ਬੇਹੱੱਦ ਗੁਣਕਾਰੀ ਹੈ ਹਲਦੀ ਵਾਲਾ ਦੁੱਧ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹਲਦੀ ਵਾਲੇ ਦੁੱੱਧ ਨੂੰ ਉਸ ਸਮੇਂ ਹੀ ਪੀਤਾ ਜਾਂਦਾ ਹੈ ਜਦੋਂ ਅੰਦਰੂਨੀ ਸੱੱਟ ਲੱੱਗੇ ਜਾਂ ਜ਼ਖਮ ਹੋਇਆ ਹੋਵੇ। ਪਰ ਕੀ ਤੁਸੀਂ ਜਾਣਦੇ ਹੋ ਕਿ ਹਲਦੀ ਵਾਲੇ ਦੁੱੱਧ ਦੇ ਕਈ...

Turmeric Milk

ਹਲਦੀ ਵਾਲੇ ਦੁੱੱਧ ਨੂੰ ਉਸ ਸਮੇਂ ਹੀ ਪੀਤਾ ਜਾਂਦਾ ਹੈ ਜਦੋਂ ਅੰਦਰੂਨੀ ਸੱੱਟ ਲੱੱਗੇ ਜਾਂ ਜ਼ਖਮ ਹੋਇਆ ਹੋਵੇ। ਪਰ ਕੀ ਤੁਸੀਂ ਜਾਣਦੇ ਹੋ ਕਿ ਹਲਦੀ ਵਾਲੇ ਦੁੱੱਧ ਦੇ ਕਈ ਅਜਿਹੇ ਫਾਇਦੇ ਹਨ ਜਿਨ੍ਹਾਂ ਨੂੰ ਜਾਣਕੇ ਤੁਸੀਂ ਖੁੱੱਦ ਨੂੰ ਹਲਦੀ ਵਾਲਾ ਦੁੱੱਧ ਪੀਣ ਤੋਂ ਰੋਕ ਨਹੀਂ ਪਾਓਗੇ। ਆਯੁਰਵੇਦ ਵਿਚ ਵੀ ਹਲਦੀ ਨੂੰ ਨੈਚੁਰਲ ਐਂਟੀਬਾਇਓਟਿਕ ਮੰਨਿਆ ਜਾਂਦਾ ਹੈ।ਅਸੀਂ ਦੱੱਸਣ ਜਾ ਰਹੇ ਹਾਂ ਹਲਦੀ ਦੇ ਅਜਿਹੇ ਫਾੲਦੇ ਜਿਨ੍ਹਾਂ ਨੂੰ ਜਾਣ ਕੇ ਤੁਸੀ ਹੈਰਾਨ ਹੋ ਜਾਓਗੇ।

ਭਾਰ ਘੱੱਟ ਕਰਨ ‘ਚ ਸਹਾਇਕ
ਹਲਦੀ ਵਾਲੇ ਦੁੱੱਧ ਵਿਚ ਪੋਸ਼ਣ ਦੇ ਫੈਟਸ ਨੂੰ ਖਤਮ ਕਰ ਦਿੱੱਤਾ ਜਾਂਦਾ ਹੈ।ਜਿਸ ਨਾਲ ਭਾਰ ਵੀ ਕੰਟ੍ਰੋਲ ਕੀਤਾ ਜਾਂਦਾ ਹੈ।

ਗਠੀਆ ਦੂਰ ਕਰਨ ‘ਚ ਸਹਾਇਕ
ਹਲਦੀ ਵਾਲੇ ਦੁੱੱਧ ਨੂੰ ਗਠੀਆ ਦਾ ਨਿਦਾਨ ਮੰਨਿਆ ਜਾਂਦਾ ਹੈ ਤੇ ਗਠੀਆ ਨਾਲ ਹੋਣ ਵਾਲੀ ਸੋਜ਼ਿਸ਼ ਲਈ ਵੀ ਕਾਫੀ ਫਾੲਦੇਮੰਦ ਹੈ।ਇਸ ਦੁੱੱਧ ਨਾਲ ਜੋੜਾਂ ਤੇ ਪੇਸ਼ੀਆਂ ਨੂੰ ਲਚੀਲਾ ਬਣਾ ਕੇ ਦਰਦ ਨੂੰ ਘੱੱਟ ਕੀਤਾ ਜਾਂਦਾ ਹੈ।

ਕੈਂਸਰ
ਜਲਨ ਤੇ ਸੋਜ ਘਟ ਕਰਨ ਵਾਲੇ ਗੁਣਾਂ ਕਾਰਨ ਇਹ ਕੈਂਸਰ ਨੂੰ ਵੀ ਰੋਕਦਾ ਹੈ। ਇਹ ਕੈਂਸਰ ਕੋਸ਼ੀਕਾਵਾਂ ਨਾਲ ਡੀਐਨਏ ਨੂੰ ਹੋਣ ਵਾਲੇ ਨੁਕਸਾਨ ਨੂੰ ਵੀ ਰੋਕਦਾ ਹੈ ਨਾਲ ਹੀ ਕੈਮੀਓਥੈਰੇਪੀ ਤੋਂ ਪੈਣ ਵਾਲੇ ਬੁਰੇ ਅਸਰ ਤੋਂ ਵੀ ਬਚਾਉਂਦਾ ਹੈ।

ਸਾਹ ਸੰਬੰਧੀ ਬਿਮਾਰੀਆਂ 
ਹਲਦੀ ਵਾਲੇ ਦੁੱੱਧ ਨਾਲ ਜੀਵਾਣੂ ਤੇ ਵਿਸ਼ਾਣੂਆਂ ਤੋਂ ਹੋਣ ਵਾਲੇ ਖਤਰੇ ਤੋਂ ਬਚਿਆ ਜਾ ਸਕਦਾ ਹੈ।ਦੁੱੱਧ ਨਾਲ ਐਮੀਊਨਿਟੀ ਬਣਦੀ ਹੈ ਤੇ ਸਾਹ ਦੀਆਂ ਬਿਮਾਰੀਆਂ ਦੇ ਉਪਚਾਰ ਵਿਚ ਵੀ ਲਾਭ ਪਹੁੰਚਦਾ ਹੈ। ਇਹ ਨਾ ਸਿਰਫ ਤੁਹਾਡੇ ਸ਼ਰੀਰ ਵਿਚ ਗਰਮਾਹਟ ਲਿਆਉਂਦਾ ਹੈ ਬਲਕਿ ਫੈਫੜਿਆਂ ਨੂੰ ਵੀ ਜਕੜਨ ਤੋਂ ਬਚਾਉਂਦਾ ਹੈ।

ਠੰਡ ਤੇ ਖਾਂਸੀ
ਠੰਡ ਤੇ ਖਾਂਸੀ ਹਲਦੀ ਵਾਲੇ ਦੁੱੱਧ ਨੂੰ ਸਰਦੀ ਤੇ ਖਾਂਸੀ ਦਾ ਬੈਸਟ ਉਪਚਾਰ ਮੰਨਿਆ ਜਾਂਦਾ ਹੈ। 

ਨੀਂਦ ਨਾ ਆਉਣਾ
ਹਲਦੀ ਵਾਲੇ ਗਰਮ ਦੁੱੱਧ ਵਿਚ ਟਿਪਟੋਫੈਨ ਨਾਮਕ ਅਮੀਨੋ ਅਮਲ ਬਣਦਾ ਹੈ ਜੋ ਸ਼ਾਂਤੀਪੂਰਕ ਤੇ ਗੂੜੀ ਨੀਂਦ ਲੈਣ ਵਿਚ ਮਦਦਗਾਰ ਹੁੰਦਾ ਹੈ।