ਬੁਢਾਪੇ 'ਚ ਚਾਹੁੰਦੇ ਹੋ ਚੰਗੀ ਯਾਦਾਸ਼ਤ ਤਾਂ ਅੱਜ ਤੋਂ ਖਾਣਾ ਸ਼ੁਰੂ ਕਰੋ ਇਹ ਫਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਫਲਾਂ ਦੇ ਸੇਵਨ ਸਾਡੀ ਸਿਹਤ ਲਈ ਕਾਫ਼ੀ ਲਾਭਕਾਰੀ ਹੁੰਦਾ ਹੈ। ਇਹਨਾਂ ਵਿਚ ਪਾਏ ਜਾਣ ਵਾਲੇ ਪੋਸ਼ਟਿਕ ਤੱਤ ਸਰੀਰ ਦੀ ਬਹੁਤ ਸਾਰੀਆਂ ਜ਼ਰੂਰਤਾਂ ਨੂੰ ਪੂਰੀ ਕਰਦੇ ਹਨ। ...

Orange

ਫਲਾਂ ਦੇ ਸੇਵਨ ਸਾਡੀ ਸਿਹਤ ਲਈ ਕਾਫ਼ੀ ਲਾਭਕਾਰੀ ਹੁੰਦਾ ਹੈ। ਇਹਨਾਂ ਵਿਚ ਪਾਏ ਜਾਣ ਵਾਲੇ ਪੋਸ਼ਟਿਕ ਤੱਤ ਸਰੀਰ ਦੀ ਬਹੁਤ ਸਾਰੀਆਂ ਜ਼ਰੂਰਤਾਂ ਨੂੰ ਪੂਰੀ ਕਰਦੇ ਹਨ। ਇਸ ਖਬਰ ਵਿਚ ਅਸੀਂ ਤੁਹਾਨੂੰ ਸੰਤਰੇ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਾਂਗੇ। ਹਾਲ ਹੀ ਦੇ ਇਕ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੰਤਰਾ ਖਾਣ ਨਾਲ ਦਿਮਾਗ ਦੀ ਤਾਕਤ ਵੱਧਦੀ ਹੈ।

ਖੋਜਕਾਰਾਂ ਦੀ ਮੰਨੋ ਤਾਂ ਰੋਜ ਇਕ ਸੰਤਰਾ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਭੁਲਣ ਦੀ ਬੀਮਾਰੀ ਦਾ ਖ਼ਤਰਾ ਇਕ ਤਿਹਾਈ ਘੱਟ ਹੋ ਜਾਂਦਾ ਹੈ। ਹਾਲ ਹੀ 'ਚ ਹੋਏ ਇਕ ਅਧਿਐਨ ਦੇ ਰਿਪੋਰਟ ਦੀ ਮੰਨੀਏ ਤਾਂ ਸੰਤਰਾ ਬੁਢਾਪੇ ਵਿਚ ਹੋਣ ਵਾਲੀ ਡਿਮੇਂਸ਼ੀਆ ਵਰਗੀ ਖਤਰਨਾਕ ਬੀਮਾਰੀ ਵਿਚ ਬੇਹੱਦ ਲਾਭਕਾਰੀ ਹੁੰਦਾ ਹੈ। ਸੰਤਰੇ ਵਿਚ ਸਿਟਰਿਕ ਐਸਿਡ ਹੁੰਦਾ ਹੈ, ਜਿਸ ਵਿਚ ਨਾਬਾਇਟਿਨ ਨਾਮ ਦਾ ਰਸਾਇਣ ਹੁੰਦਾ ਹੈ। ਇਹ ਰਸਾਇਣ ਯਾਦਦਾਸ਼ਤ ਨੂੰ ਕਮਜ਼ੋਰ ਕਰਨ ਵਾਲੇ ਕਾਰਕਾਂ ਨੂੰ ਖਤਮ ਕਰ ਦਿੰਦਾ ਹੈ।

ਅਧਿਐਨ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦਿਮਾਗ ਦੀ ਕਈ ਬੀਮਾਰੀਆਂ ਵਿਚ, ਜਿਵੇਂ ਕਿ ਡਿਮੇਂਸ਼ਿਆ ਅਤੇ ਅਲਜ਼ਾਈਮਰ ਵਰਗੀ ਬੀਮਾਰੀਆਂ ਵਿਚ ਖੱਟੇ ਫਲ ਕਾਫ਼ੀ ਪ੍ਰਭਾਵੀ ਹੁੰਦੇ ਹਨ। ਪਸ਼ੁਆਂ 'ਤੇ ਕੀਤੇ ਗਏ ਪ੍ਰੀਖਿਆ ਵਿਚ ਇਹ ਗੱਲ ਸਾਹਮਣੇ ਆਈ ਕਿ ਸਿਟਰਿਕ ਏਸਿਡ ਵਿਚ ਪਾਇਆ ਜਾਣ ਵਾਲੇ ਰਾਸਾਇਣਿਕ ਨਾਬਾਇਟਿਨ ਸਿਮਰਤੀ ਨੂੰ ਮੱਧਮ ਨਹੀਂ ਹੋਣ ਦਿੰਦਾ। 

ਇਸ ਜਾਂਚ ਨੂੰ ਕਰੀਬ 13,000 ਤੋਂ ਵੱਧ ਲੋਕਾਂ 'ਤੇ ਕੀਤਾ ਗਿਆ। ਸੈਂਪਲ ਵਿਚ ਮੱਧ ਉਮਰ ਅਤੇ ਬਜ਼ੁਰਗਾਂ ਅਤੇ ਔਰਤਾਂ ਨੂੰ ਰੱਖਿਆ ਗਿਆ। ਇਸ ਉਤੇ ਇਹ ਜਾਂਚ ਕਈ ਸਾਲਾਂ ਤੱਕ ਚੱਲਿਆ। ਜਾਂਚ ਦੇ ਨਤੀਜਿਆਂ ਵਿਚ ਪਾਇਆ ਗਿਆ ਕਿ ਖੱਟੇ ਫਲਾਂ ਦਾ ਸੇਵਨ ਕਰਨ ਵਾਲੇ ਲੋਕਾਂ ਵਿਚ ਡਿਮੇਂਸ਼ਿਆ ਦੇ ਵਿਕਸਿਤ ਹੋਣ ਦਾ ਖ਼ਤਰਾ ਉਨ੍ਹਾਂ ਲੋਕਾਂ ਤੋਂ 23 ਫ਼ੀ ਸਦੀ ਘੱਟ ਹੋ ਜਾਂਦਾ ਹੈ, ਜੋ ਹਫ਼ਤੇ ਵਿਚ 2 ਤੋਂ ਵੀ ਘੱਟ ਵਾਰ ਖੱਟੇ ਫਲਾਂ ਦਾ ਸੇਵਨ ਕਰਦੇ ਹਨ।