ਅੰਮ੍ਰਿਤਸਰ 'ਚ ਬੁੱਤਾਂ ਦੀ ਭੰਨਤੋੜ ਦਾ ਮਾਮਲਾ ਗਰਮਾਇਆ, ਮੋਦੀ ਨੂੰ ਨੌਜਵਾਨ ਦੀ ਸ਼ਰੇਆਮ ਚਿਤਾਵਨੀ

ਏਜੰਸੀ

ਖ਼ਬਰਾਂ, ਪੰਜਾਬ

ਅਜਿਹੇ ਵਿਚ ਇੱਕ ਨੌਜਵਾਨ ਨੇ ਨਰਿੰਦਰ ਮੋਦੀ ਨੂੰ ਸਿਧੇ ਤੌਰ ਤੇ ਆਪਣਾ ਫੋਨ ਨੰਬਰ ਦੇ ਕੇ...

Amritsar Narendra Modi

ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਤੇ ਲੱਗੇ ਭੰਗੜੇ ਗਿੱਧੇ ਦੇ ਬੁੱਤਾਂ ਦੀ ਤੋੜਭੰਨ ਦਾ ਮਾਮਲਾ ਗਾਰਮਾਉਂਦਾ ਹੀ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਹੁਣ ਹੋਰ ਵੀ ਕਈ ਭਾਈਚਾਰੇ ਦੇ ਲੋਕ ਜੁੜਨੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਨੇ ਆਪਣਾ ਰੋਸ ਜ਼ਾਹਿਰ ਕੀਤਾ ਹੈ ਅਤੇ ਤੋੜਭੰਨ ਕਰਨ ਵਾਲੇ ਸਿੰਘਾਂ ਤੇ ਦਰਜ ਕੀਤੇ 307 ਦੇ ਪਰਚਿਆਂ ਦਾ ਸਖ਼ਤ ਵਿਰੋਧ ਕੀਤਾ ਹੈ।

ਅਜਿਹੇ ਵਿਚ ਇੱਕ ਨੌਜਵਾਨ ਨੇ ਨਰਿੰਦਰ ਮੋਦੀ ਨੂੰ ਸਿਧੇ ਤੌਰ ਤੇ ਆਪਣਾ ਫੋਨ ਨੰਬਰ ਦੇ ਕੇ ਚਿਤਾਵਨੀ ਦਿੱਤੀ ਕਿ ਸਾਡੇ ਨਾਲ ਬਣਾਕੇ ਚੱਲੇ ਨਹੀਂ ਤਾਂ। ਦੱਸ ਦਈਏ ਕਿ ਸਿੰਘਾਂ ਵਲੋਂ ਬੁੱਤਾਂ ਦੀ ਤੋੜਭੰਨ ਕਰਨ ਤੇ ਉਨ੍ਹਾਂ ਉੱਪਰ 307 ਦੇ ਪਰਚੇ ਦਰਜ ਕੀਤੇ ਗਏ ਜਿਨ੍ਹਾਂ ਨੂੰ ਹਟਾਉਣ ਲਈ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਰੋਸ ਪਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਸਿੱਖ ਜਥੇਬੰਦੀਆਂ ਨਾਲ ਕਾਫੀ ਹੋਰ ਭਾਈਚਾਰੇ ਦੇ ਲੋਕ ਵੀ ਜੁੜਨੇ ਸ਼ੁਰੂ ਹੋ ਗਏ ਹਨ।

ਦਸ ਦਈਏ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਕਹਾਉਣ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਸਰ ਕਈ ਗੱਲਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿਚ ਰਹਿੰਦੀ ਹੈ। ਹੁਣ ਅੰਮ੍ਰਿਤਸਰ ਸਥਿਤ ਹੈਰੀਟੇਜ਼ ਸਟ੍ਰੀਟ ਵਿਚਲੇ ਗਿੱਧੇ ਭੰਗੜੇ ਦੇ ਬੁੱਤਾਂ ਨੂੰ ਲੈ ਕੇ ਵੀ ਸ਼੍ਰੋਮਣੀ ਕਮੇਟੀ 'ਤੇ ਉਂਗਲ ਉਠਣੀ ਸ਼ੁਰੂ ਹੋ ਗਈ ਐ ਕਿ ਅੱਜ ਇਨ੍ਹਾਂ ਬੁੱਤਾਂ ਦਾ ਵਿਰੋਧ ਕਰਨ ਵਾਲੀ ਸ਼੍ਰੋਮਣੀ ਕਮੇਟੀ ਉਦੋਂ ਕਿੱਥੇ ਸੁੱਤੀ ਪਈ ਸੀ ਜਦੋਂ ਅਕਾਲੀ ਸਰਕਾਰ ਵੇਲੇ ਇਹ ਬੁੱਤ ਇੱਥੇ ਲਗਾਏ ਗਏ ਸਨ।

ਹੈਰਾਨੀ ਦੀ ਗੱਲ ਇਹ ਵੀ ਐ ਕਿ ਹੋਰਨਾਂ ਸਿੱਖ ਜਥੇਬੰਦੀਆਂ ਵੱਲੋਂ ਵੀ ਉਦੋਂ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਨਹੀਂ ਉਠਾਇਆ ਗਿਆ। ਜੇ ਕੁੱਝ ਜਥੇਬੰਦੀਆਂ ਨੇ ਮਸਲਾ ਉਠਾਇਆ ਵੀ ਸੀ ਤਾਂ ਉਹ ਕਾਵਾਂ ਰੌਲੀ ਰੋਲ ਦਿੱਤਾ ਗਿਆ ਪਰ ਅੱਜ ਉਹੀ ਸ਼੍ਰੋਮਣੀ ਕਮੇਟੀ ਪੰਜਾਬ ਸਰਕਾਰ ਨੂੰ ਇਹ ਆਖ ਰਹੀ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਫੈਸਲਾ ਲਿਆ ਜਾਵੇ। 2019 'ਚ ਸਿੱਖ ਸਦਭਾਵਨਾ ਦਲ ਦੇ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਬੁੱਤਾਂ ਦਾ ਜਮ ਕੇ ਵਿਰੋਧ ਕੀਤਾ ਗਿਆ ਸੀ।

ਇਹ ਅੱਜ ਤੱਕ ਲਗਾਤਾਰ ਕੀਤਾ ਜਾ ਰਿਹਾ ਹੈ ਪਰ ਉਸ ਸਮੇਂ ਸ਼੍ਰੋਮਣੀ ਕਮੇਟੀ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਭਾਈ ਵਡਾਲਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੁਨਿਆਵੀ ਗੀਤਾਂ ਨੂੰ ਥਾਂ ਨਹੀਂ ਦਿੱਤੀ ਸਗੋਂ ਸਿਖ ਸਭਿਆਚਾਰ ਦਿੱਤੇ ਹਨ। ਵਿਰਾਸਤ-ਏ-ਖਾਲਸਾ ਵਿਚ ਵੀ ਹੀਰ-ਰਾਂਝੇ ਦੇ ਗਾਣੇ ਚਲਦੇ ਹਨ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਨੌਜੁਆਨਾਂ ਵੱਲੋਂ ਗਿੱਧੇ, ਭੰਗੜੇ ਦੇ ਬੁੱਤਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਦੇਖਣਾ ਹੋਵੇਗਾ ਕਿ ਇਹ ਮਾਮਲਾ ਅੱਗੇ ਕੀ ਰੂਪ ਅਖਤਿਆਰ ਕਰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।