ਇਸ ਪੌਦੇ ‘ਚ ਮਿਲੇ ਕੈਂਸਰ ਨੂੰ ਖਤਮ ਕਰਨ ਵਾਲੇ ਤੱਤ, ਜਾਪਾਨ ਦੇ ਵਿਗਿਆਨੀ ਪਹੁੰਚੇ GNDU

ਏਜੰਸੀ

ਜੀਵਨ ਜਾਚ, ਸਿਹਤ

ਜਪਾਨ ਦੀ ਡਾਈ ਲੈਬ ਨੇ ਜੀਐਨਡੀਯੂ ਦੇ ਨਾਲ ਕੀਤਾ ਸਮਝੌਤਾ 

File

ਅੰਮ੍ਰਿਤਸਰ- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓਟੈਕਨਾਲੌਜੀ ਵਿਭਾਗ ਨੇ ਜਾਪਾਨ ਦੀ ਇੰਟਰਨੈਸ਼ਨਲ ਲੈਬਾਰਟਰੀ ਫਾਰ ਐਡਵਾਂਸਡ ਬਾਇਓ-ਮੈਡੀਸਨ (AIST) ਦੇ ਸਹਿਯੋਗ ਨਾਲ ਅਸ਼ਵਗੰਧਾ ਵਿਚ ਅਜਿਹੇ ਹਿੱਸੇ ਪਾਏ ਹਨ ਜੋ ਕੈਂਸਰ ਵਰਗੀਆਂ ਦੁਰਲੱਭ ਬਿਮਾਰੀਆਂ ਦੇ ਖਾਤਮੇ ਲਈ ਸਮਰੱਥ ਹਨ। ਜਪਾਨ ਦੀ ਡਾਈ ਲੈਬ ਨੇ ਜੀਐਨਡੀਯੂ ਦੇ ਨਾਲ ਸਮਝੌਤਾ ਕੀਤਾ ਹੈ।

ਤਾਂ ਜੋ ਜੀਐਨਡੀਯੂ ਦੇ ਬਾਇਓਟੈਕਨਾਲੋਜੀ ਵਿਭਾਗ ਵਿੱਚ ਅਸ਼ਵਗੰਧਾ ਦੇ ਟਿਸ਼ੂ ਨੂੰ ਤਿਆਰ ਕੀਤੀ ਜਾ ਸਕੇ। ਜਿਸ ਵਿੱਚ ਕੈਂਸਰ ਨੂੰ ਖਤਮ ਕਰਨ ਲਈ ਕਾਫ਼ੀ ਸਾਰੇ ਤੱਤ ਹੁੰਦੇ ਹਨ। ਜੀਐਨਡੀਯੂ ‘ਚ ਪਹੁੰਚੀ ਜਾਪਾਨ ਦੀ ਵਿਗਿਆਨੀ ਡਾ.ਰੇਨੂੰ ਵਧਵਾ ਅਤੇ ਡਾ ਸੁਨੀਲ ਕੌਲ ਨੇ ਵੀਸੀ ਜਸਪਾਲ ਸਿੰਘ ਸੰਧੂ ਅਤੇ ਵਿਭਾਗ ਦੇ ਮੁਖੀ ਡਾ ਪ੍ਰਤਾਪ ਕੁਮਾਰ ਪੱਤੀ ਦੇ ਨਾਲ ਮੁਲਾਕਾਤ ਕੀਤੀ। 

ਡਾ.ਰੇਨੂੰ ਅਤੇ ਡਾ. ਕੌਲ ਨੇ ਕਿਹਾ ਕਿ ਅਸ਼ਵਗੰਧਾ ਇੱਕ ਬਹੁਤ ਹੀ ਲਾਹੇਵੰਦ ਪੌਦਾ ਹੈ, ਪਰ ਇਸ ਵਿੱਚ ਕੁਝ ਹਿੱਸੇ ਪਾਏ ਜਾਂਦੇ ਹਨ, ਜੋ ਕੈਂਸਰ ਸੈੱਲਾਂ ਨੂੰ ਮਾਰ ਦਿੰਦੇ ਹਨ। ਡਾ. ਰੇਨੂੰ ਵਧਵਾ ਨੇ ਕਿਹਾ ਕਿ ਉਨ੍ਹਾਂ ਦੀ ਖੋਜ 2003 ਤੋਂ ਚੱਲ ਰਹੀ ਹੈ। ਮਨੁੱਖੀ ਸਰੀਰ ਵਿਚ ਹੋਣ ਵਾਲੇ ਹਰ ਕਿਸਮ ਦੇ ਕੈਂਸਰ ਸੈੱਲ ਇਕੱਠੇ ਕੀਤੇ ਗਏ ਹਨ। ਫਿਰ ਉਨ੍ਹਾਂ ਦਾ ਅਸ਼ਵਗੰਧਾ ਦੇ ਅੰਦਰ ਪਾਏ ਗਏ ਵੱਖ-ਵੱਖ ਤੱਤਾਂ ਨਾਲ ਮੇਲ ਕੀਤਾ ਗਿਆ। 

ਇਹ ਪਾਇਆ ਕਿ ਅਸ਼ਵਗੰਧਾ ਦੇ ਅੰਦਰ ਮਿਲਿਆ ਵਿਦਾਫਰੀਨ-ਏ ਕੈਂਸਰ ਸੈੱਲਾਂ ਨੂੰ ਮਾਰ ਰਿਹਾ ਹੈ, ਕਿਉਂਕਿ ਅਸ਼ਵਗੰਧਾ ਦੀ ਖੇਤੀ ਬਹੁਤ ਸਾਰੀਆਂ ਥਾਵਾਂ ‘ਤੇ ਕੀਤੀ ਜਾਂਦੀ ਹੈ। ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਪ੍ਰਤਾਪ ਕੁਮਾਰ ਪੱਟੀ ਨੇ ਦੱਸਿਆ ਕਿ ਲੈਬ ਵਿਚ ਤਿਆਰ ਕੀਤੇ ਜਾਣ ਵਾਲੇ ਟਿਸ਼ੂ 25 ਡਿਗਰੀ ਤਾਪਮਾਨ ਵਿਚ ਤਿਆਰ ਕੀਤੇ ਜਾਂਦੇ ਹਨ। 

ਖੇਤਾਂ ਵਿੱਚ ਉਗਿਆ ਪੌਦਾ 45 ਡਿਗਰੀ ਵਿੱਚ ਵੀ ਤਿਆਰ ਕੀਤਾ ਜਾਂਦਾ ਹੈ। ਅਸ਼ਵਗੰਧਾ ਦੀ ਖੇਤੀ ਗਰਮੀਆਂ ਵਿੱਚ ਸ਼ੁਰੂ ਹੁੰਦੀ ਹੈ। ਲੈਬ ਵਿਚ ਤਾਪਮਾਨ ਤੇ ਨਿਯੰਤਰਣ ਪਾ ਕੇ ਇਸ ਪੌਦੇ ਦੇ ਟਿਸ਼ੂ ਤਿਆਰ ਕੀਤੇ ਜਾਂਦੇ ਹਨ। ਤਾਂ ਜੋ ਇਸ ਵਿਚ ਪਾਏ ਜਾਣ ਵਾਲੇ ਵਿਦਾਫੈਰਿਨ-ਏ ਨੂੰ ਨੁਕਸਾਨ ਨਾ ਪਹੁੰਚੇ।