ਮੋਮੋਜ਼ ਦੀ ਲਾਲ ਚਟਣੀ ਬਣ ਸਕਦੀ ਹੈ ਕਈ ਬੀਮਾਰੀਆਂ ਦਾ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਸ ਦੇ ਨੁਕਸਾਨ ਜਾਣ ਲਉ ਨਹੀਂ ਤਾਂ ਤੁਹਾਨੂੰ ਅੱਗੇ ਜਾ ਕੇ ਪਛਤਾਉਣਾ ਪੈ ਸਕਦਾ ਹੈ

Red sauce of momos can cause many diseases

 

ਲੋਕਾਂ ਨੂੰ ਮੋਮੋਜ਼ ਖਾਣੇ ਬਹੁਤ ਪਸੰਦ ਹਨ। ਮੋਮੋਜ਼ ਦੋ ਤਰ੍ਹਾਂ ਦੇ ਹੁੰਦੇ ਹਨ ਇਕ ਸਬਜ਼ੀਆਂ ਵਾਲੇ ਅਤੇ ਦੂਜੇ ਚਿਕਨ ਵਾਲੇ। ਮੋਮੋਜ਼ ਨਾਲ ਦੋ ਚਟਣੀਆਂ ਮਿਲਦੀਆਂ ਹਨ ਪਰ ਲੋਕ ਚਟਣੀ ਨੂੰ ਜ਼ਿਆਦਾ ਪਸੰਦ ਕਰਦੇ ਹਨ ਪਰ ਸਵਾਦ-ਸਵਾਦ ਵਿਚ ਖਾਧੀ ਗਈ ਚਟਣੀ ਤੁਹਾਡੇ ਲਈ ਮੁਸ਼ਕਲ ਬਣ ਸਕਦੀ ਹੈ ਅਤੇ ਜੇ ਤੁਸੀਂ ਇਸ ਨੂੰ ਚਟਖ਼ਾਰੇ ਲੈ ਕੇ ਖਾਂਦੇ ਹੋ ਤਾਂ ਅੱਜ ਤੋਂ ਹੀ ਇਸ ਦੇ ਨੁਕਸਾਨ ਜਾਣ ਲਉ ਨਹੀਂ ਤਾਂ ਤੁਹਾਨੂੰ ਅੱਗੇ ਜਾ ਕੇ ਪਛਤਾਉਣਾ ਪੈ ਸਕਦਾ ਹੈ।

ਮੋਮੋਜ਼ ਦੀ ਤਿੱਖੀ ਚਟਣੀ ਭਲੇ ਹੀ ਤੁਹਾਨੂੰ ਖਾਣ ਵਿਚ ਬਹੁਤ ਸਵਾਦ ਲੱਗੇ ਪਰ ਇਸ ਦੇ ਲਗਾਤਾਰ ਸੇਵਨ ਨਾਲ ਪੇਟ ਦਰਦ ਹੋ ਸਕਦਾ ਹੈ। ਇਸ ਦਾ ਇਕ ਕਾਰਨ ਹੈ ਕਿ ਇਸ ਵਿਚ ਭਰਪੂਰ ਲਾਲ ਮਿਰਚ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਕਾਰਨ ਇਹ ਤੁਹਾਨੂੰ ਫ਼ਾਇਦਾ ਨਹੀਂ, ਨੁਕਸਾਨ ਪਹੁੰਚਾਉਂਦਾ ਹੈ। ਇਸ ਦੀ ਵਰਤੋਂ ਨਾਲ ਤੁਹਾਨੂੰ ਪੇਟ ਵਿਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਮੋਮੋਜ਼ ਦੀ ਲਾਲ ਚਟਣੀ ਜਿੰਨੀ ਘੱਟ ਹੋ ਸਕੇ ਉਨ੍ਹੀ ਹੀ ਖਾਉ।

ਮੋਮੋਜ਼ ਦੀ ਚਟਣੀ ਵਿਚ ਕਈ ਵਾਰੀ ਤਾਂ ਤਿੱਖੀ ਮਿਰਚ ਚੰਗੀ ਤਰ੍ਹਾਂ ਪੀਸੀ ਹੋਈ ਵੀ ਨਹੀਂ ਹੁੰਦੀ ਜਿਸ ਕਾਰਨ ਤੁਹਾਨੂੰ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਵੈਸੇ ਵੀ ਲਾਲ ਮਿਰਚ ਤੁਹਾਡੀ ਸਿਹਤ ਨੂੰ ਕਿਸੇ ਵੀ ਤਰੀਕੇ ਨਾਲ ਲਾਭ ਨਹੀਂ ਪਹੁੰਚਾਉਂਦੀ, ਇਸ ਨਾਲ ਤੁਹਾਨੂੰ ਨੁਕਸਾਨ ਹੀ ਹੁੰਦੇ ਹਨ। ਜੇ ਤੁਸੀਂ ਰੋਜ਼ ਮੋਮੋਜ਼ ਖਾਂਦੇ ਹੋ ਜਾਂ ਇਸ ਦੀ ਚਟਣੀ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਪੇਟ ਵਿਚ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ।

ਜਦੋਂ ਵੀ ਤੁਹਾਨੂੰ ਪੇਟ ਦੀ ਕੋਈ ਸਮੱਸਿਆ ਹੁੰਦੀ ਹੈ ਤਾਂ ਡਾਕਟਰ ਤੁਹਾਨੂੰ ਇਹੀ ਸਲਾਹ ਦਿੰਦੇ ਹਨ ਕਿ ਤੁਸੀਂ ਘੱਟੋ-ਘੱਟ ਮਿਰਚਾਂ ਵਾਲੀਆਂ ਚੀਜ਼ਾਂ ਖਾਉ। ਦੂਜੇ ਪਾਸੇ ਜੇ ਤੁਸੀਂ ਮੋਮੋਜ਼ ਦੀ ਚਟਣੀ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਪਾਚਨ ਤੰਤਰ ਵੀ ਕਮਜ਼ੋਰ ਹੁੰਦਾ ਹੈ। ਤੁਹਾਨੂੰ ਖਾਣਾ ਹਜ਼ਮ ਕਰਨ ਵਿਚ ਮੁਸ਼ਕਲ ਆਉਂਦੀ ਹੈ ਅਤੇ ਇਸ ਦੇ ਕਾਰਨ ਪੇਟ ਵਿਚ ਕੜਵੱਲ ਦੀ ਸਮੱਸਿਆ ਵੀ ਹੋ ਜਾਂਦੀ ਹੈ।