ਭਾਰ ਘਟ ਕਰਨਾ ਹੈ ਤਾਂ ਹਾਰਮੋਨ ਨੂੰ ਕਰੋ ਕੰਟਰੋਲ

ਏਜੰਸੀ

ਜੀਵਨ ਜਾਚ, ਸਿਹਤ

ਰੋਜ਼ਾਨਾ ਜੀਵਨ ਦੇ ਤੌਰ ਤਰੀਕਿਆਂ ਨਾਲ ਵਧਦਾ ਹੈ ਭਾਰ

Intermittent fasting: Is it an effective way for weight loss?

ਨਵੀਂ ਦਿੱਲੀ: ਕਿਸੇ ਵਿਅਕਤੀ ਦੇ ਸ਼ਰੀਰ ਦਾ ਭਾਰ ਵਧਾਉਣ ਵਿਚ ਕਈ ਕਾਰਕ ਭੂਮਿਕਾ ਨਿਭਾਉਂਦੇ ਹਨ। ਖ਼ੁਰਾਕ ਅਤੇ ਸ਼ਰੀਰਕ ਗਤੀਵਿਧੀਆਂ ਦੀ ਮਾਤਰਾ ਦੋ ਸਭ ਤੋਂ ਵੱਧ ਮਹੱਤਵਪੂਰਨ ਕਾਰਨ ਹਨ। ਪਰ ਭਾਰ ਘਟ ਕਰਨ ਵਿਚ ਹਾਰਮੋਨ ਮੁੱਖ ਹਨ। ਕੁਦਰਤ ਵਿਚ ਹਰ ਚੀਜ਼ ਦਾ ਵਾਧਾ ਅਤੇ ਕਮੀ ਨੁਕਸਾਨ ਹੀ ਪਹੁੰਚਾਉਂਦੀ ਹੈ। ਇਸ ਤਰ੍ਹਾਂ ਸ਼ਰੀਰ ਅੰਦਰ ਦੀ ਵੀ ਇਹੀ ਸਮੱਸਿਆ ਹੈ। ਸ਼ਰੀਰ ਦੇ ਅੰਦਰ ਦੇ ਹਾਰਮੋਨ ਦਾ ਵਾਧਾ ਅਤੇ ਘਟ ਹੋਣਾ ਸ਼ਰੀਰ ਦੇ ਢਾਂਚੇ ਨੂੰ ਵਿਗਾੜ ਸਕਦੇ ਹਨ।

ਲੈਪਟਿਨ, ਐਸਟ੍ਰੋਜਨ ਅਤੇ ਕੋਲੈਸਟ੍ਰੋਲ ਹਾਰਮੋਨ ਸ਼ਰੀਰ ਦਾ ਵਜਨ ਕੰਟਰੋਲ ਕਰਨ ਵਿਚ ਮਦਦ ਕਰਦੇ ਹਨ ਪਰ ਜਦੋਂ ਇਸ ਦੀ ਮਾਤਰਾ ਵਧ ਜਾਂਦੀ ਹੈ ਤਾਂ ਸ਼ਰੀਰ ਦਾ ਭਾਰ ਵਧਣ ਲੱਗਦਾ ਹੈ। ਜੇ ਸ਼ਰੀਰ ਦੇ ਭਾਰ ਨੂੰ ਨਿਯੰਤਰਣ ਵਿਚ ਰੱਖਣਾ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਸ਼ਰੀਰ ਦੇ ਅੰਦਰ ਇਹਨਾਂ ਹਾਰਮੋਨ ਦਾ ਪੱਧਰ ਹਮੇਸ਼ਾ ਬੈਲੇਂਸ ਬਣਾ ਕੇ ਰੱਖਿਆ ਜਾਵੇ। ਮੋਟਾਪਾ ਵਧਣਾ ਅਤੇ ਘਟਨਾ ਸਭ ਤੋਂ ਵਧ ਲੈਪਟਿਨ ਹਾਰਮੋਨ 'ਤੇ ਨਿਰਭਰ ਕਰਦਾ ਹੈ।

ਲੈਪਟਿਨ ਹਾਰਮੋਨ ਭੋਜਨ ਦੌਰਾਨ ਸ਼ਰੀਰ ਵਿਚ ਬਣਦਾ ਹੈ ਜੋ ਦਿਮਾਗ਼ ਨੂੰ ਸੂਚਿਤ ਕਰਦਾ ਹੈ ਕਿ ਪੇਟ ਭਰ ਗਿਆ ਹੈ। ਜਿਸ ਤੋਂ ਬਾਅਦ ਇਨਸਾਨ ਭੋਜਨ ਖਾਣਾ ਬੰਦ ਕਰ ਦਿੰਦਾ ਹੈ। ਜਦੋਂ ਤੁਸੀਂ ਲੋੜ ਤੋਂ ਵਧ ਮਿਠੀਆਂ ਚੀਜ਼ਾਂ ਖਾਂਦੇ ਹਾਂ ਤਾਂ ਸ਼ਰੀਰ ਵਿਚ ਸ਼ੂਗਰ ਨਾਲ ਫੈਟ ਵਧਦਾ ਹੈ। ਜਦੋਂ ਸ਼ਰੀਰ ਵਿਚ ਫੈਟ ਵਧ ਜਾਂਦਾ ਹੈ ਤਾਂ ਲੈਪਟਿਨ ਦਾ ਪੱਧਰ ਵਧ ਜਾਂਦਾ ਹੈ ਜਿਸ ਨਾਲ ਹਾਰਮੋਨ ਅਪਣਾ ਕੰਮ ਕਰਨ ਵਿਚ ਸਮਰੱਥ ਹੋ ਜਾਂਦੇ ਹਨ।

ਇਸ ਨਾਲ ਦਿਮਾਗ਼ ਨੂੰ ਸੂਚਨਾ ਨਹੀਂ ਮਿਲਦੀ ਕਿ ਪੇਟ ਭਰ ਗਿਆ ਹੈ ਕਿ ਨਹੀਂ ਤੇ ਤੁਸੀਂ ਲਗਾਤਾਰ ਖਾਂਦੇ ਰਹਿੰਦੇ ਹੋ। ਮੋਟਾਪਾ ਘਟ ਕਰਨ ਲਈ ਲੈਪਟਿਨ ਦੇ ਪੱਧਰ ਨੂੰ ਘਟ ਕਰਨਾ ਜ਼ਰੂਰੀ ਹੈ। ਨਿਜੀ ਜੀਵਨ ਅਤੇ ਪੇਸ਼ੇਵਰ ਜੀਵਨ ਦੌਰਾਨ ਲੋਕ ਅਪਣੇ ਲਈ ਵੀ ਸਮਾਂ ਨਹੀਂ ਕੱਢਦੇ। ਇਸ ਨਾਲ ਥਕਾਨ, ਚਿੜਚਿੜਾਪਣ ਅਤੇ ਉਦਾਸੀ ਹੋ ਜਾਂਦੀ ਹੈ। ਇਹਨਾਂ ਕਰ ਕੇ ਭਾਰ ਵਧ ਸਕਦਾ ਹੈ। ਕੋਰਟੀਸੋਲ ਹਾਰਮੋਨ ਨੂੰ ਨਿਯੰਤਰਣ ਵਿਚ ਰੱਖਣਾ ਬੇਹੱਦ ਜ਼ਰੂਰੀ ਹੈ।

ਜਦੋਂ ਕੋਟਰਸੋਲ ਹਾਰਮੋਨ ਹਾਈ ਹੋ ਜਾਂਦਾ ਹੈ ਤਾਂ ਸ਼ਰੀਰ ਦੇ ਲਹੂ ਗੇੜ ਨੂੰ ਫੈਟ ਵਿਚ ਪਰਿਵਰਤਿਤ ਕਰਦਾ ਹੈ ਅਤੇ ਲੰਬੇ ਸਮੇਂ ਤਕ ਸ਼ਰੀਰ ਨੂੰ ਅਰਚੀਵ ਕਰਦਾ ਹੈ। ਕੋਲੈਸਟ੍ਰੋਲ ਦੇ ਪੱਧਰ ਨੂੰ ਘਟ ਕਰਨ ਲਈ ਫੈਟ ਨੂੰ ਘਟ ਕਰਨ ਵਿਚ ਮਦਦ ਮਿਲਦੀ ਹੈ। ਨੀਂਦ ਨਾ ਪੂਰੀ ਹੋਣ ਕਰ ਕੇ ਵਿਅਕਤੀ ਦੀ ਸਿਹਤ ਵਿਚ ਵਿਗਾੜ ਪੈਦਾ ਹੋ ਸਕਦਾ ਹੈ। ਨੀਂਦ ਦੀ ਕਮੀ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਵਧਾ ਸਕਦੀ ਹੈ ਜਿਸ ਨਾਲ ਵਜਨ ਵਧ ਸਕਦਾ ਹੈ।

ਇਸ ਲਈ ਨੀਂਦ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਅਪਣੀਆਂ ਅੱਖਾਂ 7-8 ਘੰਟੇ ਲਈ ਸੌਣਾ ਚਾਹੀਦਾ ਹੈ। ਅਪਣੇ ਭੋਜਨ ਵਿਚ ਸਾਬੂਤ ਆਨਾਜ, ਤਾਜ਼ੇ ਫ਼ਲ ਅਤੇ ਸਬਜ਼ੀਆਂ ਅਤੇ ਭਾਰ ਘਟ ਕਰਨ ਵਾਲੇ ਖਾਦ ਪਦਾਰਥ ਸ਼ਾਮਲ ਕਰਨੇ ਚਾਹੀਦੇ ਹਨ। ਰਿਫਾਇੰਡ ਅਨਾਜ ਨਾਲ ਬਣੇ ਖਾਦ ਪਦਾਰਥ ਤੇਜ਼ੀ ਨਾਲ ਪਚਦੇ ਹਨ ਅਤੇ ਸ਼ਰੀਰ ਵਿਚ ਇੰਸੁਲਿਨ ਦੇ ਪੱਧਰ ਨੂੰ ਵਧਾਉਂਦਾ ਹੈ।

ਇਸ ਦੇ ਕੁੱਝ ਸਮੇਂ ਬਾਅਦ ਲਹੂ ਗੇੜ ਦਾ ਪੱਧਰ ਹੇਠਾਂ ਡਿੱਗ ਜਾਂਦਾ ਹੈ ਜੋ ਐਡਰੀਨਲ ਗਰੰਥੀਆਂ ਨੂੰ ਵਧੇਰੇ ਕੋਰਟੀਜ਼ੌਲ ਛੱਡਣ ਵਿਚ ਮਦਦ ਕਰਦਾ ਹੈ। ਖਾਦ ਪਦਾਰਥ ਵਾਲਾ ਭੋਜਨ ਕੋਲੈਸਟ੍ਰੋਲ ਦੇ ਪੱਧਰ ਨੂੰ ਸਹੀ ਮਾਤਰਾ ਵਿਚ ਰੱਖਦਾ ਹੈ। ਸ਼ਰੀਰ ਨੂੰ ਹਿਲਾਏ ਬਿਨਾਂ ਤੁਸੀਂ ਅਪਣਾ ਵਜਨ ਘਟ ਨਹੀਂ ਕਰ ਸਕਦੇ। ਇਸ ਲਈ 30 ਮਿੰਟ ਸਾਇਕਲ ਚਲਾਉਣ ਵਰਗੀ ਕਸਰਤ ਕਰਨੀ ਸ਼ੁਰੂ ਕਰੋ ਜਿਸ ਨੂੰ ਹੌਲੀ ਪ੍ਰਕਿਰਿਆ ਵਿਚ ਕਰਨਾ ਚਾਹੀਦਾ ਹੈ। ਇਸ ਨਾਲ ਬਹੁਤ ਜਲਦ ਭਾਰ ਘਟ ਜਾਵੇਗਾ।