ਘਰ ਦੀ ਰਸੋਈ ਵਿਚ : ਸਰਦੀਆਂ 'ਚ ਬਣਾਓ ਦਲੀਏ ਤੇ ਅਲਸੀ ਦੇ ਲੱਡੂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਦਲੀਆ - 1/2 ਕਪ, ਆਟਾ - 1/2 ਕਪ, ਅਲਸੀ ਦੇ ਬੀਜ - 3 ਚੱਮਚ, ਘਿਓ-1/2 ਕਪ, ਕੱਦੂਕਸ ਕੀਤਾ ਗੁੜ - 3/4  ਕਪ, ਬਰੀਕ ਕਟੇ ਮੇਵੇ - 1/ 4 ਕਪ, ਇਲਾਇਚੀ ਪਾਊਡਰ - 1/4 ਚੱਮਚ,

Alsi Laddu

ਸਮੱਗਰੀ : ਦਲੀਆ - 1/2 ਕਪ, ਆਟਾ - 1/2 ਕਪ, ਅਲਸੀ ਦੇ ਬੀਜ - 3 ਚੱਮਚ, ਘਿਓ-1/2 ਕਪ, ਕੱਦੂਕਸ ਕੀਤਾ ਗੁੜ - 3/4  ਕਪ, ਬਰੀਕ ਕਟੇ ਮੇਵੇ - 1/ 4 ਕਪ, ਇਲਾਇਚੀ ਪਾਊਡਰ - 1/4 ਚੱਮਚ, ਦਾਲਚੀਨੀ ਪਾਊਡਰ- 1/ 4 ਚੱਮਚ

ਢੰਗ : ਦਲੀਏ ਨੂੰ ਧੋ ਕੇ ਚਾਰ ਤੋਂ ਪੰਜ ਘੰਟੇ ਲਈ ਪਾਣੀ ਵਿਚ ਡਬੋ ਦਿਓ। ਅਲਸੀ ਨੂੰ ਘੱਟ ਸੇਕ ਉਤੇ ਸੁੱਕਾ ਭੁੰਨ ਲਵੋ ਅਤੇ ਠੰਡਾ ਹੋਣ ਉਤੇ ਪੀਸ ਲਓ। ਆਟੇ ਨੂੰ ਨੌਨਸਟਿਕ ਪੈਨ ਵਿਚ ਅੱਠ ਤੋਂ ਦੱਸ ਮਿੰਟ ਤੱਕ ਸੁੱਕਾ ਭੁੰਨ ਲਵੋ। ਦਲੀਏ ਨੂੰ ਪਾਣੀ 'ਚ ਕੱਢ ਕੇ ਪਾਣੀ ਚੰਗੀ ਤਰ੍ਹਾਂ ਨਾਲ ਕੱਢ ਲਓ। ਪੈਨ ਵਿਚ ਦੋ ਚੱਮਚ ਘਿਓ ਗਰਮ ਕਰੋ ਅਤੇ ਦਲੀਏ ਨੂੰ ਘੱਟ ਸੇਕ ਉਤੇ 20 ਤੋਂ 25 ਮਿੰਟ ਤੱਕ ਭੁੰਨ ਲਓ।

ਇਸ ਨੂੰ ਇਕ ਦੂਜੇ ਭਾਂਡੇ ਵਿਚ ਕੱਢ ਲਓ। ਹੁਣ ਦੂਜੇ ਪੈਨ ਵਿਚ ਦੋ ਚੱਮਚ ਘਿਓ ਗਰਮ ਕਰ ਕੇ ਅਤੇ ਉਸ ਵਿਚ ਗੁੜ ਪਾਓ। ਜਦੋਂ ਗੁੜ ਪਿੱਘਲ ਜਾਵੇ ਤਾਂ ਗੈਸ ਬੰਦ ਕਰ ਦਿਓ। ਭੁੰਨੇ ਹੋਏ ਦਲੀਏ ਵਾਲੇ ਭਾਂਡੇ ਵਿਚ ਗੁੜ ਦੇ ਇਸ ਮਿਸ਼ਰਣ ਨੂੰ ਪਾਓ। ਉਸ ਵਿਚ ਆਟਾ, ਅਲਸੀ ਪਾਊਡਰ, ਮੇਵੇ,  ਇਲਾਚੀ ਪਾਊਡਰ ਅਤੇ ਦਾਲਚੀਨੀ ਪਾਊਡਰ ਪਾਓ। ਚੱਮਚ ਦੀ ਮਦਦ ਨਾਲ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ ਅਤੇ ਛੌਟੇ - ਛੌਟੇ ਅਕਾਰ ਦੇ ਲੱਡੂ ਬਣਾ ਲਓ। ਠੰਡਾ ਹੋਣ ਉਤੇ ਡਿੱਬੇ ਵਿੱਚ ਰਖੋ।