ਸੁੰਦਰਤਾ ਵਧਾਉਣ ਲਈ ਵਰਤੋਂ ਬਦਾਮਾ ਦਾ ਤੇਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਚਿਹਰੇ ਤੇ ਝੁਰੜੀਆਂ ਪੈਣ ਨਾਲ ਰੋਜ਼ਾਨਾ ਬਦਾਮਾਂ ਦੇ ਤੇਲ ਨੂੰ ਦਹੀਂ ਵਿਚ ਮਿਲਾ ਕੇ ਲਗਾਉਣ ਨਾਲ ਝੁਰੜੀਆਂ ਤੇ ਫ਼ਰਕ ਪੈਂਦਾ ਹੈ

almonds oil benifits
 

Almonds Oil Benifits :  ਕਹਿੰਦੇ ਹਨ ਜੇਕਰ ਤੇਜ਼ ਦਿਮਾਗ ਚਾਹੀਦਾ ਹੈ ਤਾਂ ਸਾਨੂੰ ਹਰ ਰੋਜ਼ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ। ਸਿਰਫ ਬਦਾਮ ਹੀ ਨਹੀਂ ਬਦਾਮਾਂ ਦਾ ਤੇਲ ਵੀ ਦਿਲ ਲਈ ਉੱਤਮ ਮੰਨਿਆ ਜਾਂਦਾ ਹੈ।  ਇਸ ਦੀ ਵਰਤੋਂ ਖਾਣਾ ਬਣਾਉਣ ਲਈ ਦੂਜੇ ਖਾਧ ਤੇਲ ਦੇ ਬਦਲਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ। ਇਹ ਚਮੜੀ ਅਤੇ ਵਾਲਾਂ ਦੀ ਸੁੰਦਰਤਾ ਨੂੰ ਵਧਾਉਂਦਾ ਹੈ। ਬਾਦਾਮ ਦਾ ਤੇਲ ਪੌਸ਼ਟਿਕ ਹੋਣ ਦੇ ਨਾਲ ਹੀ ਸੁੰਦਰਤਾ ਵੀ ਵਧਾਉਂਦਾ ਹੈ। ਆਓ ਦੇਖੀਏ ਕਿ ਇਸ ਦੀ ਵਰਤੋਂ ਸੁੰਦਰਤਾ ਵਧਾਉਣ ਵਿਚ ਕਿਵੇਂ ਕੀਤੀ ਜਾ ਸਕਦੀ ਹੈ

ਚਿਹਰੇ ਤੇ ਝੁਰੜੀਆਂ ਪੈਣ ਨਾਲ ਰੋਜ਼ਾਨਾ ਬਦਾਮਾਂ ਦੇ ਤੇਲ ਨੂੰ ਦਹੀਂ ਵਿਚ ਮਿਲਾ ਕੇ ਲਗਾਉਣ ਨਾਲ ਝੁਰੜੀਆਂ ਤੇ ਫ਼ਰਕ ਪੈਂਦਾ ਹੈ। ਜੇ ਚਮੜੀ ਆਇਲੀ ਹੈ ਤਾਂ ਬਾਦਾਮ ਦਾ ਤੇਲ ਤੇ ਸ਼ਹਿਦ ਮਿਲਾ ਕੇ ਪੇਸਟ ਬਣਾਓ ਅਤੇ ਚਿਹਰੇ ‘ਤੇ ਲਗਾਓ। ਫਿਰ 10 ਮਿੰਟ ਬਾਅਦ ਚਿਹਰਾ ਧੋ ਲਵੋ। ਤੁਸੀਂ ਹੈਰਾਨੀਜਨਕ ਫਰਕ ਮਹਿਸੂਸ ਕਰੋਗੇ। ਬੇਜਾਨ ਚਮੜੀ ‘ਤੇ ਬਾਦਾਮ ਦੇ ਤੇਲ ਦੀ ਮਾਲਿਸ਼ ਕਰਨ ਨਾਲ ਚਿਹਰਾ ਖਿੜ ਜਾਂਦਾ ਹੈ। ਅੱਖਾਂ ਹੇਠਾਂ ਕਾਲੇ ਧੱਬੇ ਪੈਣ ਦੀ ਹਾਲਤ ਵਿਚ ਅੱਖਾਂ ਦੇ ਆਸੇ-ਪਾਸੇ ਬਾਦਾਮ ਦੇ ਤੇਲ ਦੀ ਮਾਲਿਸ਼ ਕਰੋ।

ਇਹ ਪੇਟ ਦੀਆਂ ਤਕਲੀਫਾਂ ਨੂੰ ਦੂਰ ਕਰਨ ਦੇ ਨਾਲ-ਨਾਲ ਅੰਤੜੀਆਂ ਦੇ ਕੈਂਸਰ ਲਈ ਵੀ ਲਾਭਦਾਇਕ ਹੈ। ਇਸ ਦੀ ਰੈਗੂਲਰ ਵਰਤੋਂ ਨਾਲ ਕੋਲੈਸਟ੍ਰੋਲ ਘੱਟ ਹੁੰਦਾ ਹੈ।  ਬਦਾਮ ਦਿਮਾਗ ਅਤੇ ਸਰੀਰ ਦੀਆਂ ਨਾੜੀਆਂ ਲਈ ਪੌਸ਼ਕ ਤੱਤ ਹੈ। ਇਹ ਯਾਦ ਸ਼ਕਤੀ ਨੂੰ ਵਧਾਉਂਦਾ ਹੈ। ਮਿੱਠੇ ਬਦਾਮ ਤੇਲ ਦੇ ਸੇਵਨ ਨਾਲ ਮਾਸਪੇਸ਼ੀਆਂ ‘ਚ ਦਰਦ ਜਿਵੇਂ ਤਕਲੀਫ ਤੋਂ ਆਰਾਮ ਮਿਲਦਾ ਹੈ। ਸ਼ੁੱਧ ਬਦਾਮ ਤੇਲ ਤਣਾਅ ਨੂੰ ਦੂਰ ਕਰਦਾ ਹੈ। ਨਜ਼ਰ ਠੀਕ ਰੱਖਦਾ ਹੈ ਅਤੇ ਰੋਗ ਰੋਕੂ ਸਮਰੱਥਾ ਵਧਾਉਂਦਾ ਹੈ।

Health ਨਾਲ ਜੁੜੀ ਹੋਰ ਜਾਣਕਾਰੀ ਲਈ ਸਾਡੇ ਫੇਸਬੁੱਕ ਪੇਜ਼ ਤੇ ਟਵਿੱਟਰ ਨਾਲ ਜੁੜੋ