ਸ਼ਹਿਦ ਤੇ ਨਿੰਬੂ ਦੇ ਸੇਵਨ ਨਾਲ ਮਿਲਣਗੇ ਭਰਪੂਰ ਫਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸ਼ਹਿਦ ਇਕ ਅਜਿਹਾ ਖਾਦ ਪਦਾਰਥ ਹੈ ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਣ ਦਾ ਕੰਮ ਕਰਦਾ ਹੈ।

Lemon And Honey Benefits

ਨਵੀਂ ਦਿੱਲੀ: ਸ਼ਹਿਦ ਇਕ ਅਜਿਹਾ ਖਾਦ ਪਦਾਰਥ ਹੈ ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਣ ਦਾ ਕੰਮ ਕਰਦਾ ਹੈ। ਕਈ ਗੁਣਾਂ ਨਾਲ ਭਰਪੂਰ ਹੋਣ ਕਾਰਨ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਪਰ ਸ਼ਹਿਦ ਅਤੇ ਨਿੰਬੂ ਦਾ ਇਕੱਠਾ ਸੇਵਨ ਕਰਨ ਨਾਲ ਸਿਹਤ ਨੂੰ ਕਾਫੀ ਫਾਇਦਾ ਹੁੰਦਾ ਹੈ। ਨਿੰਬੂ ਵਿਚ ਮੌਜੂਦ ਵਿਟਾਮਨ ਸੀ ਦੀ ਮਾਤਰਾ ਆਮਤੌਰ ‘ਤੇ ਸਾਡੀ ਸਿਹਤ ਲਈ ਲਾਭਦਾਇਕ ਹੁੰਦੀ ਹੈ।

ਆਓ ਜਾਣਦੇ ਹਾਂ ਨਿੰਬੂ ਅਤੇ ਸ਼ਹਿਦ ਦਾ ਸੇਵਨ ਕਰਨ ਨਾਲ ਹੋਣ ਵਾਲੇ 5 ਫਾਇਦੇ-

ਇਮਿਊਨਿਟੀ ਵਧਾਓ

ਇਮਿਊਨਿਟੀ ਵਧਾਉਣ ਲਈ ਸ਼ਹਿਦ ਦਾ ਸੇਵਨ ਕਰਨ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਜਦਕਿ ਵਿਟਾਮਨ ਸੀ ਨਾਲ ਭਰਪੂਰ ਨਿੰਬੂ ਦੇ ਸੇਵਨ ਨਾਲ ਵੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਿਚ ਮਦਦ ਮਿਲਦੀ ਹੈ। ਇਸ ਲਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚੇ ਰਹਿਣ ਲਈ ਅਤੇ ਅਪਣੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਲਈ ਸ਼ਹਿਦ ਤੇ ਨਿੰਬੂ ਦਾ ਸੇਵਨ ਕੀਤਾ ਜਾ ਸਕਦਾ ਹੈ।

ਦਿਲ ਦੇ ਰੋਗਾਂ ਤੋਂ ਬਚਣ ਵਿਚ ਮਦਦ

ਦਿਲ ਦੇ ਰੋਗਾਂ ਕਾਰਨ ਭਾਰਤ ਵਿਚ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸ ਦਾ ਮੁੱਖ ਕਾਰਨ ਲੋਕਾਂ ਵੱਲੋਂ ਖਾਣ-ਪੀਣ ਵਿਚ  ਵਰਤੀ ਜਾਂਦੀ ਲਾਪਰਵਾਰੀ ਹੁੰਦਾ ਹੈ। ਉੱਥੇ ਹੀ ਨਿੰਬੂ ਅਤੇ ਸ਼ਹਿਦ ਦਾ ਸੇਵਨ ਕਰਨ ਨਾਲ ਇਸ ਵਿਚ ਮੌਜੂਦ ਪੌਸ਼ਟਿਕ ਤੱਤ ਗੰਭੀਰ ਦਿਲ ਦੀਆਂ ਬਿਮਾਰੀਆਂ ਦੀ ਚਪੇਟ ਵਿਚ ਆਉਣ ਤੋਂ ਬਚਾ ਕੇ ਰੱਖਣ ਵਿਚ ਮਦਦਗਾਰ ਸਾਬਤ ਹੁੰਦੇ ਹਨ।

ਬੀਪੀ ਨੂੰ ਰੱਖੋ ਕੰਟਰੋਲ

ਜਦੋਂ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਤਾਂ ਉਸ ਨੂੰ ਹਾਈਪਰਟੈਂਸ਼ਨ ਦੀ ਸਮੱਸਿਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਇਹ ਸਟਰੋਕ ਦਾ ਖਤਰਾ ਵਧਾਉਣ ਦੇ ਨਾਲ-ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵਧਾ ਦਿੰਦੀ ਹੈ। ਉੱਥੇ ਹੀ ਜੇਕਰ ਸ਼ਹਿਦ ਅਤੇ ਨਿੰਬੂ ਦਾ ਸੇਵਨ ਕੀਤਾ ਜਾਵੇ ਤਾਂ ਇਸ ਵਿਚ ਮੌਜੂਦ ਮੈਗਨੀਸ਼ੀਅਮ ਅਤੇ ਪੋਟੇਸ਼ੀਅਮ ਆਦਿ ਮਿਨਰਲ ਹਾਈ ਬਲੱਡ ਪ੍ਰੈਸ਼ਨ ਦੇ ਖਤਰੇ ਨੂੰ ਕਈ ਗੁਣਾ ਤੱਕ ਘਟ ਕਰ ਸਕਦੇ ਹਨ।

ਵਜ਼ਨ ਘਟਾਉਣ ਵਿਚ ਮਦਦਗਾਰ

ਕਈ ਵਿਗਿਆਨੀ ਅਧਿਐਨਾਂ ਵਿਚ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਮੋਟਾਪੇ ਕਾਰਨ ਟਾਈਪ 2 ਡਾਇਬਟੀਜ਼ ਅਤੇ ਕਈ ਤਰ੍ਹਾਂ ਦੇ ਕੈਂਸਰ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਮੋਟਾਪੇ ਦੀ ਸਮੱਸਿਆ ਤੋਂ ਬਚੇ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕਨੀ ਚਾਹੀਦੀ ਹੈ। ਮੋਟਾਪੇ ਨੂੰ ਘੱਟ ਕਰਨ ਲਈ ਨਿੰਬੂ ਅਤੇ ਸ਼ਹਿਦ ਨੂੰ ਗਰਮ ਪਾਣੀ ਦੇ ਨਾਲ ਡਰਿੰਕ ਦੇ ਰੂਪ ਵਿਚ ਪੀਣ ਲਈ ਵਰਤਿਆ ਜਾਵੇ। ਇਸ ਨਾਲ ਵਜ਼ਨ ‘ਤੇ ਅਸਰ ਦਿਖਾਈ ਦੇਵੇਗਾ।