ਤੇਜ਼ ਦਿਮਾਗ਼ ਅਤੇ ਚੰਗੀ ਯਾਦਦਾਸ਼ਤ ਲਈ ਖ਼ੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹਰ ਕੋਈ ਤੇਜ਼ ਦਿਮਾਗ਼ ਅਤੇ ਯਾਦਦਾਸ਼ਤ ਚੰਗੀ ਰਖਣਾ ਚਾਹੁੰਦਾ ਹੈ

File

ਹਰ ਕੋਈ ਤੇਜ਼ ਦਿਮਾਗ਼ ਅਤੇ ਯਾਦਦਾਸ਼ਤ ਚੰਗੀ ਰਖਣਾ ਚਾਹੁੰਦਾ ਹੈ। ਪਰ ਕੀ ਤੁਸੀਂ ਚੀਜ਼ਾਂ ਨੂੰ ਰੱਖ ਕੇ ਭੁੱਲ ਜਾਂਦੇ ਹੋ ਜਾਂ ਪ੍ਰੀਖਿਆਵਾਂ ਵਿਚ ਘੱਟ ਨੰਬਰ ਆਉਂਦੇ ਹਨ। ਇਹ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ ਅਤੇ ਇਸ ਪਿੱਛੇ ਖਾਣ ਪੀਣ ਦੀ ਕਮੀ ਵੀ ਜ਼ਿੰਮੇਵਾਰ ਹੋ ਸਕਦੀ ਹੈ। ਤੁਸੀਂ ਇਨ੍ਹਾਂ ਚੀਜ਼ਾਂ ਨੂੰ ਅਪਣੇ ਖਾਣੇ ਵਿਚ ਸ਼ਾਮਲ ਕਰ ਕੇ ਤੇਜ਼ ਦਿਮਾਗ਼ ਅਤੇ ਯਾਦਦਾਸ਼ਤ ਪ੍ਰਾਪਤ ਕਰ ਸਕਦੇ ਹੋ।

ਮੱਛੀ: ਚਰਬੀਵਾਲੀ ਮੱਛੀ ਜਿਵੇਂ ਕਿ ਸਾਲੋਮਨ, ਟਯੂਨਾ ਜਾਂ ਕਾਡ ਓਮੇਗਾ-3 ਫ਼ੈਟੀ ਐਸਿਡ ਦੇ ਚੰਗੇ ਸਰੋਤ ਹਨ। ਓਮੇਗਾ-3 ਯਾਦਦਾਸ਼ਤ ਨੂੰ ਵਧਾਉਣ ਅਤੇ ਮੂਡ ਨੂੰ ਬਿਹਤਰ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਸਾਡਾ ਸਰੀਰ ਓਮੇਗਾ-3 ਫ਼ੈਟੀ ਐਸਿਡ ਪੈਦਾ ਨਹੀਂ ਕਰ ਸਕਦਾ, ਓਮੇਗਾ-3 ਫ਼ੈਟੀ ਐਸਿਡ ਦਿਮਾਗ਼ ਲਈ ਮਹੱਤਵਪੂਰਣ ਪੋਸ਼ਕ ਤੱਤ ਹਨ। ਇਸ ਲਈ  ਇਨ੍ਹਾਂ ਫ਼ੈਟੀ ਐਸਿਡ ਨਾਲ ਭਰਪੂਰ ਭੋਜਨ ਨੂੰ ਖ਼ੁਰਾਕ ਵਿਚ ਸ਼ਾਮਲ ਕਰਨਾ ਚਾਹੀਦਾ ਹੈ।

ਹਰੀਆਂ ਪੱਤੇਦਾਰ ਸਬਜ਼ੀਆਂ: ਆਮ ਤੌਰ 'ਤੇ ਹਰੀਆਂ ਸਬਜ਼ੀਆਂ ਸਮੁੱਚੀ ਸਿਹਤ ਲਈ ਬਹੁਤ ਵਧੀਆ ਹਨ। ਪੌਸ਼ਟਿਕ ਮਾਹਰ ਨਮੀ ਅਗਰਵਾਲ ਅਨੁਸਾਰ ਪਾਲਕ, ਕੇਲੇ, ਬ੍ਰੋਕਲੀ ਅਤੇ ਹੋਰ ਪੱਤੇਦਾਰ ਹਰੀਆਂ ਸਬਜ਼ੀਆਂ ਤੇਜ਼ ਦਿਮਾਗ਼ ਲਈ ਸਹਾਇਕ ਹਨ। ਕੁੱਝ ਹੋਰ ਸਬਜ਼ੀਆਂ ਜਿਵੇਂ ਟਮਾਟਰ ਹੋਰ ਵੀ ਵਧੀਆ ਹਨ, ਇਥੋਂ ਤਕ ਕਿ ਬਲਿਊਬੇਰੀ, ਰਸਬੇਰੀ ਅਤੇ ਬਲੈਕਬੇਰੀ ਐਂਟੀਆਕਸੀਡੈਂਟਾਂ ਨਾਲ ਭਰੀਆਂ ਹੋਈਆਂ ਹਨ ਜੋ ਦਿਮਾਗੀ ਸਿਹਤ ਨੂੰ ਕਾਇਮ ਰੱਖਣ ਵਿਚ ਸਹਾਇਤਾ ਕਰ ਸਕਦੀਆਂ ਹਨ।

ਕੌਫ਼ੀ: ਕੌਫ਼ੀ ਤੁਹਾਡੇ ਮੂਡ ਨੂੰ ਚੰਗਾ ਰੱਖਣ ਅਤੇ ਤੁਹਾਨੂੰ ਕਿਰਿਆਸ਼ੀਲ ਰੱਖਣ ਵਿਚ ਸਹਾਇਤਾ ਕਰ ਸਕਦੀ ਹੈ। ਕੌਫ਼ੀ ਕੈਫ਼ੀਨ ਅਤੇ ਐਂਟੀਆਕਸੀਡੈਂਟ ਗੁਣਾਂ ਕਾਰਨ ਅਲਜ਼ਾਈਮਰ ਵਰਗੀਆਂ ਬੀਮਾਰੀਆਂ ਤੋਂ ਵੀ ਤੁਹਾਡੀ ਰਖਿਆ ਕਰ ਸਕਦੀ ਹੈ।

ਮਸਾਲੇ: ਕੁੱਝ ਜੜ੍ਹੀ ਬੂਟੀਆਂ ਅਤੇ ਮਸਾਲੇ ਐਂਟੀਆਕਸੀਡੈਂਟਾਂ ਦਾ ਇਕ ਚੰਗਾ ਸਰੋਤ ਹਨ ਅਤੇ ਦਿਮਾਗ਼ ਦੀ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਣ ਵਿਚ ਸਹਾਇਤਾ ਕਰ ਸਕਦੇ ਹਨ। ਕੁੱਝ ਹੋਰ ਜੜ੍ਹੀ ਬੂਟੀਆਂ ਅਤੇ ਮਸਾਲੇ ਜਿਵੇਂ ਹਲਦੀ, ਦਾਲ ਚੀਨੀ ਅਤੇ ਅਦਰਕ ਵੀ ਐਂਟੀਆਕਸੀਡੈਂਟਸ ਨਾਲ ਭਰਪੂਰ ਹਨ ਜੋ ਦਿਮਾਗ਼ ਵਿਚ ਨੁਕਸਾਨਦੇਹ ਸੋਜ਼ਸ਼ ਨੂੰ ਘਟਾਉਣ ਵਿਚ ਵੀ ਮਦਦਗਾਰ ਹਨ।
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।