ਘੰਟਿਆਂ ਬੱਧੀ ਕੁਰਸੀ ਤੇ ਬੈਠਣਾ ਵੀ ਹੈ ਸਿਹਤ ਲਈ ਖ਼ਤਰਨਾਕ

ਏਜੰਸੀ

ਜੀਵਨ ਜਾਚ, ਸਿਹਤ

ਜਾਣੋ ਕਿਉਂ ਹੈ ਖ਼ਤਰਨਾਕ

oversitting dangerous for health

ਜੇ ਤੁਸੀਂ ਦਫ਼ਤਰ ’ਚ ਘੰਟਿਆਂ ਤੱਕ ਕੁਰਸੀ ਉੱਤੇ ਬੈਠੇ ਰਹਿੰਦੇ ਹੋ, ਤਾਂ ਸਾਵਧਾਨ ਹੋ ਜਾਓ, ਘਰ ’ਚ ਦਿਨ–ਰਾਤ ਟੀਵੀ, ਸਮਾਰਟਫ਼ੋਨ ਤੇ ਕੰਪਿਊਟਰ ਦੀ ਸਕ੍ਰੀਨ ਨਾਲ ਚਿਪਕੇ ਰਹਿਣਾ ਵੀ ਤੁਹਾਡੀ ਸਿਹਤ ਲਈ ਖ਼ਤਰਨਾਕ ਹੈ। ਅਮਰੀਕਾ ਸਥਿਤ ਮੇਯੋ ਕਲੀਨਿਕ ਦੇ ਇੱਕ ਅਧਿਐਨ ਵਿਚ ਘੱਟ ਸਰੀਰਕ ਹਿੱਲਜੁੱਲ ਨੂੰ ਤਬਾਕੂਨੋਸ਼ੀ ਜਿੰਨਾ ਨੁਕਸਾਨਦੇਹ ਹੈ।

ਇਸ ਵਿਚ ਕਿਹਾ ਗਿਆ ਹੈ ਕਿ ਲੋਕ ਚੱਲਣ–ਫਿਰਨ ਤੇ ਕਸਰਤ ਕਰਨ ਦਾ ਸਮਾਂ ਵਧਾ ਕੇ ਮੋਢੇ, ਪਿੱਠ ਤੇ ਕਮਰ ਵਿਚ ਦਰਦ ਦੀ ਸਮੱਸਿਆ ਨੂੰ ਲੈ ਕੇ ਟਾਈਪ–2 ਡਾਇਬਟੀਜ਼, ਦਿਲ ਦਾ ਰੋਗ ਤੇ ਕੈਂਸਰ ਜਿਹੀਆਂ ਜਾਨਲੇਵਾ ਬੀਮਾਰੀਆਂ ਨਾਲ ਮੌਤ ਦਾ ਖ਼ਤਰਾ ਘਟਾ ਸਕਦੇ ਹਨ। ਮੈਕਮਾਸਟਰ ਯੂਨੀਵਰਸਿਟੀ ਦੇ ਅਧਿਐਨ ਵਿਚ ਪਾਇਆ ਗਿਆ ਸੀ ਕਿ ਲਗਾਤਾਰ ਦੋ ਹਫ਼ਤਿਆਂ ਤੱਕ 1,000 ਤੋਂ ਘੱਟ ਕਦਮ ਚੱਲਣ ਨਾਲ ਇੰਸੁਲਿਨ ਵਿਰੁੱਧ ਪ੍ਰਤੀਰੋਧਕ ਸਮਰੱਥਾ ਵਿਕਸਤ ਹੋਣ ਲੱਗਦੀ ਹੈ। ਇਸ ਨਾਲ ਸਰੀਰ ਵਿਚ ਪੁੱਜਣ ਵਾਲੀ ਸ਼ੱਕਰ ਊਰਜਾ ਵਿਚ ਨਹੀਂ ਬਦਲਦੀ ਤੇ ਵਿਅਕਤੀ ਡਾਇਬਟੀਜ਼ ਦਾ ਸ਼ਿਕਾਰ ਹੋ ਜਾਂਦਾ ਹੈ।

ਜੇ ਤੰਦਰੁਸਤ ਰਹਿਣਾ ਹੈ, ਤਾਂ ਰੋਜ਼ਾਨਾ 10,000 ਕਦਮ ਚੱਲਣਾ ਜ਼ਰੂਰੀ ਹੈ। ਹਫ਼ਤੇ ਦੇ ਛੇ ਦਿਨ ਘੱਟੋ–ਘੱਟ ਅੱਧਾ ਘੰਟਾ ਕਸਰਤ ਜ਼ਰੂਰ ਕਰੋ। ਅਗਸਤ 2018 ਦੇ ਕੈਲੀਫ਼ੋਰਨੀਆ ਯੂਨੀਵਰਸਿਟੀ ਦੇ ਅਧਿਐਨ ਵਿਚ ਰੋਜ਼ਾਨਾ 10 ਤੋਂ 15 ਘੰਟਿਆਂ ਤੱਕ ਸਰੀਰਕ ਤੌਰ ਉੱਤੇ ਗ਼ੈਰ–ਸਰਗਰਮ ਰਹਿਣ ਵਾਲੇ ਲੋਕਾਂ ਦੇ ਦਿਮਾਗ਼ ਦਾ ‘ਮੀਡੀਅਲ ਟੈਂਪੋਰਲ ਲੋਬ’ ਭਾਗ ਕਾਫ਼ੀ ਛੋਟਾ ਪਾਇਆ ਗਿਆ ਸੀ। ਇਹ ਭਾਗ ਯਾਦਾਂ ਤਾਜ਼ਾ ਰੱਖਣ ਤੇ ਨਵੀਆਂ ਗੱਲਾਂ ਸਿੱਖਣ ਦੀ ਸਮਰੱਥਾ ਨਿਰਧਾਰਤ ਕਰਨ ਵਿਚ ਅਹਿਮ ਮੰਨਿਆ ਜਾਂਦਾ ਹੈ।