ਦਿਨ ਦੇ ਸਿਰਫ਼ 4 ਬਦਾਮ ਕਰਨਗੇ ਸਿਹਤ ਸਮੱਸਿਆਵਾਂ ਦਾ ਹੱਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਬਦਾਮ ਨੂੰ ਸੁੱਕੇ ਫਲਾਂ ਵਿਚ ਸੱਭ ਤੋਂ ਉੱਚਾ ਮੰਨਿਆ ਜਾਂਦਾ ਹੈ।

Photo

ਬਦਾਮ ਨੂੰ ਸੁੱਕੇ ਫਲਾਂ ਵਿਚ ਸੱਭ ਤੋਂ ਉੱਚਾ ਮੰਨਿਆ ਜਾਂਦਾ ਹੈ। ਰੋਜ਼ ਸਵੇਰੇ ਖ਼ਾਲੀ ਪੇਟ ਬਦਾਮ ਖਾਣ ਨਾਲ ਸਰੀਰ ਕਈ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ। ਬਦਾਮ ਖਾਣ ਨਾਲ ਦਿਮਾਗ ਨੂੰ ਸੱਭ ਤੋਂ ਵੱਧ ਫ਼ਾਇਦਾ ਹੁੰਦਾ ਹੈ। ਸਿਰਫ਼ 4 ਬਦਾਮ ਹੀ ਕਾਫ਼ੀ ਹਨ: ਹਰ ਰੋਜ਼ ਸਵੇਰੇ ਭਿੱਜੇ ਹੋਏ 4 ਬਦਾਮ ਖਾਣ ਨਾਲ ਵਿਅਕਤੀ ਦੀ ਯਾਦਦਾਸ਼ਤ ਵਧੀਆ ਰਹਿੰਦੀ ਹੈ।

ਇਹ ਕਿਹਾ ਜਾਂਦਾ ਹੈ ਕਿ ਬਦਾਮਾਂ ਨੂੰ ਭਿੱਜਣ ਨਾਲ ਉਨ੍ਹਾਂ ਦਾ ਪ੍ਰਭਾਵ ਠੰਢਾ ਹੋ ਜਾਂਦਾ ਹੈ। ਇਸ ਲਈ ਗਰਮੀਆਂ ਵਿਚ ਬਦਾਮ ਆਸਾਨੀ ਨਾਲ ਖਾਧਾ ਜਾ ਸਕਦਾ ਹੈ। ਸਾਡੇ ਸਰੀਰ ਨੂੰ ਪੋਟਾਸ਼ੀਅਮ ਦੀ ਸੱਭ ਤੋਂ ਵੱਧ ਜ਼ਰੂਰਤ ਹੈ। ਬਦਾਮਾਂ ਵਿਚ ਪੋਟਾਸ਼ੀਅਮ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ।

ਇਸ ਦੇ ਸੇਵਨ ਨਾਲ ਖੂਨ ਦੀ ਮਾਤਰਾ ਚੰਗੀ ਹੁੰਦੀ ਹੈ, ਜਿਸ ਨਾਲ ਪੂਰੇ ਸਰੀਰ ਵਿਚ ਆਕਸੀਜਨ ਦੀ ਮਾਤਰਾ ਬਿਹਤਰ ਰਹਿੰਦੀ ਹੈ। ਏਨਾ ਹੀ ਨਹੀਂ, ਬਦਾਮ ਉਨ੍ਹਾਂ ਲੋਕਾਂ ਲਈ ਵੀ ਫ਼ਾਇਦੇਮੰਦ ਹੈ ਜਿਨ੍ਹਾਂ ਨੂੰ ਕਬਜ਼ ਰਹਿੰਦੀ ਹੈ। ਵਾਲਾਂ ਲਈ ਲਾਭਕਾਰੀ: ਵਾਲਾਂ ਨੂੰ ਤੇਜ਼ੀ ਨਾਲ ਵਧਾਉਣ ਲਈ ਰੋਜ਼ ਬਦਾਮ ਦਾ ਸੇਵਨ ਕਰੋ।

ਵਾਲਾਂ ਦੇ ਡਿੱਗਣ ਤੋਂ ਬਚਾਅ ਦੇ ਨਾਲ ਇਹ ਵਾਲਾਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਵੀ ਕਰਦਾ ਹੈ। ਬਦਾਮ ਖਾਣ ਨਾਲ ਵਾਲ ਬਹੁਤ ਜਲਦੀ ਸਫੇਦ ਨਹੀਂ ਹੁੰਦੇ।
ਦਿਲ ਨੂੰ ਸਿਹਤਮੰਦ ਰਖਦੈ: ਇਹ ਤੁਹਾਡੇ ਦਿਲ ਲਈ ਵੀ ਬਹੁਤ ਵਧੀਆ ਹੈ।  ਖੋਜਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਬਦਾਮਾਂ ਦਾ ਸੇਵਨ ਦਿਲ ਦੇ ਦੌਰੇ ਦੇ ਖਤਰੇ  ਨੂੰ 50% ਘਟਾ ਦਿੰਦਾ ਹੈ।

ਭਾਰ ਕਾਬੂ 'ਚ: ਜੇ ਤੁਸੀਂ ਸਵੇਰੇ ਭਿੱਜੇ ਹੋਏ ਬਦਾਮ ਖਾਉਗੇ ਤਾਂ ਤੁਹਾਡੀ ਚਰਬੀ ਤੇਜ਼ੀ ਨਾਲ ਘੱਟ ਜਾਵੇਗੀ। ਇਹ ਇਸ ਲਈ ਹੈ ਕਿਉਂਕਿ ਇਸ ਵਿਚ ਮੌਜੂਦ ਮੋਨੋਸੈਚੁਰੇਟਿਡ ਚਰਬੀ ਤੁਹਾਡੀ ਭੁੱਖ ਨੂੰ ਰੋਕਣ ਅਤੇ ਤੁਹਾਡੇ ਪੇਟ ਨੂੰ ਲੰਮੇ ਸਮੇਂ ਤਕ ਭਰਿਆ ਰੱਖਣ ਦਾ ਅਹਿਸਾਸ ਦਿਵਾਉਂਦੀ ਹੈ। ਬਲੱਡ ਪ੍ਰੈਸ਼ਰ ਵਿਚ ਸੁਧਾਰ ਇਸ ਵਿਚ ਬਹੁਤ ਸਾਰਾ ਪੋਟਾਸ਼ੀਅਮ ਅਤੇ ਸੋਡੀਅਮ ਹੁੰਦਾ ਹੈ। ਇਹ ਸਾਡੇ ਸਰੀਰ ਵਿਚ ਖ਼ੂਨ ਸੰਚਾਰ ਨੂੰ ਬਣਾਈ ਰਖਦਾ ਹੈ।