ਕਰਮਚਾਰੀ 6 ਮਹੀਨੇ 'ਚ ਭਾਰ ਘਟਾਉਣ, ਨਹੀਂ ਤਾਂ ਨੌਕਰੀ ਤੋਂ ਬਾਹਰ ਜਾਣ : ਪਾਕਿਸਤਾਨੀ ਏਅਰਲਾਈਨਜ਼   

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਖ਼ਬਰਾਂ ਮੁਤਾਬਕ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨਜ਼ ਨੇ ਸਾਰੇ ਕਰਮਚਾਰੀਆਂ ਲਈ ਭਾਰ ਦਾ ਚਾਰਟ ਜਾਰੀ ਕੀਤਾ ਹੈ।

Pakistan International Airlines

ਇਸਲਾਮਾਬਾਦ : ਪਾਕਿਸਤਾਨ ਵਿਚ ਸ਼ਾਨਦਾਰ ਸੇਵਾਵਾਂ ਦੇਣ ਦੇਣ ਲਈ ਮੰਨੀ ਜਾਣ ਵਾਲੀ ਏਅਰਲਾਈਨਜ਼ ਕੰਪਨੀ ਪੀਆਈਏ ਨੇ ਆਪਣੀ ਕੈਬਿਨ ਦੇ ਕਰਮਚਾਰੀਆਂ ਨੂੰ 6 ਮਹੀਨੇ ਦੇ ਅੰਦਰ ਭਾਰ ਘਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਅਜਿਹਾ ਨਾ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਖ਼ਬਰਾਂ ਮੁਤਾਬਕ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨਜ਼ ਨੇ ਸਾਰੇ ਕਰਮਚਾਰੀਆਂ ਲਈ ਭਾਰ ਦਾ ਚਾਰਟ ਵੀ ਜਾਰੀ ਕੀਤਾ ਹੈ।

ਕੰਪਨੀ ਦੀਆਂ ਉਡਾਨ ਸੇਵਾਵਾਂ ਦੇ ਜਨਰਲ ਮੈਨੇਜਰ ਆਮਿਰ ਬਸ਼ੀਰ ਨੇ ਇਹ ਹੁਕਮ ਜਾਰੀ ਕੀਤਾ ਜਿਸ ਵਿਚ ਜਿਆਦਾਤਰ ਭਾਰ ਵਾਲੇ ਅਧਿਕਾਰੀਆਂ ਨੂੰ ਇਕ ਮਹੀਨੇ ਤੋਂ ਘੱਟ ਸਮੇਂ ਵਿਚ 5 ਪੌਂਡ ( 2.26) ਕਿਲੋਗ੍ਰਾਮ ਭਾਰ ਘਟਾਉਣ ਲਈ ਕਿਹਾ ਗਿਆ ਹੈ। ਏਅਰਲਾਈਨਜ਼ ਨੇ ਲਗਭਗ 1800 ਕੈਬਿਨ ਮੈਂਬਰਾਂ ਨੂੰ ਅਜਿਹਾ ਕਰਨ ਦੇ ਹੁਕਮ ਦਿਤੇ ਹਨ।

ਪੀਆਈ ਦੇ ਬੁਲਾਰੇ ਤਜਵਰ ਨੇ ਕਿਹਾ ਕਿ ਲਗਭਗ 100 ਕੈਬਿਨ ਮੈਂਬਰਾਂ ਨੂੰ ਨੌਕਰੀ ਬਚਾਉਣ ਲਈ 1 ਜੁਲਾਈ ਤੱਕ ਅਪਣਾ ਭਾਰ ਘਟਾਉਣ ਪਵੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਲਗਾਤਾਰ ਅਪਣੇ ਮੋਟੇ ਅਟੈਂਡੈਂਟਸ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਇਹ ਹੁਕਮ ਜਾਰੀ ਕੀਤਾ ਗਿਆ ਹੈ।