ਜਾਣੋ ਕਿਉਂ ਹੁੰਦੀ ਹੈ ਮੱਛੀ ਇਕ ਪੋਸ਼ਟਿਕ ਆਹਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮੱਛੀ ਦੇ ਵਿੱਚ ਉਹ ਸਾਰੇ ਗੁਣ ਹੁੰਦੇ ਹਨ ਜੋ ਇਕ ਪੌਸ਼ਟਿਕ ਆਹਾਰ ਦੇ ਵਿੱਚ ਹੁੰਦੇ ਹਨ। ਮੱਛੀ ਪ੍ਰੋਟੀਨ ਨਾਲ ਭਰਪੂਰ ਖੁਰਾਕ ਹੁੰਦੀ ਹੈ  ਜਿਸਦੇ ਵਿੱਚ ਵਿਟਾਮਿਨ ਅਤੇ ਖਣਿਜ...

Eat fish

ਚੰਡੀਗੜ੍ਹ : ਮੱਛੀ ਦੇ ਵਿੱਚ ਉਹ ਸਾਰੇ ਗੁਣ ਹੁੰਦੇ ਹਨ ਜੋ ਇਕ ਪੌਸ਼ਟਿਕ ਆਹਾਰ ਦੇ ਵਿੱਚ ਹੁੰਦੇ ਹਨ। ਮੱਛੀ ਪ੍ਰੋਟੀਨ ਨਾਲ ਭਰਪੂਰ ਖੁਰਾਕ ਹੁੰਦੀ ਹੈ  ਜਿਸਦੇ ਵਿੱਚ ਵਿਟਾਮਿਨ ਅਤੇ ਖਣਿਜ ਪਦਾਰਥ ਕਾਫੀ ਮਾਤਰਾ ਵਿੱਚ ਹੁੰਦੇ ਹਨ। ਬੱਚੇ ਅਤੇ ਗਰਭਵਤੀ ਔਰਤਾਂ ਦੇ ਲਈ ਮੱਛੀ ਇਕ ਵਧੀਆ ਖੁਰਾਕ ਹੁੰਦੀ ਹੈ। ਇਸਦੇ ਮਾਸ ਵਿੱਚ ਚਰਬੀ ਘਾਟ ਹੋਣ ਦੇ ਕਾਰਨ ਦਿਲ ਦੇ ਮਰੀਜ਼ਾਂ ਦੇ ਲਈ ਕਾਫੀ ਲਾਭਦਾਇਕ ਹੁੰਦਾ ਹੈ। ਮੱਛੀ ਵਿੱਚ ਸਟਾਰਚ ਅਤੇ ਖੰਡ ਦੀ ਮਾਤਰਾ ਬਿਲਕੁਲ ਨਹੀਂ ਹੁੰਦੀ ਇਸ ਲਈ ਮੱਛੀ ਨੂੰ ਸ਼ੁਗਰ ਦੇ ਮਰੀਜ਼ ਵੀ ਖਾ ਸਕਦੇ ਹਨ।

 ਮਨੁੱਖੀ ਸਰੀਰ ਲਈ ਜਰੂਰੀ ਤੱਤ ਜਿਵੇ ਫਾਸਫੋਰਸ  ਅਤੇ ਕੈਲਸ਼ੀਅਮ ਦੋਨੋ ਹੀ ਮੱਛੀ ਵਿੱਚੋ ਮਿਲ ਜਾਂਦੇ ਹਨ। ਛੋਟੀਆਂ ਮੱਛੀਆਂ ਵਿੱਚ ਦੋਨੋ ਤੱਤ ਮਿਲ ਜਾਂਦੇ ਹਨ ਜਦਕਿ ਸਮੁੰਦਰੀ ਮੱਛੀ ਵਿੱਚ ਆਇਓਡੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਹੜੀਆਂ ਮੱਛੀਆਂ ਮਿੱਠੇ ਪਾਣੀ ਦੇ ਵਿੱਚ ਪਾਲੀਆਂ ਜਾਂਦੀਆਂ ਹਨ ਓਹਨਾ ਵਿੱਚ ਫਾਸਫੋਰਸ , ਕੈਲਸ਼ੀਅਮ ਅਤੇ ਲੋਹਾ ਤਿੰਨੋ ਬਰਾਬਰ ਮਾਤਰਾ ਵਿੱਚ ਪਾਏ ਜਾਂਦੇ ਹਨ। ਨਿੱਕੀਆਂ ਮੱਛੀਆਂ ਵਿੱਚ ਵਿਟਾਮਿਨ A ਅਤੇ D ਦੀ ਮਾਤਰਾ ਕਾਫੀ ਹੁੰਦੀ ਹੈ ਅਤੇ ਇਹਨਾਂ ਮੱਛੀਆਂ ਦੇ ਜਿਗਰ ਦਾ ਤੇਲ ਵੀ ਬਹੁਤ ਗੁਣਕਾਰੀ ਹੁੰਦਾ ਹੈ।

ਮਨੁੱਖੀ ਭੋਜਨ ਵਿੱਚ ਪ੍ਰੋਟੀਨ ਦੀ ਕਾਫੀ ਕਮੀ ਹੁੰਦੀ ਹੈ ਅਤੇ ਇਹ ਕਮੀ ਹੌਲੀ ਹੌਲੀ ਖਰਾਬ ਸਿਹਤ ਦਾ ਕਾਰਨ ਬਣਦੀ ਹੈ। ਜਿਸਦੇ ਨਤੀਜੇ ਵਜੋਂ ਸਰੀਰ ਦਾ ਸਹੀ ਵਿਕਾਸ ਨਹੀਂ ਹੁੰਦਾ ਅਤੇ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ। ਖੁਰਾਕ ਮਾਹਿਰਾਂ ਦੇ ਅਨੁਸਾਰ ਇਕ ਤੰਦਰੁਸਤ ਵਿਅਕਤੀ ਨੂੰ ਆਪਣੇ ਭਾਰ ਦੇ ਹਿਸਾਬ ਨਾਲ ਓਨੇ ਹੀ ਗ੍ਰਾਮ ਪ੍ਰੋਟੀਨ ਦੀ ਮਾਤਰਾ ਦਾ ਸੇਵਨ ਕਰਨਾ ਜਰੂਰੀ ਹੈ।

ਪੌਸਟਿਕ ਮਹੱਤਵ :-

ਮੱਛੀ ਦਾ ਸੇਵਨ ਕਈ ਰੂਪ ਵਿੱਚ ਸਾਰੇ ਸੰਸਾਰ ਵਿੱਚ ਪ੍ਰਾਚੀਨ ਕਾਲ ਤੋਂ ਕੀਤਾ ਜਾ ਰਿਹਾ ਹੈ। ਮੱਛੀ ਵਿੱਚ ਪ੍ਰੋਟੀਨ ਦੀ ਵੱਧ ਮਾਤਰਾ ਹੁੰਦੀ ਹੈ। ਇਸ ਪ੍ਰੋਟੀਨ ਨੂੰ ਆਸਾਨੀ ਨਾਲ ਪਚਾਇਆ ਜਾ ਸਕਦਾ ਹੈ। ਜੀਵ ਵਿਗਿਆਨਕਾਂ ਨੇ ਸਿੱਧ ਕੀਤਾ ਹੈ ਕਿ ਮੱਛੀ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਦੀ ਮਹੱਤਤਾ ਅੰਡੇ, ਮੁਰਗੀ ਅਤੇ ਮਾਸ ਨਾਲੋਂ ਵੱਧ ਹੁੰਦੀ ਹੈ। ਪ੍ਰੋਟੀਨ ਤੋਂ ਇਲਾਵਾ ਮੱਛੀ ਵਿੱਚ ਵਿਟਾਮਿਨ ਅਤੇ ਖਣਿਜ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ। ਮੱਛੀ ਦੇ ਵਿੱਚ ਕਾਰਬੋਹਾਈਡ੍ਰੇਟ ਦੀ ਮਾਤਰਾ ਘਟ ਹੁੰਦੀ ਹੈ ਜਿਸ ਕਾਰਨ ਸ਼ੁਗਰ ਦੇ ਮਰੀਜ਼ ਲਈ ਇਹ ਬਹੁਤ ਗੁਣਕਾਰੀ ਹੁੰਦੀ ਹੈ।

ਮੱਛੀ ਦੇ ਮਾਸ ਵਿੱਚ ਫਾਈਬਰ ਬਹੁਤ ਘਟ ਮਾਤਰਾ 3.5% ਹੁੰਦਾ ਹੈ ਜਦਕਿ ਹੋਰ ਕਿਸੇ  ਮਾਸ ਵਿੱਚ 15-20% ਹੁੰਦਾ ਹੈ।  ਇਹੀ ਕਾਰਨ ਹੈ ਕਿ ਮੱਛੀ ਦਾ ਮਾਸ ਆਸਾਨੀ ਨਾਲ ਪਚ ਜਾਂਦਾ ਹੈ। ਭਾਰਤ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਦਿਲ ਦਾ ਦੌਰਾ ਪੈਣ ਨਾਲ ਹੁੰਦੀਆਂ ਹਨ ਅਤੇ ਇਹ ਗੱਲ ਮੰਨੀ ਗਈ ਹੈ ਕਿ ਮੱਛੀ ਦਾ ਮਾਸ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ। ਇਸ ਲਈ ਰੋਜਾਨਾ ਦੀ ਖੁਰਾਕ ਵਿੱਚ ਮੱਛੀ ਦਾ ਮਾਸ ਸ਼ਾਮਿਲ ਕਰੋ।