ਇਸ ਸਬਜ਼ੀ ਦੇ ਜੂਸ ਦਾ ਰੋਜ਼ਾਨਾ ਸੇਵਨ ਤੁਹਾਡੇ ਚਿੱਟੇ ਵਾਲਾਂ ਨੂੰ ਜਡ਼ ਤੋਂ ਕਰੇਗਾ ਕਾਲਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੱਦੂ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੈ। ਲੋਕ ਇਸ ਨੂੰ ਇਕ ਹੋਰ ਨਾਮ ਨਾਲ ਜਾਣਦੇ ਹਨ ਉਹ ਹੈ ਪੇਠਾ। ਇਸ ਦਾ ਇਸਤੇਮਾਲ ਅਕਸਰ ਸਬਜ਼ੀ, ਬਰਫ਼ੀ ਅਤੇ ਰਾਇਤਾ ਬਣਾਉਣ ਲਈ ਕੀਤਾ...

Pumpkin juice

ਕੱਦੂ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੈ। ਲੋਕ ਇਸ ਨੂੰ ਇਕ ਹੋਰ ਨਾਮ ਨਾਲ ਜਾਣਦੇ ਹਨ ਉਹ ਹੈ ਪੇਠਾ। ਇਸ ਦਾ ਇਸਤੇਮਾਲ ਅਕਸਰ ਸਬਜ਼ੀ, ਬਰਫ਼ੀ ਅਤੇ ਰਾਇਤਾ ਬਣਾਉਣ ਲਈ ਕੀਤਾ ਜਾਂਦਾ ਹੈ। ਆਯੁਰਵੈਦ ਦੇ ਜਾਣਕਾਰਾਂ ਮੁਤਾਬਕ ਕੱਦੂ ਵਿਚ ਬਹੁਤ ਸਾਰੇ ਲਾਭਕਾਰੀ ਤੱਤ ਮੌਜੂਦ ਹੁੰਦੇ ਹਨ। ਇਸ ਲਈ ਇਸ ਨੂੰ ਜ਼ਿਆਦਾ ਪਕਾਉਣ ਤੋਂ ਬਚਣਾ ਚਾਹਿਦਾ ਕਿਉਂਕਿ ਇਹ ਤੱਤ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੇ ਹਨ।

ਕੱਦੂ ਦੇ ਸੇਵਨ ਦੀ ਸਲਾਹ ਕਈ ਤਰ੍ਹਾਂ ਦੀਆਂ ਬੀਮਾਰੀਆਂ 'ਚ ਦਿਤੀ ਜਾਂਦੀ ਹੈ। ਕੱਦੂ ਖਾਣ ਦੇ ਫ਼ਾਇਦੇ ਅਜਿਹੇ ਹਨ ਕਿ ਤੁਸੀਂ ਵੀ ਖਾਣ ਲੱਗਣਗੇ। ਸਵੇਰੇ ਇਕ ਗਲਾਸ ਕੱਦੂ ਦਾ ਜੂਸ ਪੀਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਵਾਲਾਂ ਦੇ ਚਿੱਟੇ ਹੋਣ ਦੀ ਮੁਸ਼ਕਿਲ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਭੱਜਦੌੜ ਭਰੀ ਜ਼ਿੰਦਗੀ ਵਿਚ ਕੰਮ ਦੇ ਤਨਾਅ ਤੋਂ ਬੱਚ ਪਾਉਣਾ ਬਹੁਤ ਮੁਸ਼ਕਲ ਹੈ। ਨਾਲ ਹੀ ਖ਼ਰਾਬ ਖਾਣ-ਪੀਣ ਇਸ ਪਰੇਸ਼ਾਨੀ ਨੂੰ ਦੁੱਗਣਾ ਕਰ ਦਿੰਦੀ ਹੈ।

ਕੱਦੂ 'ਚ ਮੌਜੂਦ ਪਾਣੀ ਦੀ ਮਾਤਰਾ ਸਰੀਰ ਨੂੰ ਤਰੋਤਾਜ਼ਾ ਰੱਖਣ ਦਾ ਕੰਮ ਕਰਦੀ ਹੈ, ਜਿਸ ਨਾਲ ਤਨਾਅ 'ਚ ਬਹੁਤ ਰਾਹਤ ਮਿਲਦੀ ਹੈ, ਕਈ ਸਾਰੇ ਨਿਊਟ੍ਰਿਐਂਟਸ ਸਰੀਰ ਨੂੰ ਅੰਦਰੂਨੀ ਰੂਪ ਨਾਲ ਬਹੁਤ ਤਾਕਤ ਦਿੰਦੇ ਹਨ, ਜਿਸ  ਨਾਲ ਤਨਾਅ ਅਤੇ ਚਿੰਤਾ ਵਰਗੀ ਪਰੇਸ਼ਾਨੀਆਂ ਤੋਂ ਬਹੁਤ ਰਾਹਤ ਮਿਲਦੀ ਹੈ। ਕਬਜ਼ ਵਰਗੀ ਸਮੱਸਿਆ ਤੋਂ ਜੂਝ ਰਹੇ ਮਰੀਜ਼ਾਂ ਲਈ ਕੱਦੂ ਖਾਣਾ ਬਹੁਤ ਹੀ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ 'ਚ ਮੌਜੂਦ ਰੇਸ਼ੇ ਢਿੱਡ ਦੀ ਅੰਦਰੂਨੀ ਸਫ਼ਾਈ ਕਰਦਾ ਹੈ। ਨਾਲ ਹੀ ਐਸਿਡਿਟੀ ਦੀ ਸਮੱਸਿਆ ਹੋਣ 'ਤੇ ਕੱਦੂ ਦਾ ਜੂਸ ਪੀਣਾ ਬਹੁਤ ਹੀ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ।

ਕੱਦੂ ਖਾ ਕੇ ਸਰੀਰ ਨੂੰ ਠੰਡਾ ਰੱਖਿਆ ਜਾ ਸਕਦਾ ਹੈ। ਨਾਲ ਹੀ ਇਸ ਦਾ ਜੂਸ ਪਿਸ਼ਾਬ ਕਰਦੇ ਸਮੇਂ ਹੋ ਰਹੀ ਜਲਨ ਦੀ ਸਮੱਸਿਆ ਨੂੰ ਵੀ ਬਹੁਤ ਦੂਰ ਕਰਦਾ ਹੈ। ਕੱਦੂ ਦਾ ਜੂਸ ਢਿੱਡ ਦੀ ਅੰਦਰੂਨੀ ਸਫ਼ਾਈ ਕਰਦਾ ਹਨ,  ਜਿਸ ਨਾਲ ਚਿਹਰੇ 'ਤੇ ਧੁੱਪ, ਮਿੱਟੀ ਅਤੇ ਪ੍ਰਦੂਸ਼ਣ ਤੋਂ ਹੋਣ ਵਾਲੇ ਫ਼ੋੜੇ ਫ਼ੰਸੀਆਂ ਤੋਂ ਬਹੁਤ ਛੇਤੀ ਛੁਟਕਾਰਾ ਮਿਲਦਾ ਹੈ। ਨਾਲ ਹੀ ਚਮੜੀ ਖ਼ੂਬਸੂਰਤ ਅਤੇ ਕੋਮਲ ਵੀ ਬਣੀ ਰਹਿੰਦੀ ਹੈ।