰ ਹੁੰਦੇ ਹਨ। ਜੇਕਰ ਤੁਸੀਂ ਰੋਜ਼ਾਨਾ ਸਵੇਰੇ ਪਾਣੀ ਦੇ ਨਾਲ ਇਸਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਲੀਵਰ ਸਾਫ਼ ਰਹਿੰਦਾ ਹੈ ਅਤੇ ਦਿਮਾਗ ਦੀ ਕੋਸ਼ਿਕਾਵਾਂ ਸੁਰੱਖਿਅਤ ਰਹਿੰਦੀਆਂ ਹਨ। ਇਸ ਤੋਂ ਇਲਾਵਾ ਵੀ ਤੁਹਾਨੂੰ  ਕਈ ਲਾਭ ਮਿਲਦੇ ਹਨ। ਆਓ ਜਾਣਦੇ ਹਾਂ ਸਵੇਰੇ ਗਰਮ ਪਾਣੀ ਵਿਚ ਹਲਦੀ ਮਿਲਾ ਕੇ ਕੀ ਫ਼ਾਇਦੇ ਹੁੰਦੇ ਹਨ।

ਪਾਚਨ ਵਧੀਆ ਹੁੰਦਾ ਹੈ:- ਹਲਦੀ ਤੁਹਾਨੂੰ ਪੇਟ ਲਈ ਇਕ ਲਾਭਕਾਰੀ ਹਰਬ ਹੈ। ਇਹ ਪਿਤਰਸ ਖਾਣੇ ਨੂੰ ਪਚਾਉਣ ਵਿਚ ਮੱਦਦ ਕਰਦਾ ਹੈ। ਇਸ ਨਾਲ ਤੁਹਾਨੂੰ ਪਾਚਨ ਤੰਤਰ ਸਵੱਸਥ ਰਹਿੰਦਾ ਹੈ। ਜੇਕਰ ਤੁਸੀਂ ਜ਼ਿਆਦਾ ਜੰਕ ਫੂਡ ਖਾਂਦੇ ਹੋ ਤਾਂ ਤੁਹਾਨੂੰ ਇਸਦਾ ਸੇਵਨ ਜਰੂਰ ਕਰਨਾ ਚਾਹੀਦੈ।

ਸੋਜ ਨੂੰ ਘੱਟ ਕਰਦਾ ਹੈ:- ਹਲਦੀ ‘ਚ ਇੰਫਲੇਮੇਟ੍ਰੀ ਗੁਣ ਹੁੰਦੇ ਹਨ ਜਿਹੜੇ ਕਿ ਸਰੀਰ ਵਿਚ ਇੰਫਲੇਮੇਸ਼ਨ ਨੂੰ ਘੱਟ ਕਰਨ ਵਿਚ ਮੱਦਦ ਕਰਦੇ ਹਨ। ਨਾਲ ਹੀ ਜੋੜਾਂ ਦੇ ਦਰਦ ਵਿਚ ਵੀ ਰਾਹਤ ਦਿੰਦੇ ਹਨ। ਇਸ ਲਈ ਅਰਥਰਾਇਟਿਸ ਦੀ ਸਮੱਸਿਆ ਵਿਚ ਗ੍ਰਿਸਤ ਲੋਕਾਂ ਨੂੰ ਇਸ ਡ੍ਰਿੰਕ ਨਾਲ ਅਪਣੇ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।

ਚਮੜੀ ‘ਚ ਨਿਖਾਰ ਲਿਆਉਂਦੀ ਹੈ:- ਹਲਦੀ ਚਮੜੀ ਦੇ ਲਈ ਇਕ ਵਰਦਾਨ ਹੀ ਕੰਮ ਕਰਦੀ ਹੈ। ਜੇਕਰ ਤੁਸੀਂ ਇਸਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੀ ਚਮੜੀ ਦੀ ਰੰਗਤ ਨੂੰ ਨਿਖਾਰਦਾ ਹੈ। ਹਲਦੀ ਵਿਚ ਪ੍ਰਕ੍ਰਿਤਿਕ ਰੂਪ ਤੋਂ ਖੂਨ ਨੂੰ ਸਾਫ਼ ਕਰਨ ਦੇ ਗੁਣ ਹੁੰਦੇ ਹਨ। ਇਹ ਚਮੜੀ ਤੋਂ ਟਾਕਿਸਨਸ ਨੂੰ ਕੱਢਦੇ ਹਨ ਅਤੇ ਚਮੜੀ ਨੂੰ ਸਾਫ਼, ਸਵੱਸਥ ਅਤੇ ਨਿਖਰੀ ਬਣਾਉਂਦੇ ਹਨ।