ਘੱਟ ਚਰਬੀ ਵਾਲਾ ਦੁੱਧ ਬਚਾਉਂਦੈ ਕਈ ਬਿਮਾਰੀਆਂ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗਰਭਵਤੀ ਹੋਣ ਦੌਰਾਨ ਜੋ ਔਰਤਾਂ ਰੋਜ਼ ਦੁੱਧ ਪੀਂਦੀਆਂ ਹਨ ਉਨ੍ਹਾਂ ਦੇ ਬੱਚਿਆਂ ਦੀਆਂ ਹੱਡੀਆਂ ’ਚ ਕੈਲਸ਼ੀਅਮ ਦੀ ਕਮੀ ਨਹੀਂ ਪਾਈ ਜਾਂਦੀ

Low fat milk protects against many ailments

ਚੰਡੀਗੜ੍ਹ: ਦੁੱਧ ਪੀਣ ਦੇ ਫ਼ਾਇਦਿਆਂ ਤੋਂ ਹਰ ਕੋਈ ਜਾਣੂ ਹੈ। ਪਰ ਹੁਣ ਇਸ ਨੂੰ ਪੀਣ ਦਾ ਇਕ ਹੋਰ ਕਾਰਨ ਪੀ ਸਾਹਮਣ ਆਇਆ ਹੈ। ਨਵੀਂ ਖੋਜ ’ਚ ਦਾਅਵਾ ਕੀਤਾ ਗਿਆ ਹੈ ਕਿ ਦੁੱਧ ਸ਼ੂਗਰ, ਬਲੱਡ ਪ੍ਰੈਸ਼ਰ ਵਰਗੀਆਂ ਨਾ ਠੀਕ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ’ਚ ਵੀ ਲਾਹੇਵੰਦ ਹੈ। ‘ਅਡਵਾਂਸਿਜ਼ ਇਨ ਨਿਊਟ੍ਰੀਸ਼ਨ’ ਨਾਮਕ ਰਸਾਲੇ ’ਚ ਛਪੀ ਨਵੀਂ ਖੋਜ ’ਚ ਦੁੱਧ ਦੀਆਂ ਸਰੀਰ ਨੂੰ ਤਾਕਤ ਦੇਣ ਵਾਲੀਆਂ ਸਮਰਥਾਵਾਂ ਤੋਂ ਇਲਾਵਾ ਆਮ ਸਿਹਤ ’ਤੇ ਇਸ ਦੇ ਅਸਰ ਅਤੇ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਬਲੈਡਰ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਅ ’ਚ ਨਿਭਾਏ ਜਾਂਦੇ ਰੋਲ ਨੂੰ ਵੀ ਘੋਖਿਆ ਗਿਆ। 

ਇਸ ’ਚ ਕਿਹਾ ਗਿਆ ਹੈ ਕਿ ਘੱਟ ਚਰਬੀ ਵਾਲੇ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਨੂੰ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਘਟਦਾ ਹੈ। ਗਰਭਵਤੀ ਹੋਣ ਦੌਰਾਨ ਜੋ ਔਰਤਾਂ ਰੋਜ਼ ਦੁੱਧ ਪੀਂਦੀਆਂ ਹਨ ਉਨ੍ਹਾਂ ਦੇ ਬੱਚਿਆਂ ਦੀਆਂ ਹੱਡੀਆਂ ’ਚ ਕੈਲਸ਼ੀਅਮ ਦੀ ਕਮੀ ਨਹੀਂ ਪਾਈ ਜਾਂਦੀ। ਇਸ ਤੋਂ ਇਲਾਵਾ ਰੋਜ਼ ਦੁੱਧ ਪੀਣ ਵਾਲੇ ਬਜ਼ੁਰਗਾਂ ’ਚ ਕਮਜ਼ੋਰੀ ਨਹੀਂ ਆਉਂਦੀ। ਖੋਜ ’ਚ ਇਹ ਵੀ ਦਸਿਆ ਗਿਆ ਹੈ ਕਿ ਦਰਮਿਆਨੀ ਮਾਤਰਾ ’ਚ ਘੱਟ ਚਰਬੀ ਵਾਲਾ ਦੁੱਧ ਅਤੇ ਇਸ ਦੇ ਉਤਪਾਦਾਂ ਨੂੰ ਖਾਣ ਨਾਲ ਸ਼ੂਗਰ ਅਤੇ ਬਲੈਡਰ ਕੈਂਸਰ ਵਰਤੇ ਰੋਗਾਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। 

ਕੈਲਸ਼ੀਅਮ ਭਰਪੂਰ ਇਹ ਭੋਜਨ ਪਦਾਰਥ ਹੱਡੀਆਂ, ਮਾਸਪੇਸ਼ੀਆਂ ਅਤੇ ਦੰਦਾਂ ਦੇ ਵਿਕਾਸ ਅਤੇ ਕਾਇਮ ਰੱਖਣ ਲਈ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਇਹ ਟਿਸ਼ੂਆਂ ਦੇ ਨਿਰਮਾਣ ਅਤੇ ਨੁਕਸਾਨੇ ਸੈੱਲਾਂ ਦੀ ਮੁਰੰਮਤ ਦਾ ਕੰਮ ਵੀ ਕਰਦਾ ਹੈ। ਜੇਕਰ ਕੋਈ ਦੁੱਧ ਸਿੱਧ ਵੀ ਨਹੀਂ ਪੀਂਦਾ ਹੈ ਤਾਂ ਇਸ ਨੂੰ ਆਈਸ-ਕ੍ਰੀਮ, ਦਹੀਂ, ਚਾਹ, ਕਾਫ਼ੀ, ਲੱਸੀ ਆਦਿ ਕਈ ਹੋਰ ਰੂਪਾਂ ’ਚ ਖਾਧਾ ਜਾਂਦਾ ਹੈ।