ਚਾਹ ਨਾਲ ਕੰਟਰੋਲ ਕਰੋ ਹਾਈ ਬਲੱਡ ਪ੍ਰੈਸ਼ਰ ਲੈਵਲ
ਜਾਣੋ ਅਲਸੀ ਦੇ ਬੀਜ ਖਾਣ ਨਾਲ ਕਿਵੇਂ ਘਟ ਹੁੰਦਾ ਹੈ ਬਲੱਡ ਪ੍ਰੈਸ਼ਰ ਦਾ ਲੈਵਲ
ਨਵੀਂ ਦਿੱਲੀ: ਹਾਈ ਬਲੱਡ ਪ੍ਰੈਸ਼ਰ ਇਕ ਅਜਿਹੀ ਸਥਿਤੀ ਹੈ ਜਦੋਂ ਨਾੜਾਂ ਦੀ ਵਾਲਸ 'ਤੇ ਖ਼ੂਨ ਦਾ ਦਬਾਅ ਲਗਾਤਾਰ ਵਧਦਾ ਹੈ। ਬਲੱਡ ਪ੍ਰੈਸ਼ਰ ਕੀ ਹੈ? ਕਿਸ ਤਰ੍ਹਾਂ ਬਲੱਡ ਪ੍ਰੈਸ਼ਰ ਪ੍ਰਭਾਵਿਤ ਕਰ ਸਕਦਾ ਹੈ? ਅਸਲ ਵਿਚ ਸਾਡੀਆਂ ਨਾੜਾਂ 'ਤੇ ਪੈਣ ਵਾਲੇ ਖ਼ੂਨ ਦੇ ਦਬਾਅ ਨੂੰ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ। ਅੰਜੀਰ ਖਾਣ ਨਾਲ ਬਲੱਡ ਪ੍ਰੈਸ਼ਰ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਆਮ ਬਲੱਡ ਪ੍ਰੈਸ਼ਰ 120/90 ਦੇ ਕਰੀਬ ਹੁੰਦਾ ਹੈ ਅਤੇ 140/90 ਦੇ ਪਾਰ ਜਾਣ 'ਤੇ ਇਸ ਨੂੰ ਹਾਈ ਮੰਨਿਆ ਜਾਂਦਾ ਹੈ।
ਹਾਈ ਬਲੱਡ ਦੇ ਪ੍ਰੈਸ਼ਰ ਹਰ ਸਾਲ ਲੱਖਾਂ ਮਾਮਲੇ ਸਾਹਮਣੇ ਆਏ ਹਨ। ਇਹ ਬਿਮਾਰੀ ਹਮੇਸ਼ਾ ਲਈ ਵੀ ਹੋ ਸਕਦੀ ਹੈ ਅਤੇ ਕਈ ਸਾਲਾਂ ਤਕ ਵੀ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਅਲਸੀ ਸਭ ਤੋਂ ਵਧੀਆ ਸ੍ਰੋਤ ਮੰਨਿਆ ਗਿਆ ਹੈ। ਇਸ ਵਿਚ ਪੋਟੇਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ। ਯੂਏਐਸਡੀਏ ਅਨੁਸਾਰ 100 ਗ੍ਰਾਮ ਅਲਸੀ ਵਿਚ 813 ਮਿਲੀਗ੍ਰਾਮ ਪੋਟੇਸ਼ੀਅਮ ਹੁੰਦਾ ਹੈ। ਪੋਟੇਸ਼ੀਅਮ, ਸੋਡੀਅਮ ਦੇ ਪ੍ਰਭਾਵ ਨੂੰ ਘਟ ਕਰਦਾ ਹੈ।
ਇਸ ਦੇ ਨਾਲ ਹੀ ਅਲਸੀ ਵਿਚ ਫਾਇਬਰ ਵੀ ਹੁੰਦਾ ਹੈ ਜੋ ਕਿ ਪੇਟ ਲਈ ਲਾਭਦਾਇਕ ਬੈਕਟੀਰੀਆ ਨੂੰ ਵਧਾਉਂਦਾ ਹੈ। ਇਹੀ ਵਜ੍ਹਾ ਹੈ ਕਿ ਫਾਇਬਰ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਅਜਿਹਾ ਹੋਣ 'ਤੇ ਸ਼ਰੀਰ ਜ਼ਿਆਦਾ ਕੈਲੋਰੀ ਬਰਨ ਕਰਦਾ ਹੈ। ਅਲਸੀ ਦੇ ਬੀਜ ਵਿਚ ਓਮੇਗਾ-3 ਫ਼ੈਟੀ ਐਸਿਡ ਵੀ ਹੁੰਦਾ ਹੈ। ਓਮੇਗਾ-3 ਫ਼ੈਟੀ ਐਸਿਡ ਸਿਹਤਮੰਦ ਰੱਖਣ ਵਿਚ ਮਦਦ ਕਰਦਾ ਹੈ। ਇਸ ਦਾ ਸਭ ਤੋਂ ਵਧੀਆ ਸ੍ਰੋਤ ਹੈ ਸਮੁੰਦਰੀ ਮੱਛੀਆਂ।
ਜੋ ਲੋਕ ਸ਼ਾਕਾਹਾਰੀ ਹਨ ਉਹ ਇਸ ਦੀ ਥਾਂ ਅਲਸੀ ਦਾ ਇਸਤੇਮਾਲ ਕਰ ਸਕਦੇ ਹਨ ਕਿਉਂ ਕਿ ਇਸ ਵਿਚ ਵੀ ਓਮੇਗਾ-3 ਹੁੰਦਾ ਹੈ। ਇਹ ਦਿਲ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਸਿਹਤਮੰਦ ਦਿਲ ਲਈ ਇਕ ਜ਼ਰੂਰੀ ਪੋਸ਼ਕ ਤੱਤ ਹੈ। ਇਸ ਦੇ ਨਾਲ ਹੀ ਇਹ ਕੋਲੇਸਟ੍ਰਾਲ ਦੇ ਪੱਧਰ ਨੂੰ ਨਿਯੰਤਰਿਤ ਰੱਖਣ ਵਿਚ ਵੀ ਮਦਦ ਕਰਦਾ ਹੈ। ਇਸ ਨਾਲ ਦਿਲ ਸਹੀ ਤਰੀਕੇ ਨਾਲ ਕੰਮ ਕਰਦਾ ਹੈ ਜਿਸ ਨਾਲ ਨਾੜਾਂ 'ਤੇ ਵੀ ਦਬਾਅ ਘਟ ਪੈਂਦਾ ਹੈ।
ਅਲਸੀ ਦੀ ਚਾਹ ਵੀ ਬਣਾਈ ਜਾਂਦੀ ਹੈ। ਅਲਸੀ ਵਿਚ ਵਿਟਾਮਿਨ ਬੀ ਕੰਪਲੈਕਸ, ਕੈਲਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਈ, ਆਇਰਨ, ਪ੍ਰੋਟੀਨ, ਜ਼ਿੰਕ, ਪੋਟੈਸ਼ੀਅਮ, ਮੈਗਨੀਸ਼ੀਅਮ, ਮੈਗਨੀਜ਼, ਫਾਸਫੋਰਸ, ਕਾਪਰ, ਸੈਲੇਨਿਅਮ, ਫਾਇਬਰ, ਕੈਰੋਟੀਨ ਹੁੰਦੇ ਹਨ। ਜੋ ਕਿ ਸਿਹਤ ਲਈ ਬਹੁਤ ਚੰਗੇ ਮੰਨੇ ਜਾਂਦੇ ਹਨ।
ਅਲਸੀ ਦੀ ਚਾਹ ਬਣਾਉਣ ਲਈ ਸਮੱਗਰੀ
ਸਮੱਗਰੀ:- 1 ਚਮਚ ਅਲਸੀ ਦੇ ਬੀਜ, 1 ਕਪ ਪਾਣੀ, 1/2 ਚਮਚ ਸ਼ਹਿਦ
ਅਲਸੀ ਦੇ ਬੀਜ ਦੀ ਚਾਹ ਬਣਾਉਣ ਦੀ ਵਿਧੀ:- ਪਾਣੀ ਨੂੰ ਪਤੀਲੇ ਵਿਚ ਪਾ ਕੇ ਉਬਲਣ ਲਈ ਰੱਖ ਦਿਓ। ਹੁਣ ਇਸ ਵਿਚ ਅਲਸੀ ਦੇ ਬੀਜ ਪਾਓ। ਇਸ ਨੂੰ 4-5 ਮਿੰਟ ਤਕ ਉਬਲਣ ਦਿਓ। ਹੁਣ ਇਸ ਨੂੰ ਇਕ ਕੱਪ ਵਿਚ ਪਾਓ। ਇਸ ਵਿਚ ਮਿਠਾਸ ਲਈ ਸ਼ਹਿਦ ਪਾਓ। ਇਹ ਚਾਹ ਬਣ ਕੇ ਤਿਆਰ ਹੋ ਚੁੱਕੀ ਹੈ। ਇਸ ਨੂੰ ਹੁਣ ਪੀਤਾ ਜਾ ਸਕਦਾ ਹੈ।