ਜ਼ਹਿਰੀਲੇ ਤੰਬਾਕੂ ਤੋ ਵਿਗਿਆਨੀ ਬਣਾ ਰਹੇ ਬਨਾਵਟੀ ਫੇਫੜੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਖੋਜਕਰਤਾ ਤੰਬਾਕੂ ਦੇ ਪੌਦੇ ਦੀ ਸੋਧ ਕਰਨ ਵਿਚ ਲਗੇ ਹਨ ਜਿਸ ਨਾਲ ਉਹ ਲੋੜੀਂਦੀ ਮਾਤਰਾ ਵਿਚ ਕੋਲੇਜਨ ਪੈਦਾ ਕਰ ਸਕੇਗਾ।

lungs

ਲੰਡਨ, ( ਭਾਸ਼ਾ ) :  ਹੁਣ ਜਾਨਲੇਵਾ ਮੰਨਿਆ ਜਾਣ ਵਾਲਾ ਤੰਬਾਕੂ ਮਨੁੱਖੀ ਜੀਵਨ ਲਈ ਵਰਦਾਨ ਸਾਬਿਤ ਹੋਵੇਗਾ। ਵਿਗਿਆਨੀ ਹੁਣ ਤੰਬਾਕੂ ਨਾਲ ਬਨਾਵਟੀ ਫੇਫੜੇ ਬਣਾ ਰਹੇ ਹਨ। ਮਨੁੱਖੀ ਟਰਾਂਸਪਲਾਟ ਲਈ ਬਨਾਵਟੀ ਫੇਫੜਿਆਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ। ਇਹਨਾਂ ਬਨਾਵਟੀ ਫੇਫੜਿਆਂ ਨੂੰ ਪੂਰੀ ਤਰ੍ਹਾਂ ਨਾਲ ਤੰਬਾਕੂ ਤੋਂ ਤਿਆਰ ਕੀਤਾ ਜਾਵੇਗਾ। ਇਸ ਵਿਚ ਤੰਬਾਕੂ ਦੀ ਸਮੱਗਰੀ ਨੂੰ ਨਵੇਂ ਤਰੀਕੇ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਤੰਬਾਕੂ ਅੰਦਰ ਕੋਲੇਜਨ ਨਾਮ ਦਾ ਤੱਤ ਹੁੰਦਾ ਹੈ। ਇਸ ਦੀ ਸਿੰਥੇਟਿਕ ਤੌਰ 'ਤੇ ਸੋਧ ਕੀਤੀ ਜਾਵੇਗੀ।

ਇਹ ਇਕ ਰੇਸ਼ੇਦਾਰ ਪਦਾਰਥ ਹੁੰਦਾ ਹੈ, ਜੋ ਸਰੀਰ ਦੇ ਵੱਖ-ਵੱਖ ਅੰਗਾਂ ਲਈ ਸੁਰੱਖਿਆ ਕਵਚ ਦੇ ਤੌਰ 'ਤੇ ਕੰਮ ਕਰਦਾ ਹੈ। ਕੋਲੇਜਨ ਦੇ ਪ੍ਰੋਟੀਨ ਮਜ਼ਬੂਤ ਸਟ੍ਰੈਂਡ ਬਣਾਉਣ ਲਈ ਅਣੂਆਂ ਨੂੰ ਮਿਲਾ ਕੇ ਇਕੱਠੇ ਪੈਕ ਕਰਦੇ ਹਨ, ਜੋ ਕਿ ਕੋਸ਼ਿਕਾਵਾਂ ਦੇ ਵਿਕਾਸ ਲਈ ਸਮਰਥਨ ਸਰੰਚਨਾ ਦੇ ਤੌਰ 'ਤੇ ਕੰਮ ਕਰਦੇ ਹਨ। ਖੋਜਕਰਤਾ ਤੰਬਾਕੂ ਦੇ ਪੌਦੇ ਦੀ ਸੋਧ ਕਰਨ ਵਿਚ ਲਗੇ ਹਨ ਜਿਸ ਨਾਲ ਉਹ ਲੋੜੀਂਦੀ ਮਾਤਰਾ ਵਿਚ ਕੋਲੇਜਨ ਪੈਦਾ ਕਰ ਸਕੇਗਾ। ਖੋਜ ਮੁਤਾਬਕ ਕੋਲੇਜਨ ਕਾਰਨ ਸਿਰਫ ਅੱਠ ਹਫਤਿਆਂ ਵਿਚ ਇਕ ਪੌਦਾ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ।

ਇਸ ਨਾਲ ਵਿਗਿਆਨੀਆਂ ਦਾ ਇਹ ਦਾਅਵਾ ਮਜ਼ਬੂਤ ਹੋ ਜਾਂਦਾ ਹੈ ਕਿ ਤੰਬਾਕੂ ਵਿਚ ਪਾਏ ਜਾਣ ਵਾਲੇ ਕੋਲੇਜਨ ਨਾਲ ਵੱਡੇ ਪੱਧਰ 'ਤੇ ਬਨਾਵਟੀ ਫੇਫੜਿਆਂ ਦਾ ਉਤਪਾਦਨ ਕੀਤਾ ਜਾ ਸਕਦਾ ਹੈ। ਮਨੁੱਖੀ ਸਰੀਰ ਦੇ ਮੁਕਾਬਲੇ ਤੰਬਾਕੂ ਦਾ ਪੌਦਾ ਵੱਧ ਮਾਤਰਾ ਵਿਚ ਕੋਲੇਜਨ ਪੈਦਾ ਕਰ ਸਕਦਾ ਹੈ। ਅਜੇ ਇਹ ਖੋਜ ਸ਼ੁਰੂਆਤੀ ਪੜਾਅ ਵਿਚ ਹੈ ਪਰ ਵਿਗਿਆਨੀਆਂ ਨੇ ਆਸ ਪ੍ਰਗਟ ਕੀਤੀ ਹੈ ਕਿ ਇਸ ਤਕਨੀਕ ਰਾਹੀਂ ਬਨਾਵਟੀ ਫੇਫੜਿਆਂ ਦਾ ਉਤਪਾਦਨ ਵੱਡੇ ਪੱਧਰ 'ਤੇ ਕੀਤਾ ਜਾ ਸਕਦਾ ਹੈ।

ਇਸ ਲਈ ਟਰਾਂਸਪਲਾਂਟ ਲਈ ਹੁਣ ਮਰੀਜ਼ਾਂ ਨੂੰ ਜਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਜ਼ਰਾਇਲੀ ਬਾਇਓਟੈਕ ਫਰਮ ਕੋਲਪਪਲੇਂਟ ਦੇ ਵਿਗਿਆਨੀਆ ਨੇ ਸਿਰਫ ਅੱਠ ਹਫਤਿਆਂ ਵਿਚ ਤੰਬਾਕੂ ਦੇ ਪੌਦੇ ਤੋਂ ਕੋਲੇਜਨ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਹੈ। ਹੁਣ ਤੱਕ ਫਰਮ ਨੇ ਫੇਫੜਿਆਂ ਦੇ ਟਿਸ਼ੂ ਦੇ ਸਿਰਫ ਇਕ ਛੋਟੇ ਹਿੱਸੇ ਦਾ ਉਤਪਾਦਨ ਕੀਤਾ ਹੈ। ਇਹਨਾਂ ਨੂੰ ਮਨੁੱਖੀ ਫੇਫੜਿਆਂ ਦੇ ਕੰਮਕਾਜ ਲਈ ਵਿਕਸਤ ਨਹੀਂ ਕੀਤਾ ਗਿਆ।