ਸਿਰਫ਼ ਇਨਸਾਨ ਹੀ ਨਹੀਂ, ਧਰਤੀ ਲਈ ਵੀ ਖ਼ਤਰਨਾਕ ਹੈ ‘ਤੰਬਾਕੂ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੰਬਾਕੂ ਬੀਮਾਰੀਆਂ ਦੀ ਜੜ੍ਹ ਹੈ ਅਤੇ ਇਨਸਾਨ ਦੀ ਸਿਹਤ ‘ਤੇ ਇਸ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਹੁਣ ਇਹ ਧਰਤੀ ਲਈ ਵੀ..

Tobacco

ਨਵੀਂ ਦਿੱਲੀ (ਪੀਟੀਆਈ) : ਤੰਬਾਕੂ ਬੀਮਾਰੀਆਂ ਦੀ ਜੜ੍ਹ ਹੈ ਅਤੇ ਇਨਸਾਨ ਦੀ ਸਿਹਤ ‘ਤੇ ਇਸ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਹੁਣ ਇਹ ਧਰਤੀ ਲਈ ਵੀ ਖ਼ਤਰਨਾਕ ਬਣ ਕੇ ਉਭਰਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਮੁਤਾਬਿਕ ਤੰਬਾਕੂ ਨਾਲ ਹਰ ਸਾਲ 8.4 ਕਰੋੜ ਟਨ ਕਾਰਬਨ ਵਾਤਾਵਰਨ ਵਿਚ ਫ਼ੈਲ ਰਹੀ ਹੈ। ਜਿਹੜੀ 7.1 ਕਰੋੜ ਮੀਟ੍ਰਿਕ ਟਨ ਦੇ ਗ੍ਰੀਨ ਹਾਉਸ ਗੈਸ ਉਤਸਰਜਨ ਦੇ ਬਰਾਬਰ ਹੈ। ਇਹ ਨਾ ਸਿਰਫ਼ ਸਿਹਤ ਅਤੇ ਵਾਤਾਵਰਨ ਸਗੋਂ ਸਮਾਜਿਕ ਅਤੇ ਆਰਥਿਕ ਪੱਧਰ ਉਤੇ ਵੀ ਪ੍ਰਭਾਵ ਪਾਉਂਦਾ ਹੈ।

ਇਸ ਦੇ ਖ਼ਤਰੇ ਨਾਲ ਨਿਪਟਣ ਲਈ ਸੰਯੁਕਤ ਰਾਸ਼ਟਰ ਦੀ ਇਕ ਸਿਫ਼ਾਰਿਸ਼ ਹੈ ਕਿ ਸਿਗਰਟ ਦੇ ਪੈਕੇਟ ਦੀ ਕੀਮਤ ਨਾਲ ਤੰਬਾਕੂ ਦੀ ਵਾਤਾਵਰਨ ਲਾਗਤ ਵੀ ਸ਼ਾਮਲ ਹੋਣੀ ਚਾਹੀਦੀ ਹੈ। ਚੀਨ ਤੋਂ ਬਾਅਦ ਭਾਰਤ ਦੂਜਾ ਸਭ ਤੋਂ ਜ਼ਿਆਦਾ ਤੰਬਾਕੂ ਦਾ ਉਤਪਾਦਨ ਕਰਨ ਵਾਲਾ ਦੇਸ਼ ਹੈ। ਇਥੇ ਹਰ ਸਾਲ 68.5  ਅਰਬ ਰੁਪਏ ਕੀਮਤ ਦਾ 8.3 ਲੱਖ ਮੀਟ੍ਰਿਕ ਟਨ ਦਾ ਤੰਬਾਕੂ ਉਤਪਾਦਨ ਕੀਤਾ ਜਾਂਦਾ ਹੈ। ਭਾਰਤ ਤੋਂ ਲਗਭਗ 90 ਦੇਸ਼ਾਂ ਵਿਚ ਤੰਬਾਕੂ ਨਿਰਯਾਤ ਕੀਤਾ ਜਾਂਦਾ ਹੈ। ਜਿਸ ਵਿਚ ਬੇਲਜ਼ੀਅਮ, ਕੋਰੀਆ, ਨਾਈਜੀਰੀਆ, ਅਤੇ ਨੇਪਾਲ ਵਰਗੇ ਦੇਸ਼ ਪ੍ਰਮੁੱਖ ਹਨ। ਮੱਧ ਦੇਸ਼ਾਂ ਵਿਚੋਂ ਵੱਡਾ ਤੰਬਾਕੂਨੋਸ਼ੀ ਦਾ ਸੇਵਨ  ਕਦੇ ਹਨ।

ਤੰਬਾਕੂ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਦੇ ਪ੍ਰਤੀ ਜਾਗਰੂਕਤਾ ਫੈਲੀ ਹੈ। ਅਤੇ ਵਿਕਸਿਤ ਦੇਸ਼ਾਂ ਵਿਚ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਘਟੀ ਹੈ। ਪਰ ਮੱਧ ਅਤੇ ਘੱਟ ਬੱਚਤ ਵਾਲੇ ਦੇਸ਼ਾਂ ਵਿਚ ਇਹਨਾਂ ਦੀ ਸੰਖਿਆ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਤੰਬਾਕੂ ਦਾ ਉਤਪਾਦਨ ਵਾਤਾਵਰਨ ਨੂੰ ਕਈਂ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦਾ ਹੈ। ਇਹ ਰੇਤਲੀ ਅਤੇ ਐਸਿਡਿਕ ਮਿੱਟੀ ਵਿਚ ਉੱਗਦੀ ਹੈ, ਜ਼ਿਆਦਾ ਪੋਸ਼ਕ ਤੱਤਾਂ ਦੀ ਜਰੂਰਤ ਹੁੰਦੀ ਹੈ। ਲਿਹਾਜ਼ਾ ਫਸਲ ਤੋਂ ਬਾਅਦ ਧਰਤੀ ਦੀ ਖ਼ਾਦ ਦੀ ਸਮਰੱਥਾ ਘੱਟ ਜਾਂਦੀ ਹੈ। ਅਤੇ ਕਿਸਾਨ ਨਵੀਂ ਜ਼ਮੀਨ ਲਈ ਜੰਗਲਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਕੁਝ ਵਿਕਾਸ ਸ਼ੀਲ ਦੇਸ਼ਾਂ ਵਿਚ ਰਾਸ਼ਟਰੀ ਜੰਗਲਾਂ ਦੀ ਗਿਣਤੀ ਵਿਚੋਂ ਪੰਜ ਫ਼ੀਸਦੀ ਕਟਾਈ ਤੰਬਾਕੂ ਉਤਪਾਦਨ ਲਈ ਕੀਤੀ ਜਾਂਦੀ ਹੈ। ਕੱਟੇ ਗਏ ਦਰੱਖਤਾਂ ਅਤੇ ਪੱਤਿਆਂ ਨੂੰ ਜਲਾਉਂਦੇ ਹਨ। ਜਿਸ ਵਜ੍ਹਾ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ। ਇਸ ਦੀ ਖੇਤੀ ਨਮੀ ਵਾਲੇ ਇਲਾਕਿਆਂ ਵਿਚ ਨਦੀ ਦੇ ਕੰਢੇ ਕੀਤੀ ਜਾਂਦੀ ਹੈ। ਜਿਸ ਨਾਲ ਇਹ ਕੈਮਿਕਲ ਨਦੀਂ ਵਿਚ ਮਿਲ ਜਾਂਦੇ ਹਨ। ਅਤੇ ਜਲ ਪ੍ਰਦੂਸ਼ਣ ਹੁੰਦਾ ਹੈ।