ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ ਸੁੱਕੇ ਮੇਵੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਐਨਰਜੀ ਲੈਵਲ ਵਧਾਉਣ ਲਈ ਇਕ ਵੱਡਾ ਗਲਾਸ ਬਦਾਮ ਦਾ ਸ਼ਰਬਤ ਵੀ ਕਾਫ਼ੀ ਹੁੰਦਾ ਹੈ।

photo

ਮੁਹਾਲੀ : ਸਾਡੀ ਸਾਰਿਆਂ ਦੀ ਰੋਜ਼ਾਨਾ ਦੇ ਖਾਣ ਪੀਣ ਵਿਚ ਸੁੱਕੇ ਮੇਵੇ ਮਹੱਤਵਪੂਰਨ ਰੋਲ ਨਿਭਾਉਂਦੇ ਹਨ। ਇਨ੍ਹਾਂ ਨੂੰ ਪੂਰੇ ਦਿਨ ਕਿਸੇ ਵੀ ਤਰ੍ਹਾਂ ਖਾਧਾ ਜਾ ਸਕਦਾ ਹੈ। ਇਨ੍ਹਾਂ ਨੂੰ ਚਲਦੇ ਫਿਰਦੇ, ਉਠਦੇ ਬੈਠਦੇ ਜਦ ਮਰਜ਼ੀ ਖਾਧਾ ਜਾ ਸਕਦਾ ਹੈ। ਕੁੱਝ ਲੋਕ ਅਪਣੇ ਦਿਨ ਦੀ ਸ਼ੁਰੂਆਤ ਇਕ ਕੱਪ ਦਹੀਂ ਨਾਲ ਕਰਦੇ ਹਨ ਜਿਸ ਵਿਚ ਇਕ ਮੁੱਠੀ ਕੱਟੇ ਹੋਏ ਬਦਾਮ ਉਪਰ ਤੋਂ ਪਾ ਕੇ ਖਾਂਦੇ ਹਨ। ਇਸ ਨਾਲ ਪੋਸ਼ਟਿਕ ਤੱਤਾਂ ਦੀ ਮਾਤਰਾ ਵੀ ਵਧ ਜਾਂਦੀ ਹੈ।

ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (18 ਅਕਤੂਬਰ 2023)

ਐਨਰਜੀ ਲੈਵਲ ਵਧਾਉਣ ਲਈ ਇਕ ਵੱਡਾ ਗਲਾਸ ਬਦਾਮ ਦਾ ਸ਼ਰਬਤ ਵੀ ਕਾਫ਼ੀ ਹੁੰਦਾ ਹੈ। ਸੁੱਕੇ ਮੇਵੇ ਐਨਰਜੀ ਦੀ ਪਾਰਵਹਾਊਸ, ਫ਼ਾਈਬਰ ਨਾਲ ਭਰਪੂਰ, ਪ੍ਰੋਟੀਨਸ ਨਾਲ ਭਰਪੂਰ ਹੁੰਦਾ ਹੈ। ਕਈ ਲੋਕ ਇਸ ਦਾ ਸੇਵਨ ਘੱਟ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਵਿਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਹਾਈ ਕੈਲੇਸਟਰੋਲ ਦੇ ਖ਼ਤਰੇ ਨੂੰ ਘੱਟ ਕਰਦਾ ਹੈ ਅਤੇ ਇਥੋਂ ਤਕ ਕਿ ਦਿਲ ਨੂੰ ਵੀ ਸਿਹਤਮੰਦ ਬਣਾਉਂਦਾ ਹੈ। ਇਸ ਦਾ ਲਾਭ ਲੈਣ ਲਈ ਇਸ ਨੂੰ ਸਹੀ ਮਾਤਰਾ ਵਿਚ ਖਾਣਾ ਚਾਹੀਦਾ ਹੈ। ਵਿਅਕਤੀ ਨੂੰ ਹਰ ਰੋਜ਼ 30 ਗ੍ਰਾਮ ਜਾਂ 20-25 ਸੁੱਕੇ ਮੇਵੇ ਖਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ: ਇਜ਼ਰਾਈਲ ਤੇ ਹਮਾਸ ਦੋਵੇਂ ਨਿਰਦਈ ਤਾਕਤਾਂ ਖ਼ਾਹਮਖ਼ਾਹ ਦੀ ਲੜਾਈ ਲੜ ਰਹੀਆਂ ਨੇ

ਕਾਜੂ ਵਿਚ 82 ਫ਼ੀ ਸਦੀ ਫ਼ੈਟ, ਅਨਸੈਚੁਰੇਟਿਡ ਫ਼ੈਟੀ ਐਸਿਡ ਹੁੰਦਾ ਹੈ। ਕਾਜੂ ਵਿਚ ਆਇਰਨ, ਮੈਗਨੀਸ਼ੀਅਮ ਅਤੇ ਜਿੰਕ ਦਾ ਚੰਗਾ ਸਰੋਤ ਹੁੰਦਾ ਹੈ। ਪਿਸਤੇ ਵਿਚ ਚਾਰ ਤੋਂ ਵੀ ਘੱਟ ਕੈਲੋਰੀ ਹੁੰਦੀ ਹੈ। ਇਸ ਤੋਂ ਇਲਾਵਾ ਦਿਨ ਵਿਚ ਪੰਜ ਤੋਂ ਸੱਤ ਪਿਸਤਾ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ। ਇਹ ਵਿਟਾਮਿਨ ਬੀ-6 ਲਈ ਰੋਜ਼ਾਨਾ ਮਾਤਰਾ ਦਾ 25 ਫ਼ੀ ਸਦੀ, ਥਿਆਮਿਨ ਅਤੇ ਫ਼ਾਸਫ਼ੋਰਸ ਲਈ ਰੋਜ਼ਾਨਾ ਵੈਲਯੂ ਦਾ 15 ਫ਼ੀ ਸਦੀ ਹੁੰਦਾ ਹੈ। ਬਦਾਮ ਵਿਚ ਦੂਜੇ ਸੁੱਕੇ ਮੇਵਿਆਂ ਦੇ ਮੁਕਾਬਲੇ ਇਸ ਵਿਚ ਸੱਭ ਤੋਂ ਜ਼ਿਆਦਾ ਫ਼ਾਈਬਰ ਹੁੰਦਾ ਹੈ। ਇਹ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਕਈ ਤਰੀਕਿਆਂ ਨਾਲ ਭਾਰ ਘਟਾਇਆ ਜਾ ਸਕਦਾ ਹੈ। ਇਹ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਮੁੰਗਫਲੀ ਨੂੰ ਵੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਦਾ ਪੋਸ਼ਕ ਤੱਤ ਸਾਰੇ ਸਰੀਰ ਨੂੰ ਤੰਦਰੁਸਤ ਬਣਾਉਂਦੇ ਹਨ।ਰ