ਬਚਿਆ ਜਾ ਸਕਦਾ ਹੈ ਥਾਇਰਾਈਡ ਤੋਂ, ਜਾਣੋ ਕਿਵੇਂ...
ਅਸਲ ਵਿਚ ਥਾਇਰਾਈਡ ਦਾ ਰੋਗ ਔਰਤਾਂ ਵਿਚ ਜ਼ਿਆਦਾ ਹੁੰਦਾ ਹੈ। 10 ਵਿਚ 8 ਔਰਤਾਂ ਨੂੰ ਇਹ ਰੋਗ ਹੁੰਦਾ ਹੈ ਪਰ ਔਰਤਾਂ ਵਿਚ ਇਸ ਨੂੰ ਲੈ ਕੇ ਜਾਗਰੂਕਤਾ ਘੱਟ .........
Hypothyroidism
ਅਸਲ ਵਿਚ ਥਾਇਰਾਈਡ ਦਾ ਰੋਗ ਔਰਤਾਂ ਵਿਚ ਜ਼ਿਆਦਾ ਹੁੰਦਾ ਹੈ। 10 ਵਿਚ 8 ਔਰਤਾਂ ਨੂੰ ਇਹ ਰੋਗ ਹੁੰਦਾ ਹੈ ਪਰ ਔਰਤਾਂ ਵਿਚ ਇਸ ਨੂੰ ਲੈ ਕੇ ਜਾਗਰੂਕਤਾ ਘੱਟ ਹੈ। ਇਸ ਲਈ ਇਸ ਨੂੰ ਫੜ੍ਹ ਪਾਉਣ ਵਿਚ ਮੁਸ਼ਕਲਾਂ ਆਉਂਦੀਆਂ ਹਨ। ਇਥੇ ਅਸੀਂ ਹਾਇਪੋਥਾਇਰਾਈਡਿਜ਼ਮ ਦੇ ਬਾਰੇ ਵਿਚ ਗੱਲ ਕਰ ਰਹੇ ਹਾਂ, ਕਿਉਂਕਿ ਇਸ ਵਿਚ ਗਲੈਂਡ ਕੰਮ ਕਰਨਾ ਬੰਦ ਕਰ ਦਿੰਦੀ ਹੈ। ਜਿਸ ਦਾ ਸਿੱਧਾ ਸੰਬੰਧ ਤਨਾਅ ਨਾਲ ਹੁੰਦਾ ਹੈ। ਇੰਨਾ ਹੀ ਨਹੀਂ ਇਸ ਰੋਗ ਦਾ ਸੰਬੰਧ ਸਾਡੇ ਥਾਇਰਾਇਡ ਗਲੈਂਡ ਨਾਲ ਜੁੜਿਆ ਹੋਇਆ ਹੁੰਦਾ ਹੈ, ਜੋ ਤਨਾਅ ਦੀ ਵਜ੍ਹਾ ਨਾਲ ਵੱਧਦਾ ਹੈ। ਅੱਜ ਦੀ ਮਹਿਲਾ ਜ਼ਿਆਦਾਤਰ ਤਨਾਅ ਤੋਂ ਗੁਜ਼ਰਦੀ ਹੈ, ਕਿਉਂਕਿ ਉਹ ਘਰ ਤੋਂ ਇਲਾਵਾ ਬਾਹਰ ਵੀ ਕੰਮ ਕਰਦੀਆਂ ਹਨ ਅਤੇ ਦੋਨਾਂ ਵਿਚ ਤਾਲਮੇਲ ਬਿਠਾਉਣਾ ਪੈਂਦਾ ਹੈ ਜੋ ਉਨ੍ਹਾਂ ਦੇ ਲਈ ਆਸਾਨ ਨਹੀਂ ਹੁੰਦਾ।