ਹਲਦੀ ਵਾਲੀ ਚਾਹ ਨਾਲ ਘੱਟ ਕਰੋ ਭਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮੋਟਾਪਾ ਜਾਂ ਭਾਰ ਘੱਟ ਕਰਨ ਲਈ ਲੋਕ ਕੀ ਕੁਝ ਨਹੀਂ ਕਰਦੇ। ਜੇਕਰ ਤੁਸੀਂ ਡਾਇਟਿੰਗ ਨਾਲ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਹ ਕਰਨਾ ਸਹੀ ਨਹੀਂ ਸਾਬਤ ਹੋ ...

Turmeric Tea

ਮੋਟਾਪਾ ਜਾਂ ਭਾਰ ਘੱਟ ਕਰਨ ਲਈ ਲੋਕ ਕੀ ਕੁਝ ਨਹੀਂ ਕਰਦੇ। ਜੇਕਰ ਤੁਸੀਂ ਡਾਇਟਿੰਗ ਨਾਲ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਹ ਕਰਨਾ ਸਹੀ ਨਹੀਂ ਸਾਬਤ ਹੋ ਸਕਦਾ, ਕਿਉਂਕਿ ਡਾਇਟਿੰਗ ਦੌਰਾਨ ਤੁਹਾਨੂੰ ਭੁੱਖ ਵੀ ਲੱਗਦੀ ਹੈ। ਅਜਿਹੇ 'ਚ ਲੰਬੇ ਸਮੇਂ ਤਕ ਭੁੱਖ ਨੂੰ ਕੰਟਰੋਲ ਕਰਨਾ ਅਤੇ ਘੱਟ ਖਾਣਾ ਜ਼ਿਆਦਾ ਸਮੇਂ ਤਕ ਫੋਲੋ ਨਹੀਂ ਕਰ ਸਕਦੇ।

ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚਾਹ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਨਾਲ ਤੁਸੀਂ ਆਪਣਾ ਭਾਰ ਆਸਾਨੀ ਨਾਲ ਘਟਾ ਸਕਦੇ ਹੋ।  ਬਲੱਡ ਸ਼ੂਗਰ ਨੂੰ ਰੇਗੂਲੇਟ ਕਰਨ ਦੇ ਨਾਲ ਹਲਦੀ ਵਾਲੀ ਚਾਹ ਡਾਈਜੇਸ਼ਨ ਲਈ ਵੀ ਬਿਹਤਰ ਹੈ ਅਤੇ ਜਦੋਂ ਡਾਈਜੇਸ਼ਨ ਬਿਹਤਰ ਹੁੰਦਾ ਹੈ ਤਾਂ ਵੇਟ ਲਾਸ ਪ੍ਰਕਿਰਿਆ ਤੇਜ਼ੀ ਨਾਲ ਕੰਮ ਕਰਨ ਲੱਗਦੀ ਹੈ। ਇਹ ਫੈਟ ਸੈੱਲ ਨੂੰ ਵਧਣ ਨਹੀਂ ਦਿੰਦੀ। ਕਸਰਤ ਦੇ ਨਾਲ ਹਲਦੀ 'ਚ ਮੌਜੂਦ ਕੰਪਾਊਂਡ ਵੇਟ ਲਾਸ ਨੂੰ ਹੋਰ ਤੇਜ਼ ਕਰ ਦਿੰਦਾ ਹੈ।

ਹਲਦੀ ਵਾਲੀ ਚਾਹ - ਇਕ ਪੈਨ 'ਚ ਪਾਣੀ ਲਓ ਅਤੇ ਉਸ 'ਚ ਚੁਟਕੀ ਇਕ ਹਲਦੀ ਅਤੇ ਅਦਰਕ ਪਾ ਕੇ ਉਬਾਲ ਲਓ। ਜਦੋਂ ਇਹ ਉਬਲ ਜਾਵੇ ਤਾਂ ਇਸ ਨੂੰ ਗੈਸ ਤੋਂ ਉਤਾਰ ਕੇ ਠੰਡਾ ਕਰਨ ਤੋਂ ਬਾਅਦ ਇਸ ਨੂੰ ਪੀਓ। ਅਦਰਕ ਭੁੱਖ ਨੂੰ ਘੱਟ ਕਰੇਗਾ ਅਤੇ ਹਲਦੀ ਮੈਟਾਬਾਲੀਜ਼ਮ ਰੇਟ ਨੂੰ ਵਧਾਏਗੀ।

ਹਲਦੀ ਅਤੇ ਪੁਦੀਨਾ - ਜੇਕਰ ਤੁਹਾਨੂੰ ਵੀ ਪੁਦੀਨਾ ਫਲੇਵਰ ਪਸੰਦ ਹੈ ਤਾਂ ਤੁਸੀਂ ਹਲਦੀ ਅਤੇ ਪੁਦੀਨੇ ਨੂੰ ਮਿਲਾ ਕੇ ਵੀ ਖਾ ਸਕਦੇ ਹੋ। ਪੁਦੀਨੇ ਨਾਲ ਫ੍ਰੈਸ਼ਨੈੱਸ ਆਵੇਗੀ ਅਤੇ ਇਹ ਡਾਈਜੇਸ਼ਨ ਨੂੰ ਸਹੀ ਕਰੇਗਾ ਅਤੇ ਇਸ ਨਾਲ ਐਨਰਜੀ ‘ਚ ਵਾਧਾ ਹੁੰਦਾ ਹੈ।

ਦਾਲਚੀਨੀ ਨਾਲ ਹਲਦੀ ਵਾਲੀ ਚਾਹ - ਦਾਲਚੀਨੀ ਭਾਰ ਘੱਟ ਕਰਨ ‘ਚ ਬੇਹੱਦ ਮਹੱਤਵਪੂਰਣ ਹੁੰਦੀ ਹੈ ਅਤੇ ਜਦੋਂ ਇਹ ਹਲਦੀ ਨਾਲ ਮਿਲ ਕੇ ਚਾਹ ਦੇ ਰੂਪ 'ਚ ਪੀਤੀ ਜਾਂਦੀ ਹੈ ਤਾਂ ਇਹ ਇਫੈਕਟਿਵ ਹੋ ਜਾਂਦੀ ਹੈ। ਇਹ ਇੰਸੁਲਿਨ ਨੂੰ ਸੁਧਾਰਦੀ ਹੈ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ।

ਹਲਦੀ ਅਤੇ ਸ਼ਹਿਦ - ਹਲਦੀ ਨਾਲ ਜੇਕਰ ਤੁਹਾਨੂੰ ਕੁਝ ਮਿਠਾਸ ਚਾਹੀਦੀ ਹੈ ਤਾਂ ਸ਼ਹਿਦ ਤੋਂ ਜ਼ਿਆਦਾ ਬਿਹਤਰ ਹੋਰ ਕੁਝ ਵੀ ਨਹੀਂ ਹੈ। ਸ਼ਹਿਦ ਭੁੱਖ ਨੂੰ ਘੱਟ ਕਰਨ ਦੇ ਨਾਲ ਭਾਰ ਘਟਾਉਣ ਦਾ ਕੰਮ ਵੀ ਕਰਦਾ ਹੈ। ਜਦੋਂ ਹਲਦੀ ਨੂੰ ਸ਼ਹਿਦ ਨਾਲ ਮਿਲਾ ਕੇ ਖਾਦਾ ਜਾਂਦਾ ਹੈ ਤਾਂ ਇਸ ਨਾਲ ਅਸਰ ਦੋਗੁਣਾ ਹੋ ਜਾਂਦਾ ਹੈ।