ਸੌਣ ਤੋਂ ਪਹਿਲਾਂ ਪਾਣੀ ਪੀਣ ਦੇ ਹਨ ਕਈ ਫਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਿਹਤ ਮਾਹਿਰਾਂ ਅਨੁਸਾਰ ਸਵੇਰੇ ਉੱਠਣ ਸਾਰ ਗਰਮ ਪਾਣੀ ਪੀਣਾ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਹ ਸਰੀਰ 'ਚੋਂ ਅਨੇਕਾ ਰੋਗਾਂ ਨੂੰ ਬਾਹਰ ਕੱਢਣ ਦੀ ਸਮਰੱਥਾ ਰੱਖਦਾ ਹੈ।

Drink warm water before bed for a health living

ਪਾਣੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ ਪਰ ਜੇ ਰੋਜ਼ਾਨਾ ਦਿਨ 'ਚ 3 ਤੋਂ 4 ਵਾਰ ਕੋਸੇ ਪਾਣੀ ਦੀ ਵਰਤੋਂ ਕੀਤੀ ਜਾਵੇ ਤਾਂ ਤੁਸੀਂ ਖੁਦ ਨੂੰ ਕਈ ਬੀਮਾਰੀਆਂ ਤੋਂ ਬਚਾ ਸਕਦੇ ਹੋ। ਇਹ ਸਰੀਰ 'ਚੋਂ ਅਨੇਕਾ ਰੋਗਾਂ ਨੂੰ ਬਾਹਰ ਕੱਢਣ ਦੀ ਸਮਰੱਥਾ ਰੱਖਦਾ ਹੈ।

ਸਿਹਤ ਮਾਹਿਰਾਂ ਅਨੁਸਾਰ ਸਵੇਰੇ ਉੱਠਣ ਸਾਰ ਗਰਮ ਪਾਣੀ ਪੀਣਾ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਗਰਮ ਪਾਣੀ ਸਾਰੇ ਸਰੀਰਿਕ ਅੰਗਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਠੰਡਾ ਪਾਣੀ ਕਈ ਮਹੱਤਵਪੂਰਨ ਪੋਸ਼ਟਿਕ ਤੱਤਾਂ ਰਹਿਤ ਹੁੰਦਾ ਹੈ। ਸੋਣ ਤੋਂ ਪਹਿਲਾਂ ਇਕ ਗਿਲਾਸ ਗਰਮ ਪਾਣੀ ਪੀਣ ਨਾਲ ਸਿਹਤ ਅਤੇ ਸੁੰਦਰਤਾ ਨੂੰ ਫਾਇਦਾ ਹੁੰਦਾ ਹੈ।

ਗਰਮ ਪਾਣੀ ਦੇ ਅਨੇਕਾਂ ਲਾਭ ਹਨ।

ਚਿੰਤਾ ਅਤੇ ਉਦਾਸੀ- ਕਈ ਸਟਡੀਜ਼ ਤੋਂ ਪਤਾ ਚੱਲਦਾ ਹੈ ਕਿ ਸਰੀਰ ਵਿਚ ਪਾਣੀ ਦੀ ਕਮੀ ਤਣਾਅ ਦੇ ਪੱਧਰ ਅਤੇ ਉਦਾਸੀ ਨੂੰ ਜਨਮ ਦਿੰਦੀ ਹੈ। ਇਹ ਨੀਂਦ ਨੂੰ ਨਕਾਰਾਤਮਕ ਰੂਪ ਵਿਚ ਪ੍ਰਭਾਵਿਤ ਕਰਦੀ ਹੈ। ਦਿਨ ਦੇ ਅੰਤ ਵਿਚ ਗਰਮ ਪਾਣੀ ਪੀਣ ਨਾਲ ਸਰੀਰ ਦਾ ਜਲ ਪੱਧਰ ਬਰਕਰਾਰ ਰਹਿੰਦਾ ਹੈ ।

ਜ਼ਹਿਰੀਲੇ ਪਦਾਰਥਾਂ ਦੀ ਮੁਕਤੀ- ਗਰਮ ਪਾਣੀ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਵਧਾਉਂਦਾ ਹੈ ਅਤੇ ਪਸੀਨਾ ਪੈਦਾ ਕਰਦਾ ਹੈ, ਜਿਸ ਨਾਲ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ ਅਤੇ ਸਰੀਰ ਨੂੰ ਜ਼ਹਿਰੀਲੇ ਪਦਾਰਥਾਂ ਤੋਂ ਛੁਟਕਾਰਾ ਮਿਲਦਾ ਹੈ। ਸੋਣ ਤੋਂ ਪਹਿਲਾਂ ਗਰਮ ਪਾਣੀ ਪੀਣ ਨਾਲ ਸਕਿੱਨ ਵੀ ਵਧੀਆ ਰਹਿੰਦੀ ਹੈ।

ਡਾਈਜੈਸ਼ਨ- ਗਰਮ ਪਾਣੀ ਪਾਚਨ ਪ੍ਰਣਾਲੀ ਵਿਚ ਅਣਚਾਹੇ ਭੋਜਨ ਨੂੰ ਹਟਾ ਕੇ ਪਾਚਨ ਪ੍ਰਣਾਲੀ ਨੂੰ ਬਿਹਤਰ ਬਣਾਉਂਦਾ ਹੈ। ਰਾਤ ਸਮੇਂ ਪਾਚਨ ਪ੍ਰਣਾਲੀ ਸਭ ਤੋਂ ਜ਼ਿਆਦਾ ਕਮਜ਼ੋਰ ਹੁੰਦੀ ਹੈ ਅਜਿਹੇ ਵਿਚ ਗਰਮ ਪਾਣੀ ਪੀਣ ਨਾਲ ਭੋਜਨ ਜਲਦੀ ਪਚਦਾ ਹੈ।

ਵਜ਼ਨ ਘਟਾਉਣ ਵਿਚ ਕਰਦਾ ਹੈ ਮਦਦ- ਗਰਮ ਪਾਣੀ ਰਾਤ ਦੇ ਸਮੇਂ ਭੋਜਨ ਨੂੰ ਜਲਦੀ ਡਾਈਜੈਸਟ ਕਰਨ ਵਿਚ ਮਦਦ ਕਰਦਾ ਹੈ, ਜਿਸ ਨਾਲ ਵਜ਼ਨ ਤੇਜ਼ੀ ਨਾਲ ਘਟਦਾ ਹੈ।

ਪੋਸ਼ਣ ਵਿਗਿਆਨੀ ਵੀ ਇਸ ਗੱਲ ਦਾ ਸਮਰਥਨ ਕਰਦੇ ਹਨ ਕਿ ਗਰਮ ਪਾਣੀ ਤੁਹਾਡੀ ਸਿਹਤ ਲਈ ਬਹੁਤ ਵਧੀਆ ਹੈ।