ਹੁਣ ਖਰਗੋਸ਼ ਦੇ ਦਿਲ ਜਿਨਾ ਮਨੁੱਖ ਦੇ ਸਰੀਰ ‘ਚ ਧੜਕੇਗਾ 3D ਪ੍ਰਿੰਟਿਡ ਦਿਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਵਿਗਿਆਨੀ ਹਰ ਲੰਘਦੇ ਦਿਨਾਂ ਦੇ ਨਾਲ-ਨਾਲ ਨਵੀਂ-ਨਵੀਂ ਖੋਜਾਂ ਨੂੰ ਅੰਜ਼ਾਮ ਦਿੰਦੇ ਰਹਿੰਦੇ ਹਨ...

3D printed heart

ਨਵੀਂ ਦਿੱਲੀ : ਹੁਣ ਵਿਗਿਆਨੀਆਂ ਨੇ ਇਕ ਮਰੀਜ਼ ਦੀਆਂ ਕੋਸ਼ਿਕਾਵਾਂ ਅਤੇ ਜੈਵਿਕ ਪਦਾਰਥਾਂ ਦੀ ਵਰਤੋਂ ਕਰਕੇ ਪਹਿਲੇ 3D ਪ੍ਰਿੰਟਿਡ ਦਿਲ ਦਾ ਪ੍ਰੋਟੋਟਾਈਪ ਬਣਾਉਣ ਦਾ ਦਾਅਵਾ ਕੀਤਾ ਹੈ, ਵਿਗਿਆਨੀ ਹਰ ਲੰਘਦੇ ਦਿਨਾਂ ਦੇ ਨਾਲ-ਨਾਲ ਨਵੀਂ-ਨਵੀਂ ਖੋਜਾਂ ਨੂੰ ਅੰਜ਼ਾਮ ਦਿੰਦੇ ਰਹਿੰਦੇ ਹਨ। ਇਸੇ ਕੜੀ ਵਿਚ ਉਨ੍ਹਾਂ ਨੇ ਇਕ ਅਜਿਹੀ ਸਫ਼ਲਤਾ ਹਾਸਲ ਕੀਤੀ ਹੈ, ਜਿਸ ਦੀ ਕਲਪਨਾ ਕਰਨਾ ਬਹੁਤ ਮੁਸ਼ਕਲ ਹੈ। ਜਿਸ ਦਾ ਆਕਾਰ ਖਰਗੋਸ਼ ਦੇ ਦਿਲ ਜਿੰਨਾ ਹੈ।

ਇਕ ਖੋਜਕਾਰ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਨੇ ਕੋਸ਼ਿਕਾਵਾਂ, ਨਸ, ਚੈਂਬਰ ਅਤੇ ਵੇਂਟ੍ਰਿਕਲਸ ਨਾਲ ਪੂਰੇ ਦਿਨ ਨੂੰ 3D ਪ੍ਰਿੰਟ ਕਰ ਕੇ ਬਣਾਇਆ ਗਿਆ ਹੈ। ਇਸਰਾਈਲ ਦੀ ਤੇਲ ਅਵੀਵੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਉਨ੍ਹਾਂ ਦੁਨੀਆਂ ਦਾ ਪਹਿਲਾ 3D ਪ੍ਰਿੰਟਿਡ ਵਸਕੁਲਰਿਜਡ ਇੰਜਨੀਅਰਡ ਹਾਰਟ ਦਾ ਨਿਰਮਾਣ ਕੀਤਾ ਹੈ। ਮੈਟਰੋ ਨਾਲ ਗੱਲਬਾਤ ਦੌਰਾਨ ਉਨ੍ਹਾ ਕਿਹਾ ਕਿ ਇਸ ਤੋਂ ਪਹਿਲਾਂ ਵੀ ਲੋਕਾਂ ਨੇ 3D ਪ੍ਰਿੰਟ ਵਾਲਾ ਦਿਲ ਬਣਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ ਪਰ ਮਨੁੱਖ ਦੀਆਂ ਕੋਸ਼ਿਕਾਵਾਂ ਤੇ ਖੂਨ ਦੇ ਸੈਂਪਲ ਦਾ ਇਸਤੇਮਾਲ ਕਰਦੇ ਹੋਏ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।

ਇਹ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਟੀਮ ਨੇ ਕੋਸ਼ਿਕਾਵਾਂ, ਖੂਨ ਦੀਆਂ ਨਾੜਾਂ ਅਤੇ ਵੇਟ੍ਰਿਕਲ ਨਾਲ ਸਫ਼ਲਤਾਪੂਰਵਕ ਇਸ ਕਾਰਜ ਨੂੰ ਅੰਜ਼ਾਮ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ 3D ਦਿਲ ਦੀ ਫੋਟੋ ਇਸ ਸਮੇਂ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਤਸਵੀਰ ਮੁੱਖ ਤੌਰ ‘ਤੇ ਖਰਗੋਸ਼ ਦੇ ਦਿਲ ਵਰਗੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਦਿਲ ਧੜਕ ਤਾਂ ਸਕਦਾ ਹੈ ਪਰ ਪੂਰਨ ਤੌਰ ‘ਤੇ ਪੰਪਿੰਗ ਕਰਨ ਵਿਚ ਸਮਰੱਥ ਨਹੀਂ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦਿਲ ਨੂੰ ਭਵਿੱਖ ਵਿਚ ਮਨੁੱਖੀ ਟਰਾਂਸਪਲਾਂਟ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।