ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਲਾਭਦਾਇਕ ਹੈ ਮੈਡੀਟੇਸ਼ਨ

ਏਜੰਸੀ

ਜੀਵਨ ਜਾਚ, ਸਿਹਤ

ਨਵੀਆਂ ਖੋਜਾਂ ਦੇ ਅਨੁਸਾਰ ਮੈਡੀਟੇਸ਼ਨ ਅਤੇ ਕਿਸੇ ਮੰਤਰ ਦਾ ਜਾਪ ਕਰਨ ਨਾਲ ਨਾ ਸਿਰਫ...

Maditation

ਚੰਡੀਗੜ੍ਹ: ਨਵੀਆਂ ਖੋਜਾਂ ਦੇ ਅਨੁਸਾਰ ਮੈਡੀਟੇਸ਼ਨ ਅਤੇ ਕਿਸੇ ਮੰਤਰ ਦਾ ਜਾਪ ਕਰਨ ਨਾਲ ਨਾ ਸਿਰਫ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਸਗੋਂ ਦਿਲ ਦੇ ਰੋਗਾਂ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ। ਇਕ ਖੋਜ ‘ਚ 60 ਵਿਅਕਤੀਆਂ ਨੇ ਮੈਡੀਟੇਸ਼ਨ ਕੀਤਾ ਅਤੇ ਦੇਖਿਆ ਕਿ ਕੁਝ ਮਹੀਨਿਆਂ ਤੱਕ ਉਨ੍ਹਾਂ ਦੀਆਂ ਨਾੜੀਆਂ ‘ਚ ਖੂਨ ਦਾ ਵੇਗ ਚੰਗਾ ਰਿਹਾ।

ਮਹਾਂਰਿਸ਼ੀ ਯੂਨੀਵਰਸਿਟੀ ਦੇ ਮਾਹਿਰ ਐਂਪੋਰੋ ਕੈਸਿਟੀਲੋ ਰਿਚਮੰਡ ਦੇ ਅਨੁਸਾਰ ਮੈਡੀਟੇਸ਼ਨ ਤਣਾਅ ਨੂੰ ਘੱਟ ਕਰਦਾ ਹੈ ਜਿਸ ਕਰਕੇ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ ਅਤੇ ਖੂਨ ਦੀਆਂ ਨਾੜੀਆਂ ਸਹੀ ਢੰਗ ਨਾਲ ਕਾਰਜ ਕਰਦੀਆਂ ਹਨ।

ਇਸ ਨਾਲ ਦਿਲ ਦੇ ਰੋਗੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਰੋਗੀਆਂ ਨੂੰ ਕਾਫੀ ਲਾਭ ਹੋਇਆ ਹੈ। ਰਿਸ਼ੀਆਂ ਮੁੰਨੀਆਂ ਅਤੇ ਸਾਧੂਆਂ ਨੂੰ ਮੈਡੀਟੇਸ਼ਨ ਦੀ ਇਸ ਸ਼ਕਤੀ ਦਾ ਗਿਆਨ ਸੀ ਇਸ ਲਈ ਉਹ ਜਾਪ ‘ਤੇ ਜ਼ੋਰ ਦਿੰਦੇ ਸਨ। ਹੁਣ ਆਧੁਨਿਕ ਵਿਗਿਆਨਕਾਂ ਨੇ ਵੀ ਮੈਡੀਟੇਸ਼ਨ ਦੀ ਮਹਿਮਾ ਨੂੰ ਜਾਣ ਲਿਆ ਹੈ।