ਵਾਲਾਂ 'ਚ ਜ਼ਿਆਦਾ ਤੇਲ ਲਗਾਉਣਾ ਹੁੰਦੈ ਨੁਕਸਾਨਦਾਇਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜੇਕਰ ਤੁਸੀਂ ਸੋਚਦੇ ਹੈ ਕਿ ਜ਼ਿਆਦਾ ਤੇਲ ਲਗਾਉਣ ਨਾਲ ਤੁਹਾਡੇ ਵਾਲ ਘਨੇ ਅਤੇ ਕਾਲੇ ਰਹਿਣਗੇ ਤਾਂ ਹੋ ਸਕਦਾ ਤੁਹਾਡੀ ਇਹ ਸੋਚ ਗਲਤ ਵੀ ਸਾਬਤ ਹੋ ਸਕਦੀ ਹੈ। ਹੁਣ ਤੁਸੀਂ...

hair oil

ਜੇਕਰ ਤੁਸੀਂ ਸੋਚਦੇ ਹੋ ਕਿ ਜ਼ਿਆਦਾ ਤੇਲ ਲਗਾਉਣ ਨਾਲ ਤੁਹਾਡੇ ਵਾਲ ਘਨੇ ਅਤੇ ਕਾਲੇ ਰਹਿਣਗੇ ਤਾਂ ਤੁਹਾਡੀ ਇਹ ਸੋਚ ਗਲਤ ਵੀ ਸਾਬਤ ਹੋ ਸਕਦੀ ਹੈ। ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਅਸੀਂ ਕੀ ਕਹਿ ਰਹੇ ਹਾਂ, ਪਰ ਇਹ ਸੱਚ ਹੈ। ਜ਼ਿਆਦਾ ਤੇਲ ਲਗਾਉਣਾ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਦਸਦੇ ਹਾਂ ਕਿ ਜ਼ਿਆਦਾ ਤੇਲ ਲਗਾਉਣ ਨਾਲ ਕੀ ਕੀ ਨੁਕਸਾਨ ਹੋ ਸਕਦੇ ਹਨ।

ਵਾਲਾਂ ਨੂੰ ਸਾਫ਼ ਕਰਨ ਵਿਚ ਪਰੇਸ਼ਾਨੀ : ਤੁਹਾਨੂੰ ਕਦੇ ਵੀ ਜ਼ਿਆਦਾ ਸਮੇਂ ਤੱਕ ਅਪਣੇ ਵਾਲਾਂ ਵਿਚ ਤੇਲ ਨਹੀਂ ਲਗਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਹਾਡੇ ਸਿਰ ਵਿਚ ਤੇਲ ਜਮ੍ਹਾਂ ਹੋ ਜਾਂਦਾ ਹੈ ਅਤੇ ਸ਼ੈਂਪੂ ਕਰਦੇ ਸਮੇਂ ਵੀ ਉਹ ਅਸਾਨੀ ਨਾਲ ਨਿਕਲ ਨਹੀਂ ਪਾਉਂਦਾ ਹੈ।

ਸਿਰ ਵਿਚ ਪਿੰਪਲਸ ਹੋਣਾ : ਅਸਲ ਵਿਚ ਸਾਡੇ ਵਾਲਾਂ ਦੇ ਅੰਦਰ ਸਿਰ ਦੀ ਚਮੜੀ ਕੁਦਰਤੀ ਤੌਰ 'ਤੇ ਕੁੱਝ ਮਾਤਰਾ ਵਿਚ ਕੁਦਰਤੀ ਤੇਲ ਪੈਦਾ ਕਰਦੀ ਹੈ। ਜਿਸ ਦੀ ਮਦਦ ਨਾਲ ਸਿਰ ਵਿਚ ਨਮੀ ਬਣੀ ਰਹਿੰਦੀ ਹੈ ਅਤੇ ਜੇਕਰ ਅਸੀਂ ਹਰ ਸਮਾਂ ਜ਼ਿਆਦਾ ਤੇਲ ਦੀ ਵਰਤੋਂ ਕਰਦੇ ਹੋ, ਤਾਂ ਇਸ ਨਾਲ ਸਿਰ ਦੇ ਅੰਦਰ ਜ਼ਿਆਦਾ ਨਮੀ ਹੋ ਜਾਵੇਗੀ। ਜਿਸ ਦੇ ਕਾਰਨ ਸਿਰ ਦੀ ਚਮੜੀ ਵਿਚ ਫੋੜੇ ਫਿੰਸੀ ਹੋਣ ਦੀ ਸੰਭਾਵਨਾ ਰਹਿੰਦੀ ਹੈ। 

ਚਿਹਰੇ 'ਤੇ ਮੁਹਾਸਿਆਂ ਦੀ ਵਜ੍ਹਾ : ਤੁਹਾਡੀ ਚਮੜੀ ਜੇਕਰ ਆਇਲੀ ਹੈ ਤਾਂ ਤੁਹਾਨੂੰ ਅਪਣੇ ਸਿਰ 'ਤੇ ਜ਼ਿਆਦਾ ਸਮੇਂ ਤੇਲ ਨਹੀਂ ਲਗਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਹਾਡੇ ਚਿਹਰੇ 'ਤੇ ਵੀ ਪਿੰਪਲਸ ਨਿਕਲ ਆਉਂਦੇ ਹਨ। ਅਸਲ ਵਿਚ ਜਦੋਂ ਤੁਸੀਂ ਅਪਣੇ ਸਿਰ 'ਤੇ ਤੇਲ ਲਗਾਉਂਦੇ ਹੋ ਤਾਂ ਇਸ ਦੀ ਕੁੱਝ ਮਾਤਰਾ ਤੁਹਾਡੇ ਚਿਹਰੇ 'ਤੇ ਵੀ ਲੱਗ ਜਾਂਦੀ ਹੈ ਅਤੇ ਤੁਹਾਡੇ ਚਿਹਰੇ 'ਤੇ ਗੰਦਗੀ ਜਮ੍ਹਾਂ ਹੋ ਜਾਂਦੀ ਹੈ। 

ਸਕੈਲਪ ਦਾ ਕਮਜ਼ੋਰ ਹੋਣਾ : ਜੇਕਰ ਤੁਸੀਂ ਤੇਲ ਲਗਾ ਕੇ ਘਰ ਤੋਂ ਬਾਹਰ ਜਾਂਦੇ ਹੋ ਤਾਂ ਤੁਹਾਡੇ ਵਾਲਾਂ ਵਿਚ ਮਿੱਟੀ ਜਮ੍ਹਾਂ ਹੋ ਜਾਂਦੀ ਹੈ। ਜਿਸ ਕਾਰਨ ਤੁਹਾਡੇ ਵਾਲਾਂ ਦੀਆਂ ਜੜ ਤੋਂ ਕਮਜ਼ੋਰ ਹੋ ਜਾਂਦੇ ਹਨ ਅਤੇ ਤੁਹਾਡੇ ਵਾਲ ਜਲਦੀ ਹੀ ਝੜਨ ਲਗਦੇ ਹਨ। 

ਗੰਦਗੀ ਦੇ ਕਾਰਨ ਵਾਲਾਂ ਦਾ ਟੁੱਟਨਾ : ਤੁਸੀਂ ਅਪਣੇ ਵਾਲਾਂ ਵਿਚ ਸਿਰਫ਼ ਉਨ੍ਹਾਂ ਹੀ ਤੇਲ ਲਗਾਓ ਜਿਨ੍ਹਾਂ ਦੀ ਤੁਹਾਡੇ ਵਾਲ ਉਸ ਦੀ ਚਿਕਨਾਈ ਨੂੰ ਅਸਾਨੀ ਨਾਲ, ਜੇਕਰ ਤੁਸੀਂ ਜ਼ਿਆਦਾ ਤੇਲ ਲਗਾਉਂਦੇ ਹਨ ਤਾਂ ਤੇਲ ਤੁਹਾਡੇ ਵਾਲਾਂ ਵਿਚ ਜਮ ਜਾਂਦਾ ਹੈ। ਇਸ ਤੋਂ ਇਲਾਵਾ ਤੁਹਾਡੇ ਸਿਰ ਵਿਚ ਵੀ ਬਹੁਤ ਜ਼ਿਆਦਾ ਗੰਦਗੀ ਜਮ ਜਾਂਦੀ ਅਤੇ ਤੁਹਾਡੇ ਵਾਲ ਟੁੱਟ ਕੇ ਡਿੱਗਣ ਲਗਦੇ ਹਨ।