ਰੋਜ਼ ਅਨਾਰ ਖਾਓ ਅਤੇ ਰੱਖੋ ਆਪਣੇ ਆਪ ਨੂੰ ਬਿਮਾਰੀਆਂ ਤੋਂ ਦੂਰ

ਏਜੰਸੀ

ਜੀਵਨ ਜਾਚ, ਸਿਹਤ

ਅਨਾਰ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ। ਰੋਜ਼ਾਨਾ ਅਨਾਰ ਖਾਣ ਨਾਲ ਜਿੱਥੇ ਸਿਹਤ ਚੰਗੀ ਰਹਿੰਦੀ ਹੈ, ਉਥੇ ਕਈ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ

File photo

ਅਨਾਰ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ। ਰੋਜ਼ਾਨਾ ਅਨਾਰ ਖਾਣ ਨਾਲ ਜਿੱਥੇ ਸਿਹਤ ਚੰਗੀ ਰਹਿੰਦੀ ਹੈ, ਉਥੇ ਕਈ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਨਾਲ ਹੀ ਫਲਾਂ ਦਾ ਜੂਸ ਵੀ ਸਿਹਤ ਲਈ ਬਹੁਤ ਗੁਣਕਾਰੀ ਹੈ। ਅਜਿਹਾ ਹੀ ਇਕ ਫੱਲ ਹੈ ਅਨਾਰ। ਇਸ ਦੇ ਜੂਸ ਦਾ ਰੋਜ਼ਾਨਾ ਸਿਹਤ ਕਰਨ ਨਾਲ ਜਿੱਥੇ ਵਧਦੀ ਉਮਰ ਦਾ ਅਸਰ ਘੱਟ ਹੁੰਦਾ ਹੈ, ਉਥੇ ਜਵਾਨੀ ਵਾਲਾ ਜੋਸ਼ ਵੀ ਬਣਿਆ ਰਹਿੰਦਾ ਹੈ। ਅਨਾਰ ਦਾ ਜੂਸ ਅਨਾਰ ਫਾਈਬਰ, ਵਿਟਾਮਿਨ ਸੀ ਤੇ ਐਂਟੀਆਕਸੀਡੈਂਟਸ ਦਾ ਚੰਗਾ ਸ੍ਰੋਤ ਹੁੰਦਾ ਹੈ, ਜੋ ਕਮਜ਼ੋਰੀ ਦੂਰ ਕਰਨ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਣ ਵਿਚ ਮਦਦਗਾਰ ਹੁੰਦਾ ਹੈ। 

ਇਕ ਖੋਜ ਮੁਤਾਬਕ ਜੇਕਰ ਰੋਜ਼ਾਨਾ ਅਨਾਰ ਦਾ ਜੂਸ ਲਿਆ ਜਾਵੇ ਤਾਂ ਅੰਦਰੂਨੀ ਤਾਕਤ ਵਿਚ ਤੇਜ਼ੀ ਨਾਲ ਵਾਧਾ ਹੁੰਦਾ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਅਨਾਰ ਦਾ ਜੂਸ ਸ੍ਰੀਰਕ ਸ਼ਕਤੀ ਵਧਾਉਣ ਵਿਚ ਬਹੁਤ ਲਾਭਦਾਇਕ ਹੈ। ਸਿਰਫ਼ 15 ਦਿਨ ਅਨਾਰ ਦਾ ਜੂਸ ਪੀਣ ਨਾਲ ਇਸ ਦਾ ਚੰਗਾ ਅਸਰ ਵੇਖਿਆ ਜਾ ਸਕਦਾ ਹੈ। ਅਨਾਰ ਦਾ ਜੂਸ ਦਿਮਾਗ਼ੀ ਤਾਕਤ ਵੀ ਵਧਾਉਂਦਾ ਹੈ, ਨਾਲ ਹੀ ਇਹ ਦਿਮਾਗ਼ ਵਿਚ ਆਉਣ ਵਾਲੇ ਨਾਹਪੱਖੀ ਵਤਾਰੇ ਨੂੰ ਘਟਾਉਂਦਾ ਹੈ ਅਤੇ ਮੂਡ ਨੂੰ ਠੀਕ ਰਖਦਾ ਹੈ।

ਅਨਾਰ ਦਾ ਜੂਸ ਪੀਣ ਨਾਲ ਸ੍ਰੀਰ ਦੀ ਚਰਬੀ ਘੱਟ ਹੁੰਦੀ ਹੈ ਅਤੇ ਵਜ਼ਨ ਘੱਟ ਕਰਨ ਵਿਚ ਮਦਦ ਮਿਲਦੀ ਹੈ। ਅਨਾਰ ਦੇ ਜੂਸ ਵਿਚ ਫ਼ਾਈਬਰ ਦੀ ਮਾਤਰਾ ਵੱਧ ਹੁੰਦੀ ਹੈ। ਰੋਜ਼ ਇਸ ਨੂੰ ਪੀਣ ਨਾਲ ਹਾਜ਼ਮਾ ਠੀਕ ਰਹਿੰਦਾ ਹੈ ਅਤੇ ਕਬਜ਼ ਦੂਰ ਹੁੰਦੀ ਹੈ।  ਇਸ ਨੂੰ ਪੀਣ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਵਿਚ ਵਿਟਾਮਿਨ ਈ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਚੇਹਰੇ ਉਤੇ ਝੁਰੜੀਆਂ ਨਹੀਂ ਪੈਂਦੀਆਂ ਅਤੇ ਵਧਦੀ ਉਮਰ ਦਾ ਅਸਰ ਚੇਹਰੇ ਉਤੇ ਨਜ਼ਰ ਨਹੀਂ ਆਉਂਦਾ। ਅਨਾਰ ਦੇ ਜੂਸ ਵਿਚ ਵਿਟਾਮਿਨ ਏ ਹੁੰਦਾ ਹੈ, ਜਿਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।