ਭਾਰ ਘਟਾਉਣਾ ਦਾ ਆਸਾਨਾ ਤਰੀਕਾ, ਮੂੰਗ ਦਾਲ ਦਾ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮੂੰਗ ਦੀ ਦਾਲ ਹਰ ਕੋਈ ਬਹੁਤ ਮਜ਼ੇ ਨਾਲ ਖਾਣਾ ਪਸੰਦ ਕਰਦਾ ਹੈ। ਘਰਾਂ ਵਿਚ ਮੂੰਗ ਦੀ ਦਾਲ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਮੂੰਗ ਦੀ ਦਾਲ ਸਾਡੀ ਸਿਹਤ ਲਈ ...

Moong dal water to lose weight

ਮੂੰਗ ਦੀ ਦਾਲ ਹਰ ਕੋਈ ਬਹੁਤ ਮਜ਼ੇ ਨਾਲ ਖਾਣਾ ਪਸੰਦ ਕਰਦਾ ਹੈ। ਘਰਾਂ ਵਿਚ ਮੂੰਗ ਦੀ ਦਾਲ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਮੂੰਗ ਦੀ ਦਾਲ ਸਾਡੀ ਸਿਹਤ ਲਈ ਵੀ ਕਾਫ਼ੀ ਫਾਇਦੇਮੰਦ ਹੈ ਕਿਉਂਕਿ ਇਸ ਵਿਚ ਕਾਫ਼ੀ ਮਾਤਰਾ ਵਿਚ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦੇ ਸੇਵਨ ਨਾਲ ਅਨੀਮੀਆ ਦੂਰ ਕਰਨ ਦੇ ਨਾਲ ਹੀ ਭਾਰ ਘੱਟ ਕਰਨ ਵਿਚ ਵੀ ਮਦਦ ਮਿਲਦੀ ਹੈ। ਮੂੰਗ ਦੀ ਦਾਲ ਵਿਚ ਭਾਰੀ ਮਾਤਰਾ ਵਿਚ ਕੈਲਸ਼ੀਅਮ,  ਮੈਗਨੀਸ਼ੀਅਮ, ਪੋਟੈਸ਼ੀਅਮ ਅਤੇ ਸੋਡੀਅਮ ਹੁੰਦਾ ਹੈ। ਇਸ ਵਿਚ ਚੰਗੀ ਮਾਤਰਾ ਵਿਚ ਵਿਟਮਿਨ - ਸੀ, ਕਾਰਬਸ ਅਤੇ ਪ੍ਰੋਟੀਨ ਦੇ ਨਾਲ ਡਾਇਟਰੀ ਫਾਇਬਰ ਵੀ ਹੈ। ਮੂੰਗ ਦੀ ਦਾਲ ਦੇ ਫ਼ਾਇਦਿਆਂ 'ਤੇ ਪਾਓ ਇਕ ਨਜ਼ਰ।  

ਜੇਕਰ ਤੁਸੀਂ ਭਾਰ ਘਟਾਉਣ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਮੂੰਗ ਦਾਲ ਦਾ ਪਾਣੀ ਤੁਹਾਡੀ ਹਰ ਚਿੰਤਾ ਦਾ ਹੱਲ ਹੈ। ਇਹ ਨਾ ਸਿਰਫ਼ ਤੁਹਾਡੀ ਕੈਲਰੀ ਘੱਟ ਕਰਦੀ ਹੈ ਸਗੋਂ ਇਸ ਦਾ ਪਾਣੀ ਪੀਣ ਨਾਲ ਲੰਮੇ ਸਮੇਂ ਤੱਕ ਭੁੱਖ ਦਾ ਵੀ ਅਹਿਸਾਸ ਨਹੀਂ ਹੁੰਦਾ ਹੈ। ਇਸ ਨੂੰ ਪੀਣ ਨਾਲ ਨਾ ਸਿਰਫ਼ ਤੁਸੀਂ ਉਰਜਾਵਾਨ ਮਹਿਸੂਸ ਕਰਦੇ ਹੋ ਸਗੋਂ ਅਸਾਨੀ ਨਾਲ ਭਾਰ ਵੀ ਘੱਟ ਕਰ ਸਕਦੇ ਹੋ।  

ਹਲਕੀ ਹੁੰਦੀ ਹੈ ਦਾਲ : ਕਈ ਵਾਰ ਹੁੰਦਾ ਹੈ ਕਿ ਸਰੀਰ ਤੋਂ ਕਾਫ਼ੀ ਮਾਤਰਾ ਵਿਚ ਪਸੀਨਾ ਨਿਕਲਣ ਦੇ ਕਾਰਨ ਇਮਿਊਨਿਟੀ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਮੂੰਗ ਦੀ ਦਾਲ ਦਾ ਪਾਣੀ ਪੀਣ ਨਾਲ ਸਰੀਰ ਵਿਚ ਊਰਜਾ ਦੀ ਪੂਰਤੀ ਹੁੰਦੀ ਹੈ। ਇਹ ਸਰੀਰ ਅਤੇ ਦਿਮਾਗ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ।  

ਬੱਚਿਆਂ ਲਈ ਸਿਹਤਮੰਦ : ਮੂੰਗ ਦੀ ਦਾਲ ਦਾ ਪਾਣੀ ਛੋਟੇ ਬੱਚਿਆਂ ਲਈ ਵੀ ਕਾਫ਼ੀ ਸਿਹਤਮੰਦ ਹੁੰਦਾ ਹੈ। ਦਾਲ ਦਾ ਪਾਣੀ ਅਸਾਨੀ ਨਾਲ ਪਚ ਜਾਂਦਾ ਹੈ। ਇਸ ਨੂੰ ਪੀਣ ਨਾਲ ਬੱਚੇ ਦੀ ਇੰਮਿਊਨ ਪਾਵਰ ਯਾਨੀ ਬੀਮਾਰੀਆਂ ਤੋਂ ਲੜਨ ਦੀ ਸਮਰੱਥਾ ਵੀ ਵੱਧਦੀ ਹੈ।  

ਦਸਤ ਹੋਣ 'ਤੇ ਵੀ : ਜੇਕਰ ਤੁਹਾਨੂੰ ਦਸਤ ਜਾਂ ਦਸਤ ਦੀ ਸਮੱਸਿਆ ਹੋ ਗਈ ਹੈ ਤਾਂ ਇਸ ਦੇ ਲਈ ਤੁਸੀਂ ਇਕ ਕਟੋਰੀ ਮੂੰਗ ਦਾਲ ਦਾ ਪਾਣੀ ਪੀ ਲਓ।  ਇਹ ਨਾ ਸਿਰਫ਼ ਤੁਹਾਡੇ ਸਰੀਰ ਵਿਚ ਪਾਣੀ ਦੀ ਕਮੀ ਨੂੰ ਪੂਰਾ ਕਰੇਗਾ ਸਗੋਂ ਮੂੰਗ ਦਾਲ ਦਾ ਪਾਣੀ ਪੀਣ ਨਾਲ ਦਸਤ ਦੀ ਸਮੱਸਿਆ ਵੀ ਘੱਟ ਹੋ ਜਾਵੇਗੀ।