ਦਿਲ ਦੇ ਰੋਗੀ ਇਸਤੇਮਾਲ ਕਰਨ ਅਲਸੀ ਦੇ ਬੀਜ

ਏਜੰਸੀ

ਜੀਵਨ ਜਾਚ, ਸਿਹਤ

ਰੋਜ਼ ਤਿੰਨ ਮਹੀਨੇ ਤੱਕ ਅਲਸੀ ਦਾ ਕਾੜਾ ਪੀਣ ਨਾਲ ਆਰਟਰੀਜ ਵਿਚ ਬਲੌਕੇਜ ਦੂਰ ਹੁੰਦਾ ਹੈ

Alsi De Beej

ਔਸ਼ਧੀ ਗੁਣਾਂ ਨਾਲ ਭਰਪੂਰ ਅਲਸੀ ਦੇ ਬੀਜ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਇਸ ਦੀ ਵਰਤੋਂ ਵੱਖ-ਵੱਖ ਵਿਅੰਜਨਾਂ ਦੇ ਰੂਪ ‘ਚ ਕੀਤੀ ਜਾਂਦੀ ਹੈ। ਇਸ ‘ਚ ਮੌਜੂਦ ਫਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ ਬੀ, ਓਮੇਗਾ 3 ਫੈਟੀ ਐਸਿਡ, ਆਇਰਨ ਅਤੇ ਪ੍ਰੋਟੀਨ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਦੋ ਚਮਚ ਅਲਸੀ ਦੇ ਬੀਜਾਂ ਨੂੰ ਦੋ ਕੱਪ ਪਾਣੀ ਵਿਚ ਮਿਕਸ ਕਰੋ ਅਤੇ ਅੱਧਾ ਰਹਿ ਜਾਣ ਤੱਕ ਉਬਾਲੋ। ਤਿਆਰ ਕਾੜਾ ਛਾਣ ਲਉ ਅਤੇ ਥੋੜ੍ਹਾ ਠੰਡਾ ਹੋਣ ਤੋਂ ਬਾਅਦ ਉਸ ਦਾ ਸੇਵਨ ਕਰੋ।

ਸ਼ੂਗਰ ਤੋਂ ਪੀੜਤ ਲੋਕਾਂ ਲਈ ਅਲਸੀ ਦਾ ਕਾੜਾ ਵਰਦਾਨ ਸਾਬਤ ਹੁੰਦਾ ਹੈ। ਸਵੇਰੇ ਖਾਲੀ ਢਿੱਡ ਕਾੜੇ ਦੀ ਵਰਤੋਂ ਕਰਨ ਨਾਲ ਸ਼ੂਗਰ ਕਾਬੂ ਵਿਚ ਰਹਿੰਦੀ ਹੈ। ਸਵੇਰੇ ਖਾਲੀ ਢਿੱਡ ਅਲਸੀ ਦਾ ਇਕ ਕੱਪ ਕਾੜਾ ਹਾਇਪੋਥਾਇਰਾਇਡ ਅਤੇ ਹਾਇਪਰਥਾਇਰਾਇਡ ਦੋਨਾਂ ਹਲਾਤਾਂ ਵਿਚ ਫਾਇਦੇਮੰਦ ਹੈ। ਰੋਜ਼ ਤਿੰਨ ਮਹੀਨੇ ਤੱਕ ਅਲਸੀ ਦਾ ਕਾੜਾ ਪੀਣ ਨਾਲ ਆਰਟਰੀਜ ਵਿਚ ਬਲੌਕੇਜ ਦੂਰ ਹੁੰਦਾ ਹੈ ਅਤੇ ਤੁਹਾਨੂੰ ਐਨਜੂਪਲਾਸਟੀ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ। ਇਸ ਵਿਚ ਫੈਟੀ ਐਸਿਡ ਅਤੇ ਅਲਫਾ ਲਿਨੋਲੇਨਿਕ ਐਸਿਡ ਵੀ ਪਾਇਆ ਜਾਂਦਾ ਹੈ ਜਿਸਨੂੰ ਓਮੇਗਾ-3 ਦੇ ਨਾਮ ਨਾਲ ਜਾਣਿਆਂ ਜਾਂਦਾ ਹੈ।

ਕਈ ਸੋਧਾਂ ਦੇ ਅਨੁਸਾਰ ਅਲਸੀ ਕਬਜ਼ ,ਐਸੀਡਿਟੀ ,ਸ਼ੂਗਰ ,ਅਰਥਰਾਈਟਸ ,ਕੈਂਸਰ ਇਥੋਂ ਤੱਕ ਕਿ ਇਹ ਦਿਲ ਦੀਆਂ ਸਮੱਸਿਆਵਾਂ ਵੀ ਦੂਰ ਕਰਨ ਵਿਚ ਮਦਦ ਕਰਦੀ ਹੈ। ਅਲਸੀ ਦੇ ਬੀਜਾਂ ਨੂੰ ਤੁਸੀਂ ਪਾਣੀ ਦੇ ਨਾਲ ,ਸਬਜੀਆਂ ਵਿਚ ਜਾਂ ਫਲਾਂ ਵਿਚ ਸ਼ਾਮਿਲ ਕਰਕੇ ਲੈ ਸਕਦੇ ਹੋ। ਅਲਸੀ ਦੇ ਬੀਜ ਖਾਣ ਨਾਲ ਛਾਤੀ ਵਿਚ ਕੈਂਸਰ ਅਤੇ ਕੋਲੋਰੈਕਟਲ ਕੈਂਸਰ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।  

ਜਾਨਵਰ ਉੱਤੇ ਕੀਤੇ ਗਏ ਪ੍ਰਯੋਗ ਦੇ ਬਾਅਦ ਪਤਾ ਚੱਲਿਆ ਹੈ ਕਿ ਓਮੇਗਾ-3 ਫੈਟੀ ਐਸਿਡ, ਜੋ ਅਲਸੀ ਦੇ ਬੀਜ ਵਿਚ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਉਹ ਟਿਊਮਰ ਨੂੰ ਘਟਾਉਂਦਾ ਹੈ। ਪ੍ਰਯੋਗ ਦੇ ਦੌਰਾਨ ਪਾਇਆ ਗਿਆ ਕਿ ਓਮੇਗਾ-3 ਫੈਟੀ ਐਸਿਡ ਨੁਕਸਾਨ ਪਹੁੰਚਾਉਣ ਵਾਲੇ ਬਾਡੀ ਸੈੱਲ ਨੂੰ ਦੂਜੇ ਸੈੱਲ ਨਾਲ ਚਿਪਕਣ ਤੋਂ ਰੋਕਦਾ ਹੈ। ਅਲਸੀ ਦੇ ਬੀਜ ਵਿਚ ਮੌਜੂਦ ਲਿਗਨਨ ਟਿਊਮਰ ਨੂੰ ਕੰਮ ਕਰਨ ਤੋਂ ਰੋਕਦਾ ਹੈ। ਇਸ ਦੀ ਵਜ੍ਹਾ ਨਾਲ ਟਿਊਮਰ ਨਵਾਂ ਖ਼ੂਨ ਨਹੀਂ ਬਣਾ ਪਾਉਂਦਾ।