ਸਰੀਰ ਦੀਆਂ ਕਈਂ ਬਿਮਾਰੀਆਂ ਦੂਰ ਕਰਦਾ ਹੈ, ਬੱਕਰੀ ਦਾ ਦੁੱਧ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਬੱਕਰੀ ਦੇ ਦੁੱਧ 'ਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਅਤੇ ਇਹ ਪ੍ਰੋਟੀਨ...

Milk

ਚੰਡੀਗੜ੍ਹ: ਬੱਕਰੀ ਦੇ ਦੁੱਧ 'ਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਅਤੇ ਇਹ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਅੱਜ ਵੀ ਬੱਕਰੀ ਦਾ ਦੁੱਧ ਪੀਣਾ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਕਿ ਦੁੱਧ ਦੇ ਕੀ-ਕੀ ਫਾਇਦੇ ਹਨ ਅਤੇ ਇਸ 'ਚ ਕਿਹੜੇ=ਕਿਹੜੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ।

1. ਵਿਟਾਮਿਨ ਨਾਲ ਭਰਪੂਰ

ਬੱਕਰੀ ਦੇ ਦੁੱਧ 'ਚ ਮੈਗਨੀਸ਼ੀਅਮ, ਕੈਲਸ਼ੀਅਮ, ਪ੍ਰੋਟੀਨ, ਪੋਟਾਸ਼ੀਅਮ, ਵਿਟਾਮਿਨ ਏ, ਬੀ 2, ਸੀ ਅਤੇ ਡੀ  ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ।

2. ਦਿਲ ਲਈ ਫਾਇਦੇਮੰਦ

ਬੱਕਰੀ ਦੇ ਦੁੱਧ 'ਚ ਮੌਜੂਦ ਮੈਗਨੀਸ਼ੀਅਮ ਦਿਲ ਦੀ ਧੜਕਣ ਲਈ ਕਾਫੀ ਵਧੀਆ ਹੁੰਦਾ ਹੈ। ਇਸ ਨਾਲ ਕੌਲੇਸਟਰੋਲ ਦੀ ਖਤਰਾ ਘੱਟ ਰਹਿੰਦਾ ਹੈ। ਇਸ ਨਾਲ ਸਰੀਰ ਨੂੰ ਕਾਫੀ ਊਰਜਾ ਵੀ ਮਿਲਦੀ ਹੈ।

3. ਭਾਰ ਕੰਟਰੋਲ

ਬੱਕਰੀ ਦੇ ਦੁੱਧ 'ਚ ਕੈਲਸ਼ੀਅਮ ਅਤੇ ਪ੍ਰੋਟੀਨ ਦੋਵੇਂ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋ ਸਰੀਰ ਦਾ ਭਾਰ ਘੱਟ ਕਰਦੇ ਹਨ।

4. ਅਨੀਮੀਆ ਤੋਂ ਬਚਾਅ

ਬੱਕਰੀ ਦਾ ਦੁੱਧ ਅਨੀਮੀਆ ਤੋਂ ਬਚਾਅ ਕਰਦਾ ਹੈ। ਇਸ 'ਚ ਆਇਰਨ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ।

5. ਪਾਚਨ ਕਿਰਿਆ ਠੀਕ

ਬੱਕਰੀ ਦੇ ਦੁੱਧ 'ਚ ਫੈਟ ਦੀ ਮਾਤਰਾ ਘੱਟ ਹੋਣ ਕਾਰਨ ਇਹ ਜਲਦੀ ਪੱਚ ਜਾਂਦਾ ਹੈ। ਇਸ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ।

ਇਥੇ ਦੱਸਣਯੋਗ ਹੈ ਕਿ ਪੰਜਾਬ 'ਚ ਡੇਂਗੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਕੁਝ ਮਾਹਿਰਾਂ ਵੱਲੋਂ ਡੇਂਗੂ ਦੇ ਬੁਖਾਰ ਦੇ ਇਲਾਜ ਦਾ ਹੱਲ ਬੱਕਰੀ ਦਾ ਦੁੱਧ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਬੱਕਰੀ ਦਾ ਦੁੱਧ 400 ਰੁਪਏ ਕਿਲੋ ਵਿਕ ਰਿਹਾ ਹੈ। ਸੂਬੇ ਦੇ ਅਹਿਮ ਸ਼ਹਿਰਾਂ 'ਚ ਬੱਕਰੀ ਦੇ ਦੁੱਧ ਦੀ ਮੰਗ ਵਧ ਗਈ ਹੈ ਜਿਸ ਕਰਕੇ ਪਿੰਡਾਂ 'ਚੋਂ ਸ਼ਹਿਰਾਂ 'ਚ ਕਾਫੀ ਦੁੱਧ ਆ ਰਿਹਾ ਹੈ।

ਬੱਕਰੀ ਪਾਲਣ ਦਾ ਧੰਦਾ ਕਰਨ ਵਾਲੇ ਲੋਕ ਇਸ ਕਾਰਨ ਖ਼ੁਸ਼ ਹਨ ਕਿਉਂਕਿ ਪਹਿਲੀ ਵਾਰ ਹੋਇਆ ਹੈ ਕਿ ਬੱਕਰੀ ਦਾ ਦੁੱਧ 400 ਰੁਪਏ ਕਿਲੋ ਵਿਕਿਆ ਹੋਵੇ। ਇਸ ਦੁੱਧ ਬਾਰੇ ਹਾਲਾਂਕਿ ਕੋਈ ਵਿਗਿਆਨਕ ਖੋਜ ਨਹੀਂ ਹੋਈ ਹੈ ਪਰ ਲੋਕ ਡੇਂਗੂ ਠੀਕ ਕਰਨ ਲਈ ਇਸ ਦਾ ਸਹਾਰਾ ਲੈ ਰਹੇ ਹਨ। ਡੇਂਗੂ ਕਾਰਨ ਸੂਬੇ ਦੇ ਲੋਕਾਂ 'ਚ ਰੋਸ ਹੈ ਕਿ ਸ਼ਹਿਰਾਂ ਵਿਚ ਸਫ਼ਾਈ ਦੇ ਯੋਗ ਪ੍ਰਬੰਧ ਨਹੀਂ ਹਨ।

ਥਾਂ-ਥਾਂ ਲੱਗੇ ਕੂੜੇ ਦੇ ਢੇਰ ਅਤੇ ਮੀਂਹ ਦਾ ਖੜ੍ਹਾ ਪਾਣੀ ਡੇਂਗੂ ਦੀ ਬਿਮਾਰੀ ਵਿਚ ਵਾਧਾ ਕਰ ਰਿਹਾ ਹੈ। ਖ਼ਾਸ ਕਰਕੇ ਪਿਛਲੇ ਦਿਨੀਂ ਹੋਈਆਂ ਬਾਰਸ਼ਾਂ ਕਾਰਨ ਮੁੱਖ ਬਾਜ਼ਾਰਾਂ, ਮੁਹੱਲਿਆਂ ਅਤੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ। ਪਾਣੀ ਦਾ ਨਿਕਾਸ ਨਾ ਹੋਣ ਕਾਰਨ ਮੱਛਰਾਂ ਦੀ ਭਰਮਾਰ ਹੈ ਅਤੇ ਬਿਮਾਰੀ ਦੇ ਫ਼ੈਲਣ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ।