ਬਾਥਰੂਮ 'ਚ ਲਗੀ ਹੱਥ ਸੁਕਾਉਣ ਵਾਲੀ ਮਸ਼ੀਨ ਸਿਹਤ ਲਈ ਖ਼ਤਰਨਾਕ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਜਾਣੋ ਕਿਵੇਂ ਹੋ ਸਕਦੀ ਹੈ ਬਾਥਰੂਮ ਚ ਲੱਗੀ ਹੱਥ ਸੁਕਾਉਣ ਵਾਲੀ ਮਸ਼ੀਨ ਸਿਹਤ ਲਈ ਖ਼ਤਰਨਾਕ

Hand Dryer

ਜਿਸ ਤਰ੍ਹਾਂ ਵਿਗਿਆਨ ਨੇ ਵਿਕਾਸ ਦੇ ਰਸਤੇ 'ਤੇ ਕਦਮ ਵਧਾਏ ਹਨ, ਉਂਜ ਹੀ ਸਾਡੇ ਸਿਹਤ ਦੀ ਵੀ ਦੁਰਦਸ਼ਾ ਹੋ ਰਹੀ ਹੈ ਕਿਉਂਕਿ ਅਜਕਲ ਅਸੀਂ ਹਰ ਕੰਮ ਮਸ਼ੀਨ ਦੀ ਮਦਦ ਨਾਲ ਕਰਦੇ ਹਾਂ। ਅਜਿਹੇ 'ਚ ਸਰੀਰਕ ਮਿਹਨਤ ਤਾਂ ਨਾ ਦੇ ਬਰਾਬਰ ਰਹਿ ਗਿਆ ਹੈ। ਨਾਲ ਹੀ ਕਈ ਅਜਿਹੀਆਂ ਮਸ਼ੀਨਾਂ ਵੀ ਕੰਮ 'ਚ ਲੈ ਰਹੇ ਹਾਂ, ਜਿਨ੍ਹਾਂ ਤੋਂ ਹੋਣ ਵਾਲੇ ਨੁਕਸਾਨ 'ਚ ਅਸੀਂ ਅਣਜਾਨ ਹਾਂ। ਜੀ ਹਾਂ, ਅਜਕਲ ਵੱਡੇ ਵੱਡੇ ਸ਼ਾਪਿੰਗ ਮਾਲ ਹੋਵੇ ਜਾਂ ਸਿਨੇਮਾਘਰ, ਹਰ ਜਗ੍ਹਾ ਪਖ਼ਾਨੇ 'ਚ ਹੱਥ ਸੁਕਾਉਣ ਲਈ ਇਕ ਮਸ਼ੀਨ ਲਗੀ ਰਹਿੰਦੀ ਹੈ। ਉਸ ਨੂੰ ਹੈਂਡ ਡਰਾਇਰ ਕਹਿੰਦੇ ਹਨ।

ਬਸ ਇਕ ਬਟਨ ਦਬਾਇਆ, ਮਸ਼ੀਨ ਦੇ ਹੇਠਾਂ ਹੱਥ ਕੀਤੇ ਅਤੇ ਗਰਮ ਹਵਾ ਨਾਲ ਤੁਰਤ ਤੁਹਾਡੇ ਹੱਥ ਸੁੱਕ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਮਸ਼ੀਨ ਨਾਲ ਉਲਟਾ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੱਧ ਰਹੀਆਂ ਹਨ। ਜਨਤਕ ਥਾਵਾਂ 'ਤੇ ਪਖ਼ਾਨਿਆਂ 'ਚ ਲੱਗੇ ਇਸ ਹੈਂਡ ਡਰਾਇਰ ਨੇ ਕਈ ਲੋਕੋ ਨੂੰ ਬੀਮਾਰ ਕਰ ਦਿਤਾ ਹੈ। ਹਾਲਾਂਕਿ ਇਹ ਗੱਲ ਲੋਕਾਂ ਨੂੰ ਪਤਾ ਤਕ ਨਹੀਂ ਹੈ ਕਿਉਂਕਿ ਹੁਣ ਤਕ ਇਸ ਸਚਾਈ ਤੋਂ ਅਸੀਂ ਸਭ ਅਣਜਾਨ ਸੀ। ਖੋਜਕਾਰਾਂ ਨੇ ਇਕ ਅਧਿਐਨ 'ਚ ਇਹ ਪਾਇਆ ਹੈ ਕਿ ਹੱਥਾਂ ਨੂੰ ਸੁਕਾਉਣ ਲਈ ਇਹ ਮਸ਼ੀਨ ਦਰਅਸਲ ਬਹੁਤ ਤਰ੍ਹਾਂ ਦੇ ਜਾਨਲੇਵਾ ਜੀਵਾਣੂਆਂ ਲਈ ਬਹੁਤ ਵਧੀਆ ਟ੍ਰਾਂਸਪੋਰਟ ਹੈ।

ਹਾਲਾਂਕਿ ਪੇਪਰ ਬਚਾਉਣ ਲਈ ਜਨਤਕ ਪਖ਼ਾਨੇ 'ਚ ਹੈਂਡ ਡਰਾਇਰ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਇਹ ਮਸ਼ੀਨ ਸਿਹਤ ਲਈ ਖ਼ਤਰਨਾਕ ਸਾਬਤ ਹੋ ਰਹੀ ਹੈ। ਅਧਿਐਨ ਦੀ ਰਿਪੋਰਟ ਤੋਂ ਪਤਾ ਚਲਦਾ ਹੈ ਕਿ ਪਖ਼ਾਨੇ 'ਚ ਫਲਸ਼ ਕਰਨ ਤੋਂ ਬਾਅਦ ਜੋ ਕੀਟਾਣੂ ਨਿਕਲਦੇ ਹਨ,  ਉਸ ਨੂੰ ਹੈਂਡ ਡਰਾਇਰ ਮਸ਼ੀਨ ਅਪਣੇ ਵੱਲ ਖਿੱਚ ਲੈਂਦੀ ਹੈ। ਫਿਰ ਜਦੋਂ ਤੁਸੀਂ ਅਪਣੇ ਹੱਥ ਸੁਕਾਉਂਦੇ ਹੋ ਤਾਂ ਇਹ ਮਸ਼ੀਨ ਉਹੀ ਕੀਟਾਣੂ ਤੁਹਾਨੂੰ ਵਾਪਸ ਦਿੰਦੀ ਹੈ।

ਖੋਜਕਾਰਾਂ ਨੇ ਦਸਿਆ ਹੈ ਕਿ ਇਹ ਖ਼ਤਰਨਾਕ ਕੀਟਾਣੂ ਤੁਹਾਨੂੰ ਰੋਗ ਜਿਵੇਂ ਕਿ ਸੈਪਸਿਸ, ਨਮੂਨੀਆ ਜਾਂ ਜ਼ਹਿਰੀਲੇ ਸ਼ਾਕ ਸਿੰਡਰੋਮ ਦੇ ਸਕਦਾ ਹੈ। ਇੰਨਾ ਹੀ ਨਹੀਂ ਹੈਂਡ ਡਰਾਇਰ ਦੀ ਗਰਮ ਹਵਾ 'ਚ ਸਪੋਰਸ ਨਾਂਅ ਦਾ ਕੀਟਾਣੂ ਪਾਇਆ ਜਾਂਦਾ ਹੈ, ਜੋ ਤੁਹਾਨੂੰ ਦਸਤ, ਡਿਹਾਈਡਰੇਸ਼ਨ ਵਰਗੀਆਂ ਦਿੱਕਤਾਂ ਦੇ ਸਕਦਾ ਹੈ।