ਕਈ ਤਰ੍ਹਾਂ ਲਾਭਕਾਰੀ ਹੁੰਦਾ ਹੈ ਗੁੜ

ਏਜੰਸੀ

ਜੀਵਨ ਜਾਚ, ਸਿਹਤ

ਜਾਣੋ ਇਸ ਦੇ ਕੀ-ਕੀ ਹਨ ਫ਼ਾਇਦੇ

Jaggery is beneficial for health

ਪੋਸ਼ਕ ਤੱਤਾਂ ਵਾਲੇ ਪਦਾਰਥਾਂ ਵਿਚ ਗੁੜ ਦਾ ਸੇਵਨ ਕਾਫ਼ੀ ਫਾਇਦੇਮੰਦ ਹੁੰਦਾ ਹੈ। ਗੁੜ ਬੱਚਿਆਂ ਲਈ ਲਾਭਦਾਇਕ ਹੁੰਦਾ ਹੈ। ਇਸ ਦੇ ਸੇਵਨ ਨਾਲ ਬੱਚਿਆਂ ਦੇ ਸ਼ਰੀਰ ਵਿਚ ਕਈ ਜ਼ਰੂਰੀ ਤੱਤਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ। ਗੁੜ ਵਿਚ ਆਇਰਨ ਹੁੰਦਾ ਹੈ ਜੋ ਕਿ ਸ਼ਰੀਰ ਵਿਚ ਹਿਮੋਗਲੋਬਿਨ ਬਣਾਉਣ ਵਿਚ ਮਦਦ ਕਰਦਾ ਹੈ। ਹਿਮੋਗਲੋਬਿਨ ਦੀ ਪੂਰਤੀ ਲਈ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ।

ਗੁੜ ਮਿਨਰਲਸ, ਕੈਲਸ਼ੀਅਮ ਅਤੇ ਫਾਸਫੋਰਸ ਨਾਲ ਭਰਪੂ ਹੁੰਦਾ ਹੈ। ਇਸ ਦੀ ਮਦਦ ਨਾਲ ਹੱਡੀਆਂ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲਦੀ ਹੈ। ਗੁੜ ਹੱਡੀਆਂ ਨੂੰ ਚਲਣ ਫਿਰਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਮੌਸਮ ਬਦਲਣ ਜਾਂ ਦੂਜੇ ਕਾਰਨਾਂ ਕਰ ਕੇ ਕਈ ਵਾਰ ਸਰਦੀ ਜ਼ੁਕਾਮ, ਖਾਂਸੀ, ਸੋਜ ਆਦਿ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਵੀ ਗੁੜ ਲਾਭਦਾਇਕ ਹੁੰਦਾ ਹੈ।

ਗੁੜ ਨਾਲ ਜ਼ੁਕਾਮ, ਖਾਂਸੀ ਆਦਿ ਤੋਂ ਛੁਟਕਾਰਾ ਮਿਲਦਾ ਹੈ। ਗੁੜ ਵਿਚ ਅਨਰਿਫਾਇੰਡ ਸ਼ੂਗਰ ਪਾਈ ਜਾਂਦੀ ਹੈ। ਇਸ ਦੀ ਮਦਦ ਨਾਲ ਸ਼ਰੀਰ ਨੂੰ ਡਿਟੌਕਸ ਕੀਤਾ ਜਾ ਸਕਦਾ ਹੈ। ਗੁੜ ਦੇ ਸੇਵਨ ਨਾਲ ਹਾਨੀਕਾਰਕ ਪਦਾਰਥਾਂ ਨੂੰ ਸ਼ਰੀਰ ਤੋਂ ਬਾਹਰ ਕੱਢ ਕੇ ਲਿਵਰ ਨੂੰ ਵੀ ਸਾਫ਼ ਕੀਤਾ ਜਾ ਸਕਦਾ ਹੈ। ਅਕਸਰ ਗਰਮੀਆਂ ਵਿਚ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਵੀ ਗੁੜ ਦਾ ਇਸਤੇਮਾਲ ਕਰਨਾ ਕਾਫ਼ੀ ਚੰਗਾ ਹੁੰਦਾ ਹੈ।

ਗੁੜ ਵਿਚ ਅਨਰਿਫਾਇੰਡ ਸ਼ੂਗਰ ਪਾਈ ਜਾਂਦੀ ਹੈ। ਜਿਸ ਨਾਲ ਡਾਇਜੇਸਿਟਵ ਐਨਜ਼ਾਈਮ ਨੂੰ ਸਹੀ ਰੱਖਣ ਲਈ ਅਤੇ ਬੱਚਿਆਂ ਵਿਚ ਪਾਚਨ ਸ਼ਕਤੀ ਵਧਾਉਣ ਵਿਚ ਵੀ ਮਦਦ ਮਿਲਦੀ ਹੈ।